ਬਾਪੂ ਸਿਰ ਮੇਰੇ ਕਰਜ਼ਾ

ਸਰਬਜੀਤ ਸੰਗਰੂਰਵੀ

(ਸਮਾਜ ਵੀਕਲੀ)

ਆਲੀਸ਼ਾਨ ਘਰ ਤੇਰਾ,
ਮਹਿਲ ਵਰਗਾ,
ਸਾਡੇ ਲਈ ਮਹਿਲ,
ਸਾਡਾ ਘਰ ਕੱਖਾਂ ਦਾ।
ਨਾ ਲੈਣਾ ਦਾਖਲਾ ਕਾਲਜ ਤੇਰੇ,
ਨਾ ਹੀ ਬਾਈਕ ਕੋਈ,
ਬਾਪੂ ਸਿਰ ਮੇਰੇ,
ਕਰਜ਼ਾ ਏ ਲੱਖਾਂ ਦਾ।
ਸਿਰ ਸਾਡੇ ਪਹਿਲਾਂ ਹੀ,
ਟੁੱਟਿਆ ਏ, ਟੁੱਟਿਆ ਏ,
ਟੁੱਟਿਆ ਕਿੰਨਾ ਵੱਡਾ,
ਪਹਾੜ ਏ ਦੁੱਖਾਂ ਦਾ।
ਪੜ੍ਹ ਲਿਆ,ਜਿੰਨਾ ਸੀ,
ਮੈਥੋਂ ਪੜ੍ਹ ਹੋਇਆ,
ਹੁਣ ਲਿਆਉਣਾ ਸਮਾਂ ਸੰਗਰੂਰਵੀ,
ਸਭ ਲਈ ਸੁੱਖਾਂ ਦਾ।

ਸਰਬਜੀਤ ਸੰਗਰੂਰਵੀ

 

Previous articleਮਾਂ ਨਾਲ ਵਾਅਦਾ
Next articleਸੇਵਾ