(ਸਮਾਜ ਵੀਕਲੀ)
ਮੇਰੀ ਤਾਂ ਦੀਵਾਲੀ ਮੇਰੀ ਮਾਂ ਸੀ….
ਬੋਹੜ ਤੋਂ ਵੀ ਘਣੇਰੀ ਠੰਢੀ ਛਾਂ ਸੀ….
ਮੇਰੇ ਹਾਸਿਆਂ ਦੇ ਨਾਲ ਉਹ ਹੱਸਦੀ ਸੀ….
ਮੈਂ ਹਾਂ ਉਹਦੇ ਦਿਲ਼ ਦਾ ਟੁੱਕੜਾ , ਉਹ ਸਾਰਿਆਂ ਨੂੰ ਦੱਸਦੀ ਸੀ….
ਉਹਦੀ ਗੋਦੀ ਸਭ ਤੋਂ ਪਵਿੱਤਰ ਥਾਂ ਸੀ….
ਮੇਰੀ ਤਾਂ ਦੀਵਾਲੀ ਮੇਰੀ ਮਾਂ ਸੀ….
ੳ ਅ ਦਾ ਪਾਠ ਉਹਨੇ ਸੀ ਪੜਾਇਆ….
ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰਨਾ ਵੀ ਸਿਖਾਇਆ….
ਮੇਰੀਆਂ ਜਿੱਦਾਂ ਪੂਰੀ ਕਰਦੀ , ਉਹ ਭੋਲ਼ੀ ਗਾਂ ਸੀ….
ਮੇਰੀ ਤਾਂ ਦੀਵਾਲੀ ਮੇਰੀ ਮਾਂ ਸੀ….
ਕਰਕੇ ਤਿਆਰ ਪੜਨ ਸਕੂਲੇ ਸੀ ਭੇਜ ਦੀ..
ਮਹਿਕ ਮਮਤਾ ਦੀ ਸੀ ਆਉਂਦੀ, ਉਹਤਾਂ ਫੁੱਲਾਂ ਦੀ ਸੇਜ਼ ਸੀ..
ਕਰਕੇ ਜੂੜਾ ਮੇਰੇ ਸਿਰ ਤੇ ਸੋਨੇ ਰੰਗਾਂ ਬੰਨਦੀ ਰੁਮਾਲ ਸੀ….
ਮੇਰੀ ਤਾਂ ਦੀਵਾਲੀ ਮੇਰੀ ਮਾਂ ਸੀ….
ਫੇਰ ਇੱਕ ਦਿਨ ਅਜਿਹਾ ਆਇਆ….
ਤੁਰ ਗਈ ਦੂਰ ਉਡਾਰੀ ਮਾਰ….
ਹੋਇਆ ਝੱਲਾ ਰੋ ਰੋ ਕੇ….
ਜਿਵੇਂ ਜ਼ਿੰਦਗੀ ਤੋਂ ਗਿਆ ਸੀ ਹਾਰ….
ਉਹ ਹੀ ਮੇਰੀ ਜਿੰਦ ਜਾਨ ਤੇ ਉਹ ਹੀ ਸੱਜੀ ਬਾਂਹ ਸੀ….
ਮੇਰੀ ਤਾਂ ਦੀਵਾਲੀ ਮੇਰੀ ਮਾਂ ਸੀ….
ਦੇ ਕੇ ਸੰਸਕਾਰ ਉੱਚੇ ਸੁੱਚੇ ਮੈਨੂੰ ਕਾਬਲ ਬਣਾਇਆ….
ਸੱਜਦਾ ਨਿੰਮਾ ਰਹੇਗਾ ਕਰਦਾ ਮੈਂ ਉਸ ਮਾਂ ਦਾ ਜਾਇਆ….
ਨਾਂਹ ਸ਼ਬਦ ਕਦੀ ਸੁਣਿਆ ਨਾ ਸੀ….
ਮੇਰੀ ਹਰ ਇੱਕ ਗੱਲ ਵਿੱਚ ਉਹਦੀ ਹਾਂ ਸੀ….
ਮੇਰੀ ਤਾਂ ਦੀਵਾਲੀ ਮੇਰੀ ਮਾਂ ਸੀ….
ਨਿਰਮਲ ਸਿੰਘ ਨਿੰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly