ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) ; ਸਰਕਾਰੀ ਪ੍ਰਾਇਮਰੀ ਸਕੂਲ ਰਾਮੂਵਾਲ ਵਿਖੇ ਐੱਨ ਆਰ ਆਈ ਸ. ਕੁਲਦੀਪ ਸਿੰਘ ਗਿੱਲ , ਸ.ਪ੍ਰਭਪ੍ਰੀਤ ਸਿੰਘ ਗਿੱਲ , ਸ. ਕੁਲਵਿੰਦਰ ਸਿੰਘ ਜੀ ਸਾਹੋਵਾਲ ਅਤੇ ਉਨ੍ਹਾ ਨਾਲ ਆਏ ਸ੍ਰੀ ਰੋਸ਼ਨ ਲਾਲ ਢੰਡਾ ਜੀ ਨੇ ਬੱਚਿਆ ਨੂੰ ਅਸ਼ੀਰਵਾਦ ਦਿੱਤਾ। ਉਨ੍ਹਾ ਸਕੂਲ ਵਿੱਚ ਪਹਿਲਾ ਬਣੀ ਇਮਾਰਤ ਨੂੰ ਰੰਗ ਰੋਗਨ ਕਰਵਾਉਣ ਲਈ ਕਿਹਾ ਗਿਆ। ਇੱਥੇ ਜਿਕਰਯੋਗ ਹੈ ਕਿ ਸਕੂਲ ਵਿੱਚ ਸਿਰਫ 2 ਅਧਿਆਪਕ ਸਨ ਜਿਸ ਕਾਰਨ ਐੱਨ ਆਰ ਆਈ ਵੀਰਾ ਨੇ ਪਿੱਛਲੇ ਸਾਲ ਤੋਂ ਆਪਣੇ-ਪੱਧਰ ਤੇ ਸਕੂਲ ਵਿੱਚ ਇੱਕ ਅਧਿਆਪਕਾ ਰੱਖ ਕੇ ਦਿੱਤੀ ਜੋ ਕਿ ਸ਼ਲਾਘਾਯੋਗ ਕਦਮ ਹੈ।ਇਸ ਮੌਕੇ ਸ ਕੁਲਵਿੰਦਰ ਸਿੰਘ ਜੀ ਸੀਹੋਵਾਲ (ਕੈਨੇਡਾ) ਵੱਲੋ ਬੱਚਿਆ ਦੇ ਪੀਣ ਵਾਲੇ ਪਾਣੀ ਲਈ ਆਰ ਓ ਲਗਵਾਉਣ ਲਈ 10000 (ਦੱਸ ਹਜ਼ਾਰ) ਨਗਦ ਰਾਸ਼ੀ ਦਿੱਤੀ ।ਆਏ ਹੋਏ ਮਹਿਮਾਨਾ ਦਾ ਸਕੂਲ ਮੁੱਖੀ ਸ੍ਰੀਮਤੀ ਨੀਰੂ ਨਾਹਰ ਅਤੇ ਸਕੂਲ ਸਟਾਫ ਵੱਲੋ ਸਵਾਗਤ ਕੀਤਾ ਗਿਆ ਇਸ ਮੌਕੇ ਹੈੱਡ ਟੀਚਰ ਸ਼੍ਰੀ ਸ਼ੇਖਰ ਚੰਦ ਅਤੇ ਸੈਂਟਰ ਹੈੱਡ ਟੀਚਰ ਸ. ਜਸਬੀਰ ਸਿੰਘ , ਤਜਿੰਦਰ ਕੁਮਾਰ ਅਧਿਆਪਕ , ਬਬਲੀ ਰਾਣੀ, ਆਂਗਣਵਾੜੀ ਵਰਕਰ ਸ੍ਰੀਮਤੀ ਪਿਆਰੀ ਨੇ ਆਏ ਹੋਏ ਮਹਿਮਾਨਾ ਦਾ ਸਨਮਾਨ ਚਿੰਨ੍ਹ ਭੇਂਟ ਕਰਕੇ ਧੰਨਵਾਦ ਕੀਤਾ।