(ਸਮਾਜ ਵੀਕਲੀ)
ਕਿਉਂ ਕਰਦਾ ਹੈਂ ਮੇਰੀ ਮੇਰੀ..
ਹੋਣਾ ਆਖ਼ਰ ਇੱਕ ਦਿਨ ਢੇਰੀ..
ਤਿਆਗ ਕੇ ਲਾਲਚ ਦੀ ਭੈੜੀ ਲਾਰ..
ਹੱਕ ਹਲਾਲ ਦੀ ਰੋਟੀ ਖਾ ਲੈ..
84 ਕੱਟ ਕੇ ਮਿਲ਼ੀ ਹੈ ਭਗਤਾ..
ਪ੍ਰਭੂ ਬੰਦਗੀ ਦੇ ਲੇਖੇ ਲਾ ਲੈ..
ਛੱਡ ਦੇ ਨਸ਼ਿਆਂ ਦੇ ਵਿੱਚ ਡੁੱਬਣਾ..
ਖ਼ੂਨੀ ਦਲਦਲ ਦੇ ਵਿੱਚ ਖੁੱਬਣਾ..
ਲਾਹ ਕੇ ਨਸ਼ੇੜੀ ਦਾ ਕਾਲ਼ਾ ਬਾਣਾ..
ਭਗਤੀ ਦਾ ਭਗਵਾਂ ਪਾ ਲੈ..
84ਕੱਟ ਕੇ ਮਿਲ਼ੀ ਹੈ ਬੰਦਿਆਂ..
ਬਾਬੇ ਨਾਨਕ ਦੀ ਬਾਣੀ ਗਾ ਲੈ..
ਵਿਦਿਆ ਵਿਚਾਰੀ ਪਰਉਪਕਾਰੀ..
ਬਿਨਾਂ ਗਿਆਨ ਮੱਤ ਜਾਏ ਮਾਰੀ..
ਕਰਕੇ ਯਾਰੀ ਕਿਤਾਬਾਂ ਦੇ ਨਾਲ..
ਗੁੱਡੀ ਅਸਮਾਨੀਂ ਚੜਾ ਲੈ..
84ਕੱਟ ਕੇ ਮਿਲ਼ੀ ਹੈ ਭਗਤਾ..
ਪ੍ਰਭੂ ਬੰਦਗੀ ਦੇ ਲੇਖੇ ਲਾ ਲੈ..
ਬੁੱਢੜੇ ਮਾਪਿਆਂ ਦੀ ਕਰ ਲੈ ਸੇਵਾ..
ਇਹੀ ਹੈ ਸਭ ਤੋਂ ਮਿੱਠੜਾ ਮੇਵਾ..
ਪੈਰਾਂ ਦੀ ਮਿੱਟੀ ਲਾ ਕੇ ਮੱਥੇ ਤੇ..
ਸਵਰਗਾਂ ਦੇ ਰਾਹ ਨੂੰ ਜਾ ਲੈ..
84ਕੱਟ ਕੇ ਮਿਲ਼ੀ ਹੈ ਬੰਦਿਆਂ..
ਬਾਬੇ ਨਾਨਕ ਦੀ ਬਾਣੀ ਗਾ ਲੈ..
ਰੁੱਖਾਂ ਨਾਲ਼ ਸਾਹ ਨੇ ਚਲਦੇ..
ਬਿਨਾਂ ਇਨ੍ਹਾਂ ਦੇ ਜੀਵਨ ਨਾ ਪਲ਼ਦੇ..
ਲਗਾ ਕੇ ਰੁੱਖ ਭਾਂਤ ਭਾਂਤ ਦੇ..
ਵਾਤਾਵਰਣ ਨੂੰ ਸ਼ੁੱਧ ਬਣਾ ਲੈ..
84ਕੱਟ ਕੇ ਮਿਲ਼ੀ ਹੈ ਭਗਤਾ..
ਪ੍ਰਭੂ ਬੰਦਗੀ ਦੇ ਲੇਖੇ ਲਾ ਲੈ..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ: 9914721831