(ਸਮਾਜ ਵੀਕਲੀ)
ਕਿਵੇਂ ਭੁੱਲ ਜਾਵਾਂ
ਉਸ ਬੋਲੀ ਨੂੰ
ਜਿਸ ਵਿੱਚ ਮਾਂ ਨੇ
ਲੋਰੀ ਦਿੱਤੀ
ਅਧਿਆਪਕ ਨੇ
ਸ਼ਬਦ ਦਿੱਤੇ ਵਾਕ ਦਿੱਤੇ
ਗੁਰਬਾਣੀ ਨੇ ਗਿਆਨ ਦਿੱਤਾ
ਮਾਂ ਨੇ ਸੁਹਾਗ ਗਾਏ
ਪ੍ਰੀਤਮ ਨੇ ਪਿਆਰ ਦਿੱਤਾ
ਬੱਚਿਆਂ ਨੇ ਮਾਂ ਕਿਹਾ
ਜਿਊਣ ਦਾ ਢੰਗ ਦਿੱਤਾ
ਅਹਿਸਾਸ ਨੂੰ ਅਲਫਾਜ਼ ਦਿੱਤੇ
ਭੈਣ ਭਰਾਵਾਂ ਦੀ ਸ਼ਗਨ ਮਨਾਏ
ਧੀਆਂ ਦੇ ਸੁਹਾਗ ਗਾਏ
ਪੁੱਤਾਂ ਦੀ ਘੋੜੀ ਗਾਈ
ਲੋਕ ਗੀਤਾਂ ਨਾਲ ਖ਼ੁਸ਼ੀ ਮਨਾਈ
ਆਖ਼ਰੀ ਸ਼ਬਦ ਬੋਲੇ
ਟੱਬਰ ਨੇ ਵੈਣ ਪਾਏ
ਕੋਈ ਉਸ ਬੋਲੀ ਨੂੰ
ਕਿਵੇਂ ਭੁਲਾਏ
ਮਾਂ ਬੋਲੀ ਪੰਜਾਬੀ ਨੂੰ
ਜਿਹੜਾ ਭੁੱਲ ਜਾਏ
ਕਿਤੇ ਵੀ ਢੋਈ ਨਾ ਪਾਏ
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly