(ਸਮਾਜ ਵੀਕਲੀ) ਮੈਂ ਆਪਣੇ ਪਿਤਾ ਜੀ ਦੇ ਆਸ਼ੀਰਵਾਦ ਅਤੇ ਉਨ੍ਹਾਂ ਦੀ ਸਿੱਖਿਆ ਨਾਲ ਹੀ ਆਪਣੀ ਜ਼ਿੰਦਗੀ ਨੂੰ ਇਕ ਨਵੀਂ ਦਿਸ਼ਾ ਦਿੱਤੀ।ਮੇਰੇ ਪਿਤਾ ਜੀ ਜੋਕਿ ਪਿਛਲੇ ਤਕਰੀਬਨ 30 ਸਾਲਾਂ ਤੋਂ ਹਿੰਦੀ ਅਤੇ ਪੰਜਾਬੀ ਦੀਆਂ ਵੱਖ ਵੱਖ ਅਖ਼ਬਾਰਾਂ ਵਿੱਚ ਲੇਖ ਲਿਖ ਰਹੇ ਹਨ। ਮੇਰੇ ਲਈ ਉਹ ਸਿਰਫ ਇੱਕ ਬੇਹਤਰੀਨ ਲੇਖਕ ਹੀ ਨਹੀਂ, ਸਗੋਂ ਮੇਰੇ ਪ੍ਰੇਰਣਾਦਾਇਕ ਗੁਰੂ ਵੀ ਬਣੇ। ਉਹਨਾਂ ਦੇ ਸਾਥ ਨਾਲ ਹੀ ਮੈਂ ਲਿਖਣਾ ਸ਼ੁਰੂ ਕੀਤਾ। ਮੈਂ ਆਪਣਾ ਪਹਿਲਾ ਲੇਖ ਦਸਵੀਂ ਕਲਾਸ ਵਿੱਚ ਪੜ੍ਹਦੇ ਹੋਏ ਲਿਖਿਆ। ਇਸ ਦੌਰਾਨ ਬਹੁਤ ਸਾਰੇ ਰਿਸ਼ਤੇਦਾਰ ਅਤੇ ਦੋਸਤ ਮੈਨੂੰ ਇਹ ਕਹਿੰਦੇ ਰਹੇ ਕਿ “ਤੂੰ ਹੁਣ ਪੜ੍ਹਨ ਦੀ ਉਮਰ ਵਿਚ ਹੈ ਅਤੇ ਪੜ੍ਹ, ਇਹਨਾ ਕੰਮਾਂ ਵੱਲ ਨਾ ਜਾ,” ਪਰ ਮੈਨੂੰ ਆਪਣੇ ਪਿਤਾ ਦੀ ਸਿੱਖਿਆ ਤੇ ਪੂਰਾ ਭਰੋਸਾ ਸੀ। ਜਦੋਂ ਮੇਰਾ ਪਹਿਲਾ ਲੇਖ ਅਖ਼ਬਾਰ ਵਿੱਚ ਛਪਿਆ, ਤਾਂ ਲੋਕਾਂ ਨੂੰ ਯਕੀਨ ਨਹੀਂ ਆਇਆ ਕਿ ਇਹ ਮੈਂ ਲਿਖਿਆ ਹੈ। ਸਾਰੇ ਇਹ ਕਹਿ ਰਹੇ ਸਨ ਕੀ, “ਇਹ ਤਾਂ ਤੇਰੇ ਪਾਪਾ ਨੇ ਲਿਖਿਆ ਹੋਣਾ, ਤੂੰ ਨਹੀਂ।” ਪਰ ਮੈਂ ਲੋਕਾਂ ਦੀ ਪਰਵਾਹ ਕੀਤੇ ਬਿਨਾਂ ਆਪਣੀਆਂ ਲਿਖਤਾਂ ਨੂੰ ਜਾਰੀ ਰੱਖਿਆ। ਜਿਵੇਂ-ਜਿਵੇਂ ਮੈਂ ਲਿਖਦੀ ਗਈ, ਲੋਕਾਂ ਦਾ ਸਹਿਯੋਗ ਅਤੇ ਪ੍ਰਸ਼ੰਸਾ ਮਿਲਣੀ ਸ਼ੁਰੂ ਹੋ ਗਈ। ਮੇਰੇ ਕਾਲਜ ਵਾਲਿਆਂ ਨੇ ਵੀ ਮੇਰੇ ਲੇਖਾਂ ਦੀ ਪ੍ਰਸ਼ੰਸਾ ਕੀਤੀ ਅਤੇ ਮੈਨੂੰ ਉਤਸ਼ਾਹ ਵਾਦੀ ਸਿੱਖਿਆ ਨਾਲ ਅੱਗੇ ਵਧਣ ਦਾ ਹੌਸਲਾ ਦਿੱਤਾ। ਕਾਲਜ ਵਲੋਂ ਮੇਰੀ ਫੋਟੋ ਹਰ ਨੋਟਿਸ ਬੋਰਡ ਤੇ ਲਗਾਈ ਗਈ ਅਤੇ ਹਰ ਫੈਸਟੀਵਲ ਤੇ ਮੈਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਅੱਜ ਮੈਂ ਆਪਣੇ ਪਿਤਾ ਜੀ ਦੀ ਸਿੱਖਿਆ ਅਤੇ ਪ੍ਰੇਰਣਾ ਸਦਕਾ ਹੀ ਇਸ ਮੁਕਾਮ ਤੇ ਪਹੁੰਚੀ ਹਾਂ।
ਪਲਕਪ੍ਰੀਤ ਕੌਰ ਬੇਦੀ
ਕੇ.ਐਮ.ਵੀ. ਕਾਲਜ ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



