ਮੇਰੇ ਗੀਤ ‘ਵੱਖਰੇ’ ਨੂੰ ਹਰ ਵਰਗ ਦੇ ਸਰੋਤੇ ਪਸੰਦ ਕਰ ਰਹੇ ਹਨ: ਅਰਸ਼ ਗਿੱਲ

ਫ਼ਰੀਦਕੋਟ/ਭਲੂਰ  (ਬੇਅੰਤ ਗਿੱਲ )-ਪੰਜਾਬੀ ਗਾਇਕੀ ’ਚ ਸ਼ੂਟਰ, ਜ਼ਮਾਨਾ, ਫ਼ਿਕਰ ਗੀਤਾਂ ਨਾਲ ਪਹਿਚਾਣ ਬਣਾਉਣ ਵਾਲੇ ਨੌਜਵਾਨ ਗਾਇਕ ਅਰਸ਼ ਗਿੱਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੇ ਨਵੇਂ ਰਿਲੀਜ਼ ਹੋਏ ਗੀਤ ‘ਵੱਖਰੇ’ ਨੂੰ ਹਰ ਵਰਗ ਦੇ ਸਰੋਤਿਆਂ ਵੱਲੋਂ ਵੱਡੇ ਪੱਧਰ ਤੇ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੀਤ ਨੂੰ ਆਪਣੀ ਕੰਪਨੀ ਅਰਸ਼ ਗਿੱਲ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਦੀਪ ਖਾਨਪੁਰੀਆ ਨੇ ਲਿਖਿਆ ਤੇ ਸੰਗੀਤ ਐਰੀ.ਬੀ ਨੇ ਤਿਆਰ ਕੀਤਾ ਹੈ। ਗੀਤ ਨੂੰ ਗਾਇਕ ਸੁਰਜੀਤ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਗੀਤ ‘ਵੱਖਰੇ’ ਨੂੰ ਇੰਗਲੈਂਡ ਦੀ ਖੂਬਸੂਰਤ ਲੋਕਸ਼ਨਾਂ ਤੇ ਪ੍ਰੀਤ ਬੱਲ ਦੀ ਨਿਰਦੇਸ਼ਨਾ ਹੇਠ ਸ਼ੂਟ ਕੀਤਾ ਗਿਆ ਹੈ। ਇਸ ਗੀਤ ’ਚ ਨਾਮਵਰ ਮਾਡਲ ਫ਼ਰੀਦਾ ਹੱਡਾ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ। ਉਨ੍ਹਾਂ ਕਿਹਾ ਗੀਤ ਵੱਖਰੇ ਨੂੰ ਮਿਲ ਰਹੇ ਪਿਆਰ ਕਾਰਨ ਸਾਰੀ ਟੀਮ ਕਾਫ਼ੀ ਉਤਸ਼ਾਹਿਤ ਹੈ। ਇਸ ਮੌਕੇ ਭੰਗੜਾ ਕੋਚ ਗੁਰਚਰਨ ਸਿੰਘ, ਇੰਜ.ਤੇਜੀ ਜੌੜਾ, ਯੂਥ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਜਸਵਿੰਦਰਪਾਲ ਸਿੰਘ ਮਿੰਟੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਲੇਖਕ ਸੁਰਿੰਦਰ ਮਚਾਕੀ ਦੀ ਯਾਦ ‘ਚ ਦੂਜਾ  ਮੈਡੀਕਲ ਚੈਕਅੱਪ ਕੈਂਪ 25 ਜਨਵਰੀ ਨੂੰ 
Next articleMAHARISHI VALMIKI INTERNATIONAL AIRPORT, AYODHIA 2023