ਮੇਰਾ ਬਾਪੂ

ਅਮਨ ਟਿਵਾਣਾ

(ਸਮਾਜ ਵੀਕਲੀ)

ਬਿਨਾ ਕਹੇ ਦਿਲ ਦੀ ਗੱਲ ਸਮਝਣ ਵਾਲਾ ਸਿਰਫ਼ ਇੱਕ ਸਖਸ ਮੇਰਾ ਬਾਪੂ ਆ,
ਦੁਨੀਆ ਦੀ ਭੀੜ ਵਿੱਚ ਘੁੱਟ ਕੇ ਹੱਥ ਫੜਨ ਵਾਲਾ ਸਿਰਫ਼ ਇੱਕ ਸਖ਼ਸ ਮੇਰਾ ਬਾਪੂ ਆ,
ਵਾਰ ਵਾਰ ਗਲਤੀ ਹੋਣ ਤੇ ਪਿਆਰ ਨਾਲ ਸਮਝਾਉਣ ਵਾਲਾ ਸਿਰਫ਼ ਇੱਕ ਸਖਸ ਮੇਰਾ ਬਾਪੂ ਆ,
ਬਿਨਾ ਮਤਲਬ ਦਿਲੋ ਮੈਨੂੰ ਪਿਆਰ ਕਰਨ ਵਾਲਾ ਸਿਰਫ਼ ਇਕ ਸਖ਼ਸ਼ ਮੇਰਾ ਬਾਪੂ ਆ,
ਆਪਣੇ ਨਾਲੋਂ ਪਹਿਲਾਂ ਮੇਰੇ ਬਾਰੇ ਸੋਚਣ ਵਾਲਾ ਸਿਰਫ਼ ਇੱਕ ਸਖਸ ਮੇਰਾ ਬਾਪੂ ਆ,
ਆਪਣੇ ਸੁਪਨੇ ਅਧੂਰੇ ਛੱਡ ਮੇਰੇ ਸੁਪਨਿਆਂ ਨੂੰ ਪੂਰੇ ਕਰਨ ਵਾਲਾ ਸਿਰਫ਼ ਇੱਕ ਸਖਸ ਮੇਰਾ ਬਾਪੂ ਆ,
ਮੇਰੀ ਹਰ ਮੁਸਕਿਲ ਵਿੱਚ ਮੇਰਾ ਸਹਾਰਾ ਬਣਨ ਵਾਲਾ ਸਿਰਫ਼ ਇੱਕ ਸਖਸ ਮੇਰਾ ਬਾਪੂ ਆ,
ਮੈਨੂੰ ਚੰਗੇ ਮਾੜੇ ਦੀ ਪਰਖ਼ ਕਰਵਾਉਣ ਵਾਲਾ ਸਿਰਫ਼ ਇੱਕ ਸਖਸ਼ ਮੇਰਾ ਬਾਪੂ ਆ,
ਮੇਰੇ ਹਰ ਦੁੱਖ ਦੀ ਦਵਾ ਸਿਰਫ਼ ਇੱਕ ਸਖਸ਼ ਮੇਰਾ ਬਾਪੂ ਆ,
ਮੇਰੀ ਹਰ ਖੁਸ਼ੀ ਦੀ ਵਜ੍ਹਾ ਸਿਰਫ਼ ਇੱਕ ਸਖਸ਼ ਮੇਰਾ ਬਾਪੂ ਆ।

ਲਿਖ਼ਤ :- ਅਮਨ ਟਿਵਾਣਾ
ਪਿੰਡ:- ਢਕਾਨਸੂ ਕਲਾਂ ਰਾਜਪੁਰਾ
ਫੋਨ ਨੰ:-7347224990

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਹੱਬਤੀ_ਧਾਗੇ
Next articleਕਿਸਾਨਾਂ ਦੇ ਨਾਂ