(ਸਮਾਜ ਵੀਕਲੀ)
ਛਾਹੜ ਤੋਂ ਉਠ ਕੇ ਆਏ ਦੋ ਬਜ਼ੁਰਗਾਂ ਨੇ,
ਕੁਲ੍ਹੇ ਤੇ ਬੁਰਛੇ ਨੇ ਮੋੜ੍ਹੀ ਗੱਡੀ ਪਿੰਡ ਕੁਲਬੁਰਛੇ ਦੀ।
ਦੁਨੀਆਂ ਦਾ ਯੂਨੀਕ, ਹੋਰ ਨ੍ਹੀਂ ਕੋਈ ਇਸ ਨਾਮ ਦਾ ਪਿੰਡ,
ਥੋੜੀ ਥੋੜੀ ਤਾਸੀਰ ਮਿਲਦੀ ਹਰਿਆਣਾ ਦੇ ਨਰਵਾਣਾ ਪਿੰਡ ਕਾਬਰਛੇ ਦੀ।
ਪਹਿਲਾਂ ਹੁੰਦੀ ਸੀ ਤਹਿਸੀਲ ਨਾਭਾ, ਢੋਡੇ ਭਵਾਨੀਗੜ੍ਹ ਥਾਣਾ,
ਸਮੇਂ ਨਾਲ ਹੋਈ ਪ੍ਰਸਾਸ਼ਨਿਕ ਤਬਦੀਲੀ,ਕੰਮ ਹੋਣ ਲੱਗੇ ਵਾਯਾ ਸਮਾਣਾ ।
ਤੂਰਾਂ ਤੋਂ ਬਾਅਦ ਢਿੱਲੋਂ ਵੀ ਆ ਗਏ, ਹੁਨਰੀ
ਲੋਕਾਂ ਵੀ ਕੀਤਾ ਵਾਸਾ,
ਹਰੀਜਨ,ਰਵਿਦਾਸੀਏ,ਬਾਣੀਏ-ਬਾਮਣਾਂ ਵੀ
ਮਹਿਸੂਸ ਕੀਤਾ ਧਰਵਾਸਾ।
ਪਿੰਡ ਵਿਚ ਬੁਰਜ ਢਾਹਕੇ ਬਣਾਇਆ ਗੁਰਦੁਆਰਾ ਨਾਨਕ ਦਰਬਾਰ,
ਛੇਵੀਂ ਪਾਤਸ਼ਾਹੀ ਦੇ ਲਾਮ ਲਸ਼ਕਰ ਇਕ ਰਾਤ ਗੁਜ਼ਾਰੀ ਪੂਰਬ ਵਾਲੇ ਪਾਸੇ।
ਗੁਰਦੁਆਰਾ ਦਲਭੰਜਨ ਸ਼ਸ਼ੋਭਿਤ ਹੈ ਪਿੰਡ ਦੇ
ਬਾਹਰਵਾਰ,
ਜੋਰਾ ਸਿੰਘ ਖਾਲਸਾ ਤੇ ਜਗਨ ਸਿੰਘ ਖਾਲਸਾ
ਸਨ ਮਸ਼ਹੂਰ ਪਿੰਡ ਦੇ ਆਸੇ-ਪਾਸੇ।
ਸਾਊ ਲੋਕਾਂ ਦਾ ਪਿੰਡ ਸੀ, ਮੇਰੀ ਸੁਰਤ ਸੰਭਲੀ ਤੇ ਢਿੱਲੋਂਆਂ ਦਾ ਸੀ ਸਰਪੰਚ,
1930ਦੇ ਆਸ-ਪਾਸ ਬਾਪੂ ਜੀ ਮੇਰੇ ਸਨ ਸਾਥੀ ਟੌਹੜੇ ਦੇ ਅਕਾਲੀ-ਦਲੀਆਂ ਵਿੱਚ।
ਫਿਰ ਪਰਜਾ ਮੰਡਲ ਵੇਲੇ ਮਹਾਂਪੰਚਾਇਤ ਦੇ
ਮੀਤ ਪ੍ਰਧਾਨ ਬਣੇ,
ਸੁਤੰਤਰ,ਫੱਕਰ,ਜਗੀਰ ਸਿੰਘ ਜੋਗਾ,ਜੌੜੇ-ਮਾਜਰਾ ਕਾਮਰੇਡਾਂ ਨਾਲ, ਘੁੰਮੇ ਪਿੰਡਾਂ ਦੀਆਂ ਗਲੀਆਂ ਵਿੱਚ ।
ਕਰਨੈਲ ਸਿੰਘ ਈਸੜੂ,ਗੋਆ ਦੀ ਆਜ਼ਾਦੀ ਦਾ ਝੰਡਾਬਰਦਾਰ ਜਾਣ ਤੋਂ ਪਹਿਲਾਂ ,
ਸੰਬੋਧਨ ਹੋਇਆ ਸਾਡੇ ਪਿੰਡ ਦੀ ਹੱਥਾਈ ਦੇ
ਵੱਡੇ ਇਕੱਠ ਨੂੰ।
ਗੋਆ ਆਜ਼ਾਦ ਹੋ ਗਿਆ ਪਰ ਈਸੜੂ ਸ਼ਹੀਦੀ ਪਾ ਗਿਆ,
ਪਿੰਡ ਦੇ ਇਤਿਹਾਸ ਪੰਨੇ ਵਿੱਚ, ਆਪਣਾ ਨਾਮ ਦਰਜ ਕਰਾ ਗਿਆ।
ਬਾਪੂ ਜੀ ਕੋਲ ਸਰਪੰਚੀ ਰਹੀ ਦੋ ਦਹਾਕੇ ਤੋਂ ਵੀ ਵੱਧ,
ਸਭ ਤੋਂ ਪਹਿਲਾਂ ਤਾਂ ਨੀਵੀਆਂ ਜਾਤਾਂ ਨਾਲ ਹੁੰਦੇ ਵਿਤਕਰੇ ਬੰਦ ਕਰਵਾਏ।
ਖੂਹਾਂ ਤੋਂ ਪਾਣੀ ਭਰਨ, ਨਹਾਉਣ ਦੀ ਮਨਾਹੀ
ਹਟਾਈ ਤੇ ਨਾਲ ਨਾਲ,
ਕਦੀ ਕੋਈ ਮਾਮਲਾ ਥਾਣੇ ਕਚਹਿਰੀ ਨ੍ਹੀਂ ਗਿਆ, ਪਿੰਡ ‘ਚ ਹੀ ਨਿਪਟਾਏ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly