(ਸਮਾਜ ਵੀਕਲੀ)
ਕਿਉਂ ਹਰ ਵੇਲੇ ਮੱਥੇ ਤੀਊੜੀਆਂ ਤੂੰ ਪਾਈ ਰੱਖੇ,
ਕੁਝ ਪਲ ਹੱਸ ਕੇ ਮੇਰੇ ਵੱਲ ਤਾਂ ਵੇਖ ਵੇ ਮਾਹੀਆ।
ਸੁੱਖਾਂ ਦੇ ਵਿੱਚ ਹਰ ਵੇਲੇ ਸੁੱਖ ਤੂੰ ਫਿਰੇ ਲੱਭਦਾ,
ਦੁੱਖੜਾ ਕਿਉਂ ਨਹੀਂ ਹੁੰਦਾ ਤੇਰੇ ਕੋਲੋਂ ਸਹਾਰ ਵੇ ਮਾਹੀਆ।
ਕਿਉ ਤੀਏ ਤਿਖਣੇ ਭਾਲਦਾ ਫਿਰੇ ਖੱਟੇ ਮਿੱਠੇ ਵਿਅੰਜਣ,
ਪਿਆਰ ਦਾ ਘਰੇ ਬਹੁਤਾ ਹੈ ਆਪਣੇ ਭੰਡਾਰ ਵੇ ਮਾਹੀਆ।
ਹਰ ਰੋਜ਼ ਜੇਠ ਮਹੀਨੇ ਆਉਂਦੀ ਬੇਵਕਤੀ ਹਨੇਰੀ ਜਿਹੀ,
ਜੱਗ ਦੀ ਜਨਣੀ ਨੂੰ ਵਾਹਵਾ ਦਿੱਤਾ ਹੈ ਤਪਾ ਵੇ ਮਾਹੀਆ।
ਮੈਨੂੰ ਵੀ ਤਾਂ ਪਤਾ ਚਲੇ ਕਿਨਾਂ ਪਿਆਰ ਤੂੰ ਏ ਕਰਦਾ,
ਕਦੀ ਘਰ ਦੀਆਂ ਸਫਾਈਆਂ ਵਿਚ ਹੱਥ ਵਟਾ ਵੇ ਮਾਹੀਆ।
ਕਿਉਂ ਗ਼ਮੀਆਂ ਦੇ ਵਿੱਚ ਕੱਟੀ ਜਾਂਦਾ ਛੋਟੀ ਜਿਹੀ ਜ਼ਿੰਦਗੀ,
ਜ਼ਿੰਦਗੀ ਦੇ ਹੱਸਣ ਖੇਡਣ ਦੇ ਦਿਨ ਬਚੇ ਨੇ ਚਾਰ ਵੇ ਮਾਹੀਆ।
ਜਸਪਾਲ ਸਿੰਘ ਮਹਿਰੋਕ
ਸਨੌਰ (ਪਟਿਆਲਾ)
ਮੋਬਾਈਲ 6284347188
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly