ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਬੇਸ਼ੱਕ ਸੰਦੀਪ ਸੰਧੂ ਸਰੀਰਕ ਰੂਪ ਚ ਸਾਡੇ ਵਿਚਕਾਰ ਨਹੀਂ ਰਿਹਾ ਪਰ ਖੇਡ ਕਬੱਡੀ ਖਿਡਾਰੀਆਂ ਦੀ ਬੇਹਤਰੀ ਲਈ ਸੋਚੇ ਤੇ ਕੀਤੇ ਉਹਦੇ ਕਾਰਜਾਂ ਨੂੰ ਸਮੁੱਚੀ MLK ਫੈਡਰੇਸ਼ਨ ਤੇ ਉਸ ਨਾਲ ਜੁੜੇ ਸਾਰੇ ਖੇਡ ਪਰਮੋਟਰ ਵੀਰ ਉਸੇ ਤਰਾਂ ਜਾਰੀ ਰੱਖ ਰਹੇ ਨੇ, ਜਿਸ ਤਰਾਂ ਉਹ ਸੋਚਦਾ ਤੇ ਕਰਦਾ ਰਿਹਾ! ਇਸੇ ਸੋਚ ਤਹਿਤ ਹੀ ਉਹਦੇ ਆਪਣੇ ਪਿੰਡ ਦੀ ਗਰਾਉਂਡ,ਜਿੱਥੇ ਉਹ ਬਚਪਨ ਤੋਂ ਲੈ ਕੇ ਜਵਾਨੀ ਤੱਕ ਖੇਡਦਾ ਰਿਹਾ ਵਿਖੇ ਹੋਣ ਵਾਲੇ ਪੰਜਾਬ ਦੇ ਸੁਪਰ ਕਬੱਡੀ ਕੱਪ ਉੱਤੇ ਖੇਡ ਰਹੇ ਖਿਡਾਰੀਆਂ ਨੂੰ ਵੱਡੇ ਇਨਾਮ ਦਿੱਤੇ ਜਾਣਗੇ ਤੇ ਕਈ ਖਿਡਾਰੀਆਂ ਦਾ ਨਗਦ ਰਾਸ਼ੀ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ਆਓ ਸਾਰੇ ਖੇਡ ਕਬੱਡੀ ਪ੍ਬੰਧਕ ਦਰਸ਼ਕ ਖਿਡਾਰੀ ਤੇ ਸੰਦੀਪ ਨੂੰ ਪਿਆਰ ਕਰਨ ਵਾਲੇ ਇਹ ਕੱਪ ਤੇ ਵੱਧ ਚੜ ਕੇ ਪਹੁੰਚੀਏ ਤੇ ਸਵ.ਸੰਦੀਪਸੰਦੀਪ ਸੰਧੂ ਨੰਗਲ ਅੰਬੀਆਂ ਵਾਲੇ ਵੀਰ ਨੂੰ ਨਿੱਘੀ ਸ਼ਰਧਾਂਜਲੀ ਦਈਏ ਤੇ ਇੰਨਸਾਫ ਦੀ ਅਵਾਜ ਬੁਲੰਦ ਕਰੀਏ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly