ਮੇਰੇ ਗੀਤ

ਜੀਤ ਕੱਦੋਂ ਵਾਲ਼ਾ
(ਸਮਾਜ ਵੀਕਲੀ) 
ਤੇਰਾ ਮੇਰਾ ਰੌਲ਼ਾ ਕੀ ਏ ?
ਜੱਟ ਦੇ ਅੱਗੇ ਮੌਲਾ ਕੀ ਏ
ਮੈਂ ਤਾਂ ਬੁਰਜ ਖਲੀਫਾ ਢਾਹਦੂੰ
ਆਹ ਨਿੱਕਾ ਜਿਹਾ ਕੌਲ਼ਾ ਕੀ ਏ
ਅਜੇ ਤੂੰ ਮੇਰੇ ਹੱਥ ਨੀ ਦੇਖੇ
ਲੱਗੂ ਪਤਾ ਹਥੌਲ਼ਾ ਕੀ ਏ
ਅੱਖਾਂ ਖੋਹਲ ਕੇ ਦੇਖ ਜ਼ਮਾਨਾ
ਤੱਕਦਾ ਝਾਉਲ਼ਾ ਝਾਉਲ਼ਾ ਕੀ ਏਂ ?
ਮੈਂ ਸੱਪਾਂ ਦੀਆਂ ਸਿਰੀਆਂ ਮਿੱਧਦਾਂ
ਰਾਹ ਦਾ ਡੱਕਾ ਡੌਲ਼ਾ ਕੀ ਏ
ਜੀਹਨੇ ਮੁੱਛ ਦੇ ਵੱਟ ਨੀ ਖੋਹਲੇ
ਉਹਦੇ ਅੱਗੇ ਧੌਲ਼ਾ ਕੀ ਏ
“ਜੀਤ” ਪਲਾਂ ਵਿੱਚ ਪੈ ਜੇ ਪਤਲਾ
ਮਨ ਦੇ ਨਾਲ਼ੋਂ ਹੌਲ਼ਾ ਕੀ ਏ ।
   ( ਜੀਤ ਕੱਦੋਂ ਵਾਲ਼ਾ )
Previous articleਪਾਠਕ ਕਿੱਥੋਂ ਲੱਭੀਏ.?
Next articleਲੋਕਤੰਤਰ ਦਾ ਘਾਣ