ਨਗਰ ਕੀਰਤਨ ਉਤੇ ਬੰਬ ਪਟਾਕੇ ਕਿਉਂ

  ਗੁਰਚਰਨ ਸਿੰਘ ਉੱਪਲ
(ਸਮਾਜ ਵੀਕਲੀ)  ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਵਿਚ ਫਰਮਾਇਆ ਹੈ ਕਿ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ
  ਗੁਰਬਾਣੀ ਦੇ ਇਸ ਪਵਿੱਤਰ ਸਬਦ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਹਵਾ੍ ਪਾਣੀ ਅਤੇ ਧਰਤੀ ਮਾਂ ਨੂੰ ਪ੍ਰਦੂਸ਼ਣ ਰਹਿਤ ਕਰਨਾ ਸਾਨੂੰ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਪਰ ਅਸੀ ਬਿਲਕੁਲ ਇਸ ਦੇ ਵਿਰੁੱਧ ਕੰਮ ਕਰ ਰਹੇ ਹਾਂ
      ਨਗਰ ਕੀਰਤਨ ਵਿਚ ਪਟਾਕੇ ਚਲਾ ਕੇ ਅਸੀ ਕੀ ਸਿੱਧ ਕਰਨਾ ਚਾਹੁੰਦੇ ਹਾ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਰਾਹੀਂ ਸੇਧ ਦਿੱਤੀ ਹੈ ਕਿ ਸਾਨੂੰ ਆਪਣਾ ਵਾਤਾਵਰਣ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿਉਕਿ ਅਸੀ ਖੇਤੀ ਵਿਚ ਖਤਰਨਾਕ ਜ਼ਹਿਰਾਂ ਦੀ ਵਰਤੋਂ ਕਰਕੇ ਧਰਤੀ ਮਾਂ ਨੂੰ ਪਲੀਤ ਕਰ ਦਿੱਤਾ ਹੈ ਦੂਸਰਾ ਅਸੀ ਰੰਗਾਈ ਵਾਲੀਆ ਫੈਕਟਰੀਆਂ ਲਾ ਕੇ  ਉਹਨਾ ਦਾ ਜ਼ਹਿਰੀਲਾ ਪਾਣੀ ਧਰਤੀ ਵਿੱਚ ਪਾ ਕੇ ਅਸੀਂ ਆਪਣਾ ਪਾਣੀ ਵੀ ਗੰਧਲਾ ਕਰ ਲਿਆ ਹੈ।
    ਦੋਸਤੋ 90% ਹਵਾ ਦੇ ਪ੍ਰਦੂਸਣ ਲੲਈ ਡੀਜਲ ਪੈਟਰੌਲ ਗੱਡੀਆਂ ਸਨਅਤੀ ਇਕਾਈਆ ਜਿਹੜੀਆ ਧੂੰਆਂ ਪੈਦਾ ਕਰਦੀਆ ਹਨ ਇਹ ਜਿੰਮੇਵਾਰ ਹਨ।   ਚਲੋ ਇਹ ਮੰਨ ਵੀ ਲਿਆ ਜਾਵੇ ਇਹ ਸਾਡੀ ਮਜਬੂਰੀ ਹੈ ਕਿਉ ਕਿ ਇਸ ਨਾਲ ਦੇਸ ਦਾ ਵਿਕਾਸ ਦਾ ਸਵਾਲ ਹੈ ਪਰ ਪਟਾਕੇ ਚਲਾ ਕੇ ਅਸੀਂ ਹਵਾ ਪ੍ਰਦੂਸਣ ਨੂੰ ਫੈਲਾਅ ਰਹੇ ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਦੇਸ ਪ੍ਰਦੂਸਣ ਦੇ ਹਿਸਾਬ ਨਾਲ ਪਹਿਲੇ ਦਸ ਮੁਲਖਾਂ ਵਿਚ ਆਉਦਾ ਹੈ (A Q I) ਏਅਰ ਕੁਆਲਟੀ ਇਨਡੈਕਸ ਜੀਰੋ ਤੋਂ ਪੰਜਾਹ ਦੇ ਵਿਚ ਚਾਹੀਦਾ ਹੈ। ਸਾਡੇ ਦੇਸ਼ ਦੇ ਕਈ ਸਹਿਰਾਂ ਇਹ ਅੰਕੜਾ 300  ਤੋ ਲੈ ਕੈ 500 ਨੂੰ ਪਾਰ ਕਰ ਜਾਦਾਂ ਹੈ ਅੰਦਾਜਾ ਤੁਸੀ ਆਪ ਲਗਾ ਸਕਦੇ ਹੋ।
               ਹੁਣ ਗੱਲ ਕਰਦੇ ਹਾਂ ਪਟਾਕਿਆਂ ਦੀ ਜਦੋ ਪਟਾਕਾ ਫੱਟਦਾ ਹੈ ਤਾਂ ਇਹ ਦੋ ਤਰਾਂ ਦਾ ਪ੍ਰਦੂਸ਼ਣ ਪੈਦਾ ਕਰਦਾ ਹੈ ਪਹਿਲਾ ਅਵਾਜ਼ ਦਾ ਪ੍ਰਦੂਸਣ ਇਸ ਦੀ ਇਕਾਈ ਡੈਸੀਬਲ ਵਿਚ ਮਾਪੀ ਜਾਦੀ ਹੈ। ਇਕ ਵਿਅਕਤੀ ਸਹਿਣ ਸ਼ਕਤੀ ਸਿਰਫ਼ 45 ਡੈਸੀਬਲ ਤੱਕ ਹੀ ਹੁੰਦੀ ਜਦੌਂ ਕਿ ਇਸ ਦੀ ਆਵਾਜ ਲਗਭਗ ਵੀਹ ਗੁਣਾ ਵੱਧ ਜਾਦੀ ਇਸ ਕਰਕੇ ਇਹ ਆਵਾਜ ਦਿਲ ਦੇ ਮਰੀਜ਼ਾਂ ਵਾਸਤੇ ਅਤੇ ਨਿੱਕੇ ਬੱਚਿਆ ਲਈ ਬੇਹੱਦ ਖਤਰਨਾਕ ਹੈ।
   ਪੰਛੀਆ ਅਤੇ ਜਾਨਵਰਾਂ ਲਈ ਵੀ ਮਾੜੀ ਹੈ ਦੂਸਰਾ ਇਸ ਵਿਚੋ ਨਿਕਲਣ ਵਾਲੀਆਂ ਖਤਰਨਾਕ ਗੈਸਾਂ ਜਿਵੇਂ ਕਿ ਸਲਫਰਡਾਈਅਕਸਾਈਡ. ਨਾਈਟਰਸ਼ਅਕਸਾਈਡ. ਕਾਰਬਨਮੋਨੋਅਕਸਾਈਡ ਆਦਿ ਮਨੁੱਖੀ ਸਿਹਤ ਲੲਈ ਖਤਰਨਾਕ ਹਨ। ਇਸ ਲਈ ਸਾਨੂੰ ਗੁਰੂ ਸਾਹਿਬ ਦੇ ਫ਼ਲਸਫ਼ੇ ਉੱਤੇ ਚੱਲਣ ਦੀ ਲੋੜ ਹੈ ਹੋਰ ਤਾਂ ਹੋਰ ਹੁਣ ਅਸੀ ਵਿਆਹ ਸਾ਼ਦੀ ਮੌਕੇ ਖੂਬ ਪਟਾਕੇ ਚਲਾ ਅਸੀ ਅਪਣੇ ਹੱਥੀ  ਵਾਤਾਵਰਣ ਨੂੰ ਪਲੀਤ ਕਰਦੇ ਹਾਂ ਤੇ ਪਵਣ ਗੁਰੂ ਪਾਣੀ ਪਿਤਾ ਵੀ ਰੋਜ਼ ਪੜਦੇ ਹਾਂ।
              ਗੁਰਚਰਨ ਸਿੰਘ ਉੱਪਲ
                9914131220
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“1971 ਦੀ ਭਾਰਤ ਪਾਕਿ ਜੰਗ ਦੇ ਨਾਇਕ ਕੁਲਦੀਪ ਸਿੰਘ ਚਾਂਦਪੁਰੀ “
Next articleਰੂਪੋਵਾਲੀ ਰੰਗਮੰਚ ਵੱਲੋਂ ਕਰਵਾਈ ਗਈ ਸਭਿਆਚਾਰਕ ਸ਼ਾਮ ਯਾਦਗਾਰੀ ਹੋ ਨਿੱਬੜੀ