ਮੇਰਾ ਪਿੰਡ ਕੁਲਬੁਰਛਾਂ-2

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਪਿੰਡਾਂ ਵਿੱਚੋਂ ਪਿੰਡ ਸੁਣੀਂਦਾ ਕੁਲਬੁਰਛਾਂ,
ਇਥੋਂ ਦੇ ਤਿੰਨ ਖਾਲਸੇ ਸੁਣੀਂਦੇ,
ਗੁਰੂ ਘਰਾਂ ਦੇ ਪੱਕੇ ਦਰਦੀ,
47 ਵੰਡ ਵੇਲੇ ਦੇ ਤਿੰਨੋਂ ਕਾਤਲ,
ਇਕ ਇਕ ਬੰਦਾ ਮਾਰਿਆ, ਪਾ ਕੇ ਸਿੰਘਾਂ ਦੀ ਵਰਦੀ।
ਅੱਲਾਹ ਕੀ ਭਾਣਾ ਵਰਤ ਗਿਆ,
ਸਾਡਾ ਕੀ ਗੁਨਾਹ ਹੋਇਆ,
ਲੀਡਰਾਂ ਦੀ ਮਾਂ ਮਰ ਗਈ।

ਬਾਕੀ ਸਾਰੇ ਪਿੰਡ ਚ ਸੁਖ ਸਾਂਦ ਰਹੀ,
ਪੂਰੀ ਮੁਸਲਮਾਨ ਬਰਾਦਰੀ ਸੁਰੱਖਿਅਤ ਸਮਾਣੇ ਪਹੁੰਚਾਈ।
ਵੰਡ ਦਾ ਸਾਰੇ ਪਿੰਡ ਨੇ ਸੋਗ ਮਨਾਇਆ,
ਕੱਠੇ ਰਹਿੰਦੇ ਸੀ ਹਿੰਦੂ, ਮੁਸਲਮ, ਸਿੱਖ, ਭਾਈ ਭਾਈ।

ਵੱਡੇ ਵੱਡੇ ਪਰਿਵਾਰ ਹੁੰਦੇ ਸੀ ਸੱਤ ਸੱਤ ਮੁੰਡਿਆਂ ਵਾਲੇ,
ਇਕ ਦੋ ਛੜੇ ਵੀ ਸੀ ਰਹਿ ਜਾਂਦੇ।
ਛੜਿਆਂ ਦੀ ਆਪਸ ਵਿੱਚ ਦੂਸਰੇ ਛੜੇ ਨਾਲ ਨ੍ਹੀਂ ਸੀ ਬਣਦੀ,
ਹੋਰ ਕਿਸੇ ਨੂੰ ਕੁਝ ਨ੍ਹੀਂ ਸੀ ਕਹਿੰਦੇ, ਆਪਸ ਵਿਚ ਲੜ ਮਰ ਜਾਂਦੇ।

ਛੇ ਮਸ਼ਹੂਰ ਛੜੇ ਸੀ,ਛੇ ਹੀ ਪਿੰਡ ਦੇ ਨੰਬਰਦਾਰ
ਨੰਬਰਦਾਰਾਂ ਤੋਂ ਪੁਲਿਸ ਨੇ ਮੁਖਬਰੀ ਕਰਵਾਈ
ਡੱਲਾ,ਸੁੱਚਾ,ਟਿਲੂ ਕ੍ਰਿਪਾਲ ਦਰਸ਼ਨ,ਗੁਜ਼ਰ ਛੀਂਬਾ ਤੇ ਗੁਰੀਆ ਨਾਈ,
ਡੱਲੇ ਨੇ ਸੁੱਚੇ ਦਾ ਕਤਲ ਕਰਕੇ ਮਾਂ ਦੀ ਪ੍ਰੇਸ਼ਾਨੀ ਵਧਾਈ।

ਮਾਂ ਨੇ ਤੰਗ ਆ ਕੇ ਅੰਦਰਲੇ ਖੂਹ ਚ ਛਾਲ ਮਾਰ ਜਾਨ ਗਵਾਈ,
ਬਾਕੀ ਸਾਰਾ ਪਿੰਡ ਸ਼ਰੀਫਾਂ ਦਾ, ਪਿੰਡ ਚ ਹੀ ਮਿਲਦਾ ਸੀ ਇਨਸਾਫ।
ਪ੍ਰੀਤਮ ਸਿੰਘ ਸਰਪੰਚ ਨੇ ਤਨੋਂ-ਮਨੋਂ ਆਪਣੀ ਡਿਊਟੀ ਨਿਭਾਈ,
ਤਿੰਨ ਦਹਾਕੇ ਤੋਂ ਵੱਧ ਸਰਪੰਚੀ ਕਰ ਕੇ, ਵਿਰੋਧੀਆਂ ਨੂੰ ਦਿੱਤੀ ਮਾਤ।

ਇੱਕ ਨੰਬਰਦਾਰ ਵਿਆਹਿਆ ਗਿਆ ਨਰਵਾਣੇ ਕੋਲ,
ਘਰਵਾਲੀ ਉਸਦੀ,ਲੱਗੇ ਅੰਮਾਂ ਸਾਡੀ, ਸੱਤ ਪੁੱਤ ਬਹੁਤ ਜਵਾਨ।
ਗਵਾਂਢਣ ਪੁੱਛੇ ਕਿੱਥੇ ਵਿਆਹੇਂਗੀ ਐਨੇ ਮੁੰਡਿਆਂ ਨੂੰ,
“ਥਾਰੇ ਵਿਆਹੇਂਗੇ ਮਹਾਰੇ ਖੋਸ ਲੇਂਗੇ”,ਕਰਦੀ ਬਿਆਨ।

ਮਾਜਰੀ, ਕੁਲਬੁਰਛੇ,ਨਮਾਦਿਆਂ ਦੇ ਲਗਦੇ ਸਨ ਮੇਲੇ,
ਬਾਦ ਚ ਮਾਜਰੀ, ਕੁਲਬੁਰਛੇ ਚ ਇਕੱਠ ਰਹਿ ਗਿਆ ਮੇਲੀਆਂ ਦਾ।
ਮਸ਼ਹੂਰ ਹੋ ਗਿਆ ਵੱਡਾ ਮੇਲਾ ਤੇ ਛਿੰਜ ਨਮਾਦਿਆਂ ਦਾ,
ਹਰ ਘਰ ਚ ਪ੍ਰਾਹੁਣੇ ਪਹੁੰਚਦੇ, ਮੇਲਾ ਹੋ ਜਾਂਦਾ ਬੇਲੀਆਂ ਦਾ।

ਤਰਖਾਣ,ਲੁਹਾਰ,ਜੁੱਤੀਆਂ ਬਣਾਉਣ ਵਾਲੇ ਕਿਰਤੀ,
ਛੋਟੀਆਂ ਛੋਟੀਆਂ ਪ੍ਰਚੂਨ ਦੀਆਂ ਦੁਕਾਨਾਂ ਪਿੰਡ
ਚ ਹੀ ਮੌਜੂਦ।
ਘੁਮਿਆਰ ਆਉਂਦਾ ਸੀ ਨਾਲ ਦੇ ਪਿੰਡ ਗਾਜ਼ੀਪੁਰ ਤੋਂ,
ਸੂਤ ਦਾ ਤਾਣਾ ਤਣ ਕੇ ਖੇਸ ਬਣਾਉਣ ਵਾਲੇ ਜੁਲਾਹਿਆਂ ਦਾ ਭੀਮਾਂ-ਖੇੜੀ ਚ ਸੀ ਵਜੂਦ।

ਦੋ ਸਨ ਪਿੰਡ ਚ ਅੰਦਰਲੀ ਕੱਚੀ ਤੇ ਬਾਹਰਲੀ ਪੱਕੀ,
ਆਮ ਮੀਟਿੰਗਾਂ ਜਾਂ ਸਕੂਲ ਦਾ ਕੰਮ ਸਨ ਦਿੰਦੀਆਂ।
ਦਵਾਈਆਂ ਵਾਸਤੇ ਹੁੰਦਾ ਸੀ ਰਾਮਈਸ਼ਰ ਵੈਦ,
ਬਾਵਾ ਜੀ ਕਰਦੇ ਸਨ ਸੱਪ ਦੇ ਕੱਟੇ ਦਾ ਇਲਾਜ
ਤੇ ਹੋਰ ਜਖਮਾਂ ਨੂੰ ਮੱਲ੍ਹਮਾਂ ਸਨ ਠੀਕ ਕਰ ਦਿੰਦੀਆਂ।

ਇਕ ਮੁਸਲਮਾਨ ਫਰੀਦਾ ਦਰਵੇਸ਼ ਸੀ, ਮੂੰਹ ਵਿੰਗੇ ਦਾ ਕਰਦਾ ਇਲਾਜ,
ਪਸ਼ੂਆਂ ਦਾ ਵੀ ਕੱਟਰੂ-ਬਛਰੂ ਗਿਰਨ ਤੋਂ ਕਰਦਾ ਬਚਾਅ।
ਵੰਡ ਤੋਂ ਬਹੁਤ ਪਹਿਲਾਂ ਹੀ ਸਿੰਘ ਸੱਜ ਕੇ ਬਣਿਆ ਕਪੂਰ ਸਿੰਘ,
ਕਿਸੇ ਤੋਂ ਇਲਾਜ ਦਾ ਪੈਸਾ ਨ੍ਹੀਂ ਸੀ ਲੈਂਦਾ, ਸੇਵਾ
ਚ ਕਰਦਾ ਸੀ ਪੂਰਾ ਉਪਾਅ।

ਹੁਣ ਤਾਂ ਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਤੁਰ ਚੱਲੀ,
ਕਿਤਾਬਾਂ ਪੜ੍ਹਨ ਦੇ ਸੌ਼ਕ ਖਤਮ ਹੋ ਗਏ।
ਵੱਡੇ ਮਾਲਾਂ ਵਿਚ ਕੰਮ ਕਰਕੇ, ਨਾਲ ਪੜ੍ਹਾਈਆਂ ਕਰਦੇ,
ਤਕਰੀਬਨ ਅੱਧੇ ਪਿੰਡ ਦੇ ਨੌਜਵਾਨ ਵਿਦੇਸ਼ੀ ਹੋ ਗਏ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article2 ਜੁਲਾਈ ਨੂੰ ਮਲਿਕਾ-ਏ-ਕਲਮ ਅਤੇ ਕਵੀ ਦਰਬਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ
Next article‘ਟੱਪੇ’