ਨਬਾਰਡ ਦੇ ਅਧਿਕਾਰੀਆਂ ਵਲੋਂ ਬੈਪਟਿਸਟ ਸੋਸਾਇਟੀ ਦੇ ਵਿਕਾਸ ਪ੍ਰੋਜੈਕਟਾਂ ਦਾ ਨਰੀਖਣ

ਫੋਟੋ ਕੈਪਸਨ: ਨਬਾਰਡ ਦੇ ਅਧਿਕਾਰੀ ਬੈਪਟਿਸਟ ਸੋਸਾਇਟੀ ਦੇ ਵਿਕਾਸ ਪ੍ਰੋਜੈਕਟਾਂ ਦਾ ਨਰੀਖਣ ਕਰਦੇ ਹੋਏ।

ਨਬਾਰਡ ਕੋਲ ਗ੍ਰਾਮੀਣ ਔਰਤਾਂ ਲਈ ਵਿਕਾਸ ਦੇ ਅਨੇਕਾਂ ਰਸਤੇ- ਰਸ਼ੀਦ ਲੇਖੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਬਾਰਡ) ਵੱਲੋ ਜੋ ਪਿਛਲੇ ਸਮੇਂ ਵਿੱਚ ਸਮਾਜ ਸੇਵੀ ਸੰਸਥਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਨੂੰ ਜਿਲ੍ਹਾ ਕਪਰਥਲਾ ਅਤੇ ਜਲੰਧਰ ਵਿੱਚ ਵਿਕਾਸ ਦੇ ਪ੍ਰੋਜੈਕਟ ਮਨਜੂਰ ਕੀਤੇ ਗਏ ਸਨ ਦਾ ਨਰੀਖਣ ਕਰਨ ਲਈ ਨਬਾਰਡ ਦੇ ਕਲੱਸਟਰ ਹੈਡ ਰਸ਼ੀਦ ਲੇਖੀ ਅਤੇ ਰਿਸਨਲ ਆਫਿਸ ਚੰਡੀਗੜ ਦੇ ਅਧਿਕਾਰੀਆਂ ਸਾਹਿਬਾਨ ਸੋਸਾਇਟੀ ਦੇ ਖੇਤਰੀ ਦਫ਼ਤਰ ਆਰ.ਸੀ.ਐਫ ਸਾਹਮਣੇ ਗੇਟ ਨੰ:3 ਵਿਖੇ ਪੁੱਜੇ। ਜਿਥੇ ਉਨਾਂ ਦਾ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਪੰਜਾਬ ਗ੍ਰਾਮੀਣ ਬੈਂਕ ਦੇ ਜਿਲ੍ਹਾ ਕੋਆਡੀਨੇਟਰ ਪਵਨ ਕੁਮਾਰ ਵੱਲੋ ਭਰਵਾਂ ਸਵਾਗਤ ਕੀਤਾ ਗਿਆ।

ਨਾਬਾਰਡ ਦੇ ਸਹਿਯੋਗ ਨਾਲ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਅਤੇ ਨਵੇਂ ਪ੍ਰੋਜੈਕਟਾਂ ਦੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਬੈਪਟਿਸਟ ਚੈਰੀਟੇਬਲ ਸੋਸਾਇਟੀ ਨੇ ਐਸ.ਐਚ.ਜੀ ਅਤੇ ਜੇ.ਐਲ.ਜੀ ਪ੍ਰੋਜੈਕਟਾਂ ਦੀ ਰਿਪੋਰਟ ਨਾਬਾਰਡ ਦੇ ਅਧਿਕਾਰੀਆਂ ਅੱਗੇ ਪੇਸ਼ ਕੀਤੀ,ਜਿਸ ਵਿੱਚ ਪੰਜਾਬ ਗ੍ਰਾਮੀਣ ਬੈਂਕ ਦੇ ਵੱਡੇ ਯੋਗਦਾਨ ਦਾ ਵੀ ਜ਼ਿਕਰ ਕੀਤਾ ਗਿਆ। ਇਸ ਉਪਰੰਤ ਉਕਤ ਅਧਿਕਾਰੀਆਂ ਨੂੰ ਮਾਧੋਝੰਡਾ ਵਿਖੇ ਲਿਜਾਇਆ ਗਿਆ ਜਿੱਥੇ ਨਬਾਰਡ ਦੇ ਸਹਿਯੋਗ ਨਾਲ ਸਿਲਾਈ ਦਾ ਕੋਰਸ ਕਰਵਾਇਆ ਗਿਆ ਸੀ। ਅਧਿਕਾਰੀਆਂ ਨੇ ਟ੍ਰੇਨੀਆਂ ਨਾਲ ਕਰਵਾਏ ਗਏ ਕੋਰਸ ਬਾਰੇ ਗੱਲਬਾਤ ਕਰਕੇ ਸਿੱਖਿਆ ਦੇ ਮਿਆਰ ਦਾ ਅਨੁਮਾਨ ਲਗਾਇਆ। ਅਧਿਕਾਰੀਆਂ ਨੂੰ ਮੈਂਬਰਾਂ ਦਾ ਉਤਸ਼ਾਹ ਬਹੁਤ ਵਧੀਆ ਲੱਗਾ।

ਇਸੇ ਦੌਰਾਨ ਅਧਿਕਾਰੀਆਂ ਵੱਲੋਂ ਹੁਸੈਨਾਬਾਦ ਵਿੱਚ ਚੱਲ ਰਹੇ ਸਿਲਾਈ ਸੈਂਟਰ ਦਾ ਵੀ ਦੌਰਾ ਕੀਤਾ ਗਿਆ। ਇਸ ਮੌਕੇ ਤੇ ਸਰਬਜੀਤ ਸਿੰਘ,ਨੇਹਾ ਠਾਕੁਰ,ਰਾਬਿੰਦਰ, ਹਰਪਾਲ ਸਿੰਘ,ਅਰੁਨ ਅਟਵਾਲ, ਪਰਮਜੀਤ ਕੌਰ, ਰੋਜ਼ੀ, ਰੇਨੂੰ,ਅਮਨਪ੍ਰੀਤ ਕੌਰਆਦਿ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਹੋਦਿਆ ਕਵਿਤਾ ਮੁਕਾਬਲੇ ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
Next article” ਬੈਲਾਂ ਦੀਆਂ ਜੋਡ਼ੀਆਂ , ਰਹਿ ਗਈਆਂ ਥੋੜ੍ਹੀਆਂ “