ਨਛੱਤਰ ਸਿੰਘ ਕਲਸੀ ਬਣੇ ਐਨ ਆਰ ਆਈ ਸਭਾ ਓਵਰਸੀਜ਼ ਯੂ ਕੇ ਦੇ ਪ੍ਰਧਾਨ

ਕਲਸੀ ਨੇ ਹਮੇਸ਼ਾਂ ਹੀ ਪਰਵਾਸੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕੀਤੀ -ਜਸਕਰਨ ਜੋਹਲ

ਲੰਡਨ, (ਸਮਰਾ)-ਇੰਗਲੈਂਡ(ਯੂ ਕੇ)- ਦੇ ਪ੍ਰਸਿੱਧ ਕਾਂਗਰਸੀ ਆਗੂ ਨਛੱਤਰ ਕਲਸੀ ਨੂੰ ਐਨ ਆਰ ਆਈ ਸਭਾ ਓਵਰਸੀਜ਼ ਯੂ ਕੇ ਦੇ ਦਾ ਪ੍ਰਧਾਨ ਥਾਪਿਆ ਗਿਆ ਹੈ। ਐਨ ਆਰ ਆਈ ਸਭਾ ਪੰਜਾਬ ਦੇ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਵੱਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ, ਕਿ ਨਛੱਤਰ ਸਿੰਘ ਕਲਸੀ ਯੂ ਕੇ ਵਿਚ ਵੱਸਦੇ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਲਈ ਕੰਮ ਕਰਨਗੇ। ਇਸ ਤੋਂ ਇਲਾਵਾ ਉਹ ਪੰਜਾਬ ਅਤੇ ਪਰਵਾਸੀ ਪੰਜਾਬੀਆਂ ਵਿਚਕਾਰ ਇੱਕ ਪੁਲ ਵਾਂਗ ਕੰਮ ਕਰਦੇ ਰਹਿਣਗੇ ।

ਨਛੱਤਰ ਸਿੰਘ ਕਲਸੀ ਦੀ ਇਸ ਨਿਯੁਕਤੀ ਸਬੰਧੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਸੂਚਿਤ ਕੀਤਾ ਗਿਆ ਹੈ।ਪ੍ਰਸਿੱਧ ਖੇਡ ਤੇ ਸਭਿਆਚਾਰਕ ਪ੍ਰੋਮਟਰ ਜਸਕਰਨ ਸਿੰਘ ਜੌਹਲ ਨੇ ਕਿਹਾ ਕਿ ਨਛੱਤਰ ਸਿੰਘ ਕਲਸੀ ਨੇ ਹਮੇਸ਼ਾਂ ਹੀ ਪਰਵਾਸੀ ਪੰਜਾਬੀਆਂ ਦੀ ਆਵਾਜ਼ ਬੁਲੰਦ ਕੀਤੀ ਹੈ ਤੇ ਇੰਗਲੈਂਡ ਵਿੱਚ ਪੰਜਾਬੀਆਂ ਦੇ ਪਹਿਲਾਂ ਵੀ ਉਹ ਮਦਦਗਾਰ ਮਸੀਹਾ ਦੇ ਤੌਰ ਤੇ ਜਾਣੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ, ਪਹਿਲਾਂ ਵਾਂਗ ਹੀ ਪਰਵਾਸੀ ਪੰਜਾਬੀਆਂ ਦੇ ਹੱਕਾਂ ਲਈ ਹਮੇਸ਼ਾਂ ਸੰਘਰਸ਼ ਕਰਦੇ ਰਹਿਣਗੇ ਅਤੇ ਉਨ੍ਹਾਂ ਦੇ ਮਸਲਿਆਂ ਨੂੰ ਪੰਜਾਬ ਸਰਕਾਰ ਕੋਲ ਵੀ ਉਠਾਉਂਦੇ ਰਹਿਣਗੇ । ਇਸ ਦੌਰਾਨ ਨਛੱਤਰ ਕਲਸੀ ਨੂੰ ਐਨ ਆਰ ਆਈ ਸਭਾ ਓਵਰਸੀਜ਼ ਯੂ ਕੇ ਦੇ ਦਾ ਪ੍ਰਧਾਨ ਬਣਨ ਤੇ ਡਾ ਜਸਵਿੰਦਰ ਸਿੰਘ ਜੌਹਲ , ਗਾਇਕ ਬਲਦੇਵ ਸਿੰਘ ਔਜਲਾ, ਬੁਲਟ, ਕੁਲਵਿੰਦਰ ਪਾਉਲ, ਕੇ ਐਸ ਕੰਗ ਨੇ ਮੁਬਾਰਕਬਾਦ ਦਿੱਤੀ।

Previous articleगुरुनानक जयंती पर अन्नदाताओं की ऐतिहासिक जीत पर संयुक्त किसान मोर्चा को रिहाई मंच की तरफ से लाखों-लाख बधाइयां
Next articleThree coaches set for debut as Premier League returns to action