(ਸਮਾਜ ਵੀਕਲੀ)
ਇੱਕ ਖਿੜ੍ਹਿਆ ,ਫੁੱਲ ਗੁਲਾਬ ਸੀ।
ਮੇਰਾ ਸੋਹਣਾ, ਇਕ ਪੰਜਾਬ ਸੀ।
ਚਾਰੇ ਪਾਸੇ, ਹਰਿਆਲੀ ਸੀ।
ਘਰ ਘਰ ਬਹੁਤ, ਖੁਸਹਾਲੀ ਸੀ।
ਪਰਿਵਾਰਾਂ ਵਿਚ ਭਾਈਚਾਰਾ ਸੀ।
ਆਪਣਾ ਪਿੰਡ ਲਗਦਾ ਪਿਆਰਾ ਸੀ।
ਧਰਮਾਂ ਵਿੱਚ ਨਹੀਂ ਬਟਵਾਰਾ ਸੀ।
ਨਸ਼ਿਆਂ ਦਾ ਕੋਈ ਨਹੀਂ ਕਾਰਾ ਸੀ।
ਹੁਣ ਐਸੀ ਹਨੇਰੀ ਆਈ ਏ।
ਹਰ ਪਾਸੇ ਹੋਈ ਤਬਾਹੀ ਏ।
ਜਵਾਨੀ ਨਸ਼ਿਆਂ ਨੇ ਗਾਲੀ਼ ਏ।
ਰਾਜੇ ਦਾ ਖ਼ਜ਼ਾਨਾ ਖਾਲੀ ਏ।
ਬੇਰੁਜ਼ਗਾਰ ਭਟਕਦਾ ਫਿਰਦਾ ਏ।
ਮੁੱਲ ਡਿਗਰੀ ਦਾ ਨਾ ਮਿਲਦਾ ਏ।
ਅੰਨਦਾਤਾ ਖੁਦਕੁਸ਼ੀ ਕਰਦਾ ਏ।
ਉਸਦੀ ਹਾਮੀ ਨਾ ਕੋਈ ਭਰਦਾ ਏ।
ਸਰਕਾਰਾਂ ਤਮਾਸ਼ਾ ਦੇਖ ਰਹੀਆਂ।
ਕੁਰਸੀ ਲਈ ਆਪਸ ਵਿੱਚ ਭਿੜ ਰਹੀਆਂ।
ਵਾਦਿਆਂ ਤੋਂ ਉਹ ਮੁੱਕਰ ਰਹੀਆਂ।
ਵਿਕਾਸ ਦੀ ਭਾਸ਼ਾ ਟੁੱਕਰ ਰਹੀਆਂ।
ਰੱਬਾ ਖੁਸ਼ੀਆਂ ਦਾ ਛਿੜਕਾਅ ਕਰਦੇ।
ਅੰਨ ਦਾਤਾ ਦਾ ਘਰ ਭਰਦੇ ਤੂੰ।
ਰਾਜੇ ਦਿਆਲ ਬਣਾ ਦੇ ਤੂੰ।
ਨਸ਼ਿਆਂ ਦੀ ਅੱਗ ਮਿਟਾ ਦੇ ਤੂੰ।
ਜਵਾਨੀ ਨੂੰ ਸਹੀ ਰਾਹੇ ਪਾ ਦੇ ਤੂੰ।
‘ਸਰਿਤਾ’ ਇਹੀ ਹੈ ਦੁਆ ਕਰਦੀ।
ਆਪਣੇ ਨਾਮ ਦੀ ਪ੍ਰੀਤ ਲਗਾ ਤੂੰ।
ਮੁਰਝਾਇਆ ਫੁੱਲ ਖਿਲਾ ਦੇ ਤੂੰ।
ਸਭ ਨੂੰ ਸਿੱਧੇ ਰਾਹੇ ਪਾ ਦੇ ਤੂੰ।
ਸਰਿਤਾ ਦੇਵੀ
9464925265
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly