ਮੇਰੇ ਮਾਲਕਾ

         (ਸਮਾਜ ਵੀਕਲੀ)
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ।
ਮੇਰੇ ਵਿੱਚੋਂ ਮੇਰੀ ਮੈਂ ਨੂੰ ਮੁਕਾ।।
ਦੋਂਵੇਂ ਹੱਥ ਜੋੜ ਕਰਾਂ ਮੈਂ ਅਰਜ਼ੋਈ।
ਨਾਮ ਦਾ ਰਸ ਅੰਦਰ ਮੇਰੇ ਵਸਾ।।
ਤੇਰੇ ਵਾਜੋ ਮੇਰਾ  ਹੋਰ ਨਾ ਕੋਈ।
ਹੁਣ ਤੂੰ ਹੀ ਮੇਰੀ ਝੋਲੀ’ ਚ ਖ਼ੈਰ ਪਾ।।
ਦੁੱਖ ਸੁੱਖ ਦੁਨੀਆਂ ਦੇ ਬਸਤਰ ਦੋਇ।
ਇਨ੍ਹਾਂ ਬਸਤਰਾਂ ਤੋਂ ਮੁੱਕਤ ਤੂੰ ਹੀ ਕਰਾ।।
ਜ਼ਿੰਦ ਨਿਮਾਣੀ ਜੋ ਰਾਹੋਂ ਭਟਕੀ ਹੋਈ।
ਹੁਣ ਤੂੰ ਹੀ ਇਸ ਨੂੰ ਸਿੱਧੇ ਰਾਹੇ ਪਾ।।
ਮੇਰੇ ਜਿਹਾ ਇੱਥੇ ਪਾਪੀ ਨਾ ਕੋਈ।
ਇਸ ਪਾਪੀ ਨੂੰ ਤੂੰ ਹੀ ਆ ਕੇ ਬਚਾ।।
ਤੇਰੇ ਵਾਜੋ ਮੈਨੂੰ ਬਖਸ਼ੇ ਨਾ ਕੋਈ।
ਹੁਣ ਤੂੰ ਹੀ ਬਖ਼ਸ਼ਦੇ ਮੇਰੇ ਮਾਲਕਾ।।
ਮੇਰੇ ਨਾਲ ਮੇਰਾ ਹੋਰ ਨਾ ਕੋਈ।
ਹਰ ਇੱਕ ਸਾਹ ਵੀ ਜੋ ਤੇਰਾ ਆ।।
ਸੂਦ ਵਿਰਕ ਤੇ ਜੋ ਕ੍ਰਿਪਾ ਹੈ ਹੋਈ।
ਤੇਰੀ ਸਵੱਲੀ ਨਜ਼ਰ ਸਦਕਾ ਆ।।
ਤੇਰੇ ਜਿਹਾ ਮੈਨੂੰ ਹੋਰ ਨਾ ਕੋਈ।
ਮੇਰੇ ਵਿੱਚੋਂ ਮੇਰੀ ਮੈਂ ਨੂੰ ਮੁਕਾ।।
ਮਹਿੰਦਰ ਸੂਦ
ਲੇਖਕ -ਮਹਿੰਦਰ ਸੂਦ(ਵਿਰਕ)
           ਜਲੰਧਰ
  ਮੋਬ:   9876666381

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ `ਚ ਕ੍ਰਿਸਮਸ ਦਾ ਦਿਹਾੜਾ ਮਨਾਇਆ
Next articleਤੂੜੀ ਨਾਲ ਲੱਦੇ ਟਰੈਕਟਰ-ਟਰਾਲੀਆਂ ਬਣ ਰਹੇ ਨੇ ਹਾਦਸਿਆਂ ਦਾ ਕਾਰਣ