ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਢੇਸੀਆਂ ਕਾਹਨਾਂ ਵਿਖ਼ੇ ਨਗਰ ਕੀਰਤਨ 11 ਫਰਵਰੀ ਨੂੰ ਪਾਠ ਦੇ ਭੋਗ 12 ਫਰਵਰੀ ਨੂੰ ਪਾਏ ਜਾਣਗੇ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ):  ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਢੇਸੀਆਂ ਕਾਹਨਾਂ ਵਿਖੇ ਨਗਰ ਕੀਰਤਨ 11 ਫਰਵਰੀ ਨੂੰ ਪਾਠ ਦੇ ਭੋਗ 12 ਫਰਵਰੀ ਨੂੰ ਪਾਏ ਜਾਣਗੇ। ਇਸ ਪ੍ਰੋਗਰਾਮ ਦੀਆਂ ਪੂਰੀਆਂ ਫੁੱਲ ਤਿਆਰੀਆਂ ਚੱਲ ਰਹੀਆਂ ਨੇ, ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਏ।

ਸਕੱਤਰ ਸਰਬਜੀਤ ਜੱਖੂ ਦੁਵਾਰਾ ਜਾਣਕਾਰੀ ਸਾਂਝਾ ਕਰਦਿਆਂ ਦੱਸਿਆ ਹੈ ਕਿ ਨਗਰ ਨਿਵਾਸੀਆਂ, ਦੇਸ ਵਿਦੇਸ਼ਾਂ ਵਿੱਚ ਵੱਸਦੀਆਂ ਤਮਾਮ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਪ੍ਰਧਾਨ ਸੁਭਾਸ਼ ਚੰਦਰ, ਸਕੱਤਰ ਸਰਬਜੀਤ ਜੱਖੂ, ਜਲੰਧਰੀ ਨਾਥ, ਜੋਗਿੰਦਰ ਪਾਲ, ਸਾਹਿਲ ਜੱਖੂ, ਲੋਕ ਰਾਜ, ਮਨੋਜ ਕੁਮਾਰ ਰੋਮੀ, ਅਮਰੀਕ ਚੰਦ, ਨਰਿੰਦਰ ਕੁਮਾਰ, ਹਰਦੀਪ ਜੱਖੂ, ਬਲਵੰਤ ਰਾਏ, ਹਰਮੇਸ਼ ਲਾਲ, ਸੰਦੀਪ ਕੁਮਾਰ ਆਦਿ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਮੰਦਰ ਪਿੰਡ ਢੇਸੀਆਂ ਕਾਹਨਾਂ ਵਿਖੇ ਨਗਰ ਕੀਰਤਨ 11 ਫਰਵਰੀ ਦਿਨ ਸ਼ਨੀਵਾਰ ਨੂੰ ਪਾਠ ਦੇ ਭੋਗ 12 ਫਰਵਰੀ ਦਿਨ ਐਤਵਾਰ ਨੂੰ ਪਾਏ ਜਾਣਗੇ।

 

Previous articleਮਨਰੇਗਾ ਅਧਿਕਾਰ ਅੰਦਲਨ ਪੰਜਾਬ ਵਲੋ ਬਲਾਕ ਰਾਏਕੋਟ ਵਿਖੇ ਧਰਨਾ
Next articleਏਹੁ ਹਮਾਰਾ ਜੀਵਣਾ ਹੈ -202