(ਸਮਾਜ ਵੀਕਲੀ)
ਕੁਝ ਮੋਇਆ ਵੀ ਨੇ ਜਿਓਂ ਰਹੇ
ਕਈ ਜਿਓਂਦਿਆਂ ਵੀ ਨੇ ਮੋਏ ਹੋਏ
ਕੁਝ ਖੋਇਆਂ ਨੂੰ ਵੀ ਲੱਭ ਲੈਂਦੇ
ਕਈ ਆਪ ਹੀ ਰਹਿੰਦੇ ਖੋਏ ਹੋਏ
ਕੁਝ ਦੁੱਖਾਂ ਵਿਚ ਵੀ ਮੁਸਕਾ ਰਹੇ
ਕੲੀ ਵਿਚ ਖੁਸ਼ੀਆਂ ਉਦਾਸ ਜਾਂਦੇ
ਕੁਝ ਰੱਜੇ ਪੁੱਜੇ ਵੀ ਭੁੱਖੇ ਹੀ ਰਹੇ
ਕੲੀ ਭੁੱਖੇ ਹੁੰਦਿਆਂ ਵੀ ਰਜ਼ਾ ਜਾਂਦੇ
ਰਿਸ਼ਤੇ ਵੀ ਵਾਂਗ ਬਸ ਸੌਦਾ ਨੇ
ਜੋ ਇਹ ਘਾਟਾ ਨਫ਼ਾ ਤਕਾ ਜਾਂਦੇ
ਕੲੀ ਤਕੜੇ ਨਾਲ ਵੀ ਨਿਭਦੇ ਨਾਂ
ਕੁਝ ਮਾੜੇ ਨਾਲ ਨਿਭਾਅ ਜਾਂਦੇ
ਇਹ ਤਾਂ ਸਾਡੇ ਸਭ ਦੇ ਕਰਮ ਨੇ
ਪਰ ਕੁਝ ਆਖਣ ਇਹ ਭਰਮ ਨੇ
ਕਰਮ ਹੀ ਤਾਂ ਤਖ਼ਤ ਬਿਠਾ ਦਿੰਦੇ
ਕਈ ਸਿਰ ਦਾ ਤਾਜ ਲੁਹਾ ਜਾਂਦੇ
ਪ੍ਰੀਤ ਤੂੰ ਮਰ ਮਰ ਜਿਓਣਾ ਨਹੀਂ
ਜਿਓਂਦਿਆਂ ਹੀ ਤਾਂ ਜਿਓਣਾ ਏ
ਜੋ ਕਈ ਪੀੜੀਆਂ ਤੱਕ ਯਾਦ ਰਹੇ
ਐਸਾ ਮੁਕਾਮ ਵੀ ਤਾਂ ਪਾਉਣਾ ਏ
ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ”
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly