ਨਛੱਤਰ ਕਲਸੀ ਯੂ ਕੇ ਵੱਲੋਂ ਚੌਧਰੀ ਜਗਜੀਤ ਸਿੰਘ ਦੇ ਜਨਮ ਦਿਵਸ ਸ਼ਰਧਾਂਜਲੀ ਭੇਂਟ,ਚੌਧਰੀ ਜਗਜੀਤ ਸਿੰਘ ਦਲਿਤਾਂ, ਕਿਸਾਨਾਂ ਤੇ ਮਜ਼ਦੂਰਾਂ ਲਈ ਮਸੀਹਾ ਸਨ- ਨਛੱਤਰ ਕਲਸੀ

ਚੌਧਰੀ ਜਗਜੀਤ ਸਿੰਘ

ਲੰਡਨ (ਸਮਾਜ ਵੀਕਲੀ) ( ਰਾਜਵੀਰ ਸਮਰਾ)– ਚੌਧਰੀ ਜਗਜੀਤ ਸਿੰਘ ਦਲਿਤਾਂ ,ਕਿਸਾਨਾਂ ਤੇ ਮਜ਼ਦੂਰਾਂ ਲਈ ਮਸੀਹਾ ਸਨ। ਉਹਨਾਂ ਨੇ ਹਮੇਸ਼ਾ ਹੀ ਹਰ ਜਰੂਰਤਮੰਦ ਦੀ ਸੇਵਾ ਕੀਤੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨਛੱਤਰ ਕਲਸੀ ਯੂ ਕੇ ਮੁੱਖ ਬੁਲਾਰਾ ਇੰਡੀਅਨ ਓਵਰਸੀਜ ਕਾਂਗਰਸ ਨੇ ਚੌਧਰੀ ਜਗਜੀਤ ਸਿੰਘ ਦੇ ਜਨਮ ਦਿਵਸ ਤੇ ਉਹਨਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹੋਏ,ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਚੌਧਰੀ ਜਗਜੀਤ ਸਿੰਘ ਨੇ ਸਰਕਾਰ ਵਿੱਚ ਬਤੌਰ ਕੈਬਨਿਟ ਮੰਤਰੀ ਹੁੰਦਿਆਂ ਹੋਇਆਂ ਉਹਨਾਂ ਨੇ ਸਿੱਖਿਆ ਦੇ ਪਸਾਰ ਲਈ ਕਰਤਾਰਪੁਰ ਇਲਾਕੇ ਨੂੰ ਇੱਕ ਉਚੇਰੀ ਸਿੱਖਿਆ ਵਾਸਤੇ ਕਾਲਜ ਦੇਨ ਦੇ ਨਾਲ ਨਾਲ ਦਲਿਤਾਂ ਤੇ ਹੋਰ ਜਰੂਰਤਮੰਦ ਵਿਦਿਆਰਥੀਆਂ ਲਈ ਹਮੇਸ਼ਾ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ । ਉਹਨਾਂ ਨੇ ਚੌਧਰੀ ਜਗਜੀਤ ਸਿੰਘ ਉਹਨਾਂ ਦੇ ਜਨਮ ਦਿਵਸ ਤੇ ਸ਼ਰਧਾਂਜਲੀ ਭੇਂਟ ਕੀਤੀ ਤੇ ਉਹਨਾਂ ਵੱਲੋਂ ਦਰਸਾਏ ਗਏ ਮਾਰਗ ਤੇ ਸਮੂਹ ਕਾਂਗਰਸੀ ਵਰਕਰਾਂ ਨੂੰ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿਪੰਜਾਬ ਦੇ ਲੋਕਾਂ ਦੇ ਭਲੇ ਲਈ ਜੋ ਕੰਮ ਉਹਨਾਂ ਵੱਲੋਂ ਕੀਤੇ ਗਏ। ਉਹਨਾਂ ਨੂੰ ਪੰਜਾਬ ਦੇ ਲੋਕ ਕਦੀ ਵੀ ਨਹੀਂ ਭੁਲਾਉਣਗੇ। ਉਹਨਾਂ ਕਿਹਾ ਕਿ ਇਸ ਦੌਰਾਨ ਉਨਾਂ ਨੇ ਪੰਜਾਬ ਦੇ ਖਾਸ ਕਰ ਪਿਛੜੇ ਵਰਗ ਦੇ ਲੋਕਾਂ ਲਈ ਜੋ ਲੋਕ ਭਲਾਈ ਦੇ ਕੰਮ ਕੀਤੇ । ਉਹਨਾਂ ਨੂੰ ਪੰਜਾਬ ਦੇ ਲੋਕ ਕਦੀ ਵੀ ਨਹੀਂ ਭੁਲਾਉਣਗੇ।ਇਸ ਦੇ ਨਾਲ ਹੀ ਉਹਨਾਂ ਨੇ ਇਸ ਦੌਰਾਨ ਕਈ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਨੂੰ ਯਾਦ ਕਰਦਿਆਂ”
Next articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਲੁਧਿਆਣਾ ਜ਼ਿਲੇ ਵਿੱਚ ਕਰਵਾਇਆ ਗਿਆ ਦੂਜਾ ਕਵਿਤਾ ਮੁਕਾਬਲਾ