HOME ਕਿਸਮਤਾਂ ਵਾਲੇ

ਕਿਸਮਤਾਂ ਵਾਲੇ

 (ਸਮਾਜ ਵੀਕਲੀ) 
ਲੈ ਗਏ ਨਾਲ ਕਿਸਮਤਾਂ ਵਾਲੇ
ਓਹ ਚੁੱਲ੍ਹੇ ਤੇ ਓਹ ਆਲੇ
ਨਾ ਦਿਸਦੇ ਘਰ ਬਿਨਾਂ ਕਿਸੇ ਤਾਲੇ
ਨਾ ਓਹ ਲੱਭਦੇ ਲੋਕ ਭੋਲੇ ਭਾਲੇ
ਜਿਨ੍ਹਾਂ ਨੇ ਲਾ ਹਿੱਕਾਂ ਨਾਲ ਬੱਚੇ ਪਾਲੇ
ਨਾ ਓਹ ਲੱਭਦੇ ਲੋਕ ਕਿਸਮਤਾਂ ਵਾਲੇ
ਨਾ ਹੁਣ ਦਿਸਦੀ ਚਾਨਣੀ ਰਾਤ
ਨਾ ਲੱਭੇ ਜੁਗਨੂੰਆਂ ਦੀ ਬਾਰਾਤ
ਨਾ ਹੁਣ ਮਿਲੇ ਬਾਤ ਸੁਣਾਉਂਦੀ ਰਾਤ
ਨਾ ਲੱਭੇ ਉਹ ਸੁਪਨਿਆਂ ਦੀ ਸੌਗਾਤ
ਅਸੀਂ ਤਾਂ ਰਹਿ ਗਏ ਅੰਦਰ ਬੈਠਣ ਵਾਲੇ
ਨਾ ਓਹ ਲੱਭਦੇ ਲੋਕ ਕਿਸਮਤਾਂ ਵਾਲੇ
ਨਾ ਰਿਹਾ ਚਾਅ ਚੁੱਲ੍ਹੇ ਦੀ ਰੋਟੀ ਖਾਵਣ ਦਾ
ਨਾ ਰਿਹਾ ਚਾਅ ਸਾਗਾਂ ਨੂੰ ਤੜਕੇ ਲਾਵਣ ਦਾ
ਬੈਠ ਓਟੇ ਵਿੱਚ ਰੋਟੀ ਖਾਵਣ ਦਾ
ਨਾ ਰਿਹਾ ਚਾਅ ਮੱਖਣ ਘਿਓ ਖਾਵਣ ਦਾ
ਨਾ ਓਹ ਦਿਸਦੇ ਰੋਟੀਆਂ ਖਾਵਣ ਵਾਲੇ
ਨਾ ਓਹ ਲੱਭਦੇ ਲੋਕ ਕਿਸਮਤਾਂ ਵਾਲੇ
ਨਾ ਲੱਭੇ ਰਿਸ਼ਤਿਆਂ ‘ ਚ ਕੋਈ ਪਿਆਰ
ਹਰ ਕੋਈ ਲੁਕਵੇਂ ਚੱਕੀ ਫਿਰੇ ਹਥਿਆਰ
ਉੱਤੋਂ ਯਾਰ ਅੰਦਰੋਂ ਯਾਰ ਮਾਰ
ਨਾ ਲੱਭਦੇ ਬੰਦੇ ਬੋਲ ਪੁਗਾਵਣ ਵਾਲੇ
ਧਰਮਿੰਦਰ ਓਹ ਬੋਲ ਨਾਲ ਹੀ ਲੈ ਗਏ
ਦਿਸਦੇ ਨਾਂ ਜਿਹੜੇ ਲੋਕ ਕਿਸਮਤਾਂ ਵਾਲੇ।
ਧਰਮਿੰਦਰ ਸਿੰਘ ਮੁੱਲਾਂਪੁਰੀ 9872000461
Previous articleਨਗਰ-ਅੱਪਰਾ-ਮੁਕੰਦਪੁਰ ਮੁੱਖ ਮਾਰਗ ‘ਤੇ ਪਿੰਡ ਖਾਨਪੁਰ ਦੇ ਨੇੜੇ ਤੂੜੀ ਨਾਲ ਓਵਰਲੋਡਡ ਟਰੈਕਟਰ ਟਰਾਲੀ ਦੀ ਹੁੱਕ ਟੁੱਟੀ, ਤਿੰਨ ਘੰਟੇ ਲੱਗਾ ਰਿਹਾ ਜਾਮ
Next articleTHE SLEEP MEDITATION