(ਸਮਾਜ ਵੀਕਲੀ) ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ ਕਹਾਵਤ ਬੜੀ ਹੀ ਢੁਕਵੀਂ ਬਣਾਈ ਹੈ ਕਿਸੇ ਸਿਆਣੇ ਨੇ। ਮਾਂ ਧੀ ਦਾ ਪਵਿੱਤਰ ਰਿਸ਼ਤਾ ਬੜਾ ਹੀ ਅਨਮੋਲ ਹੈ। ਧੀਆਂ ਨੂੰ ਸਹੇਲੀਆਂ ਬਣਾ ਜਿੰਦਗੀ ਦੇ ਬਿਖੱੜਿਆਂ ਪੈਂਡਿਆਂ ਨੂੰ ਸਰ ਕੀਤਾ ਹੈ। ਛੋਟੀਆਂ ਹੁੰਦੀਆਂ ਤੋਂ ਹੀ ਧੀਆਂ ਬਹੁਤ ਸਿਆਣੀਆਂ ਸੀ। ਲਾਪਰਵਾਹੀ ਵਾਲੇ ਸੁਭਾਅ ਕਰਕੇ ਬਹੁਤੀ ਨੋਕਾ ਟੋਕੀ ਕਦੇ ਨਹੀਂ ਕਰੀ। ਪਰ ਇੱਕ ਗੱਲ ਸੁਰੂ ਤੋਂ ਬੱਚੀਆਂ ਨੂੰ ਦੱਸੀ ਸੀ ਕਿ ਪੁੱਤ ਕੋਈ ਵੀ ਫੈਸਲਾ ਕਰਨ ਲੱਗਿਆਂ ਮਾਂ ਤੋਂ ਪਰਦਾ ਨਾ ਰੱਖਿਓ।
ਪਰ ਏਨੀਆਂ ਸਿਆਣੀਆਂ ਧੀਆਂ ਅੱਜ ਮਾਂ ਨੂੰ ਮੱਤਾਂ ਦਿੰਦੀਆਂ ਨੇ। ਪਰੇਸ਼ਾਨੀ ਚ ਹੋਵਾਂ ਤਾਂ ਹੌਸਲਾ ਦਿੰਦੀਆਂ ਨੇ। ਜਦੋਂ ਮਨ ਬਹੁਤ ਉਦਾਸ ਹੋਵੇ ਤਾਂ ਧੀਆਂ ਕੋਲੋ ਹੋ ਆਉਂਦੀ ਹਾਂ। ਮੈਂ ਕਦੇ ਇਹ ਨਹੀਂ ਆਖਦੀ ਕਿ ਤੁਸੀਂ ਜਰੂਰ ਆਉ ਜੱਦ ਉਹਨਾ ਨੂੰ ਪਰਿਵਾਰ ਦੀਆਂ ਜੁੰਮੇਵਾਰੀਆਂ ਤੋਂ ਸਮਾਂ ਮਿਲੇ ਤਾਂ ਆ ਵੀ ਜਾਂਦੀਆਂ ਨੇ। ਨਹੀਂ ਤਾਂ ਮੈਂ ਖੁੱਦ ਹੀ ਮਿਲ ਆਉਂਦੀ ਹਾਂ। ਤਾਂ ਜੋ ਉਹ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦੇ ਸਕਣ। ਉਹ ਦੋਵੇਂ ਭੈਣਾਂ ਫੋਨ ਵੀ ਬਹੁਤ ਘੱਟ ਕਰਦੀਆਂ ਨੇ। ਬਸ ਹੇਲੋ ਹਾਏ ਰਾਜੀ ਬਾਜੀ ਤੱਕ ਹੀ ਸੀਮਤ ਗੱਲ ਕਰਦੀਆਂ ਨੇ। ਨਾ ਮੈਂ ਹੀ ਉਹਨਾਂ ਦੀਆਂ ਘਰੇਲੂ ਸੱਮਸਿਆ ‘ਚ ਕਦੇ ਦਖਲ ਅੰਦਾਜ਼ੀ ਕੀਤੀ ਹੈ। ਕਦੇ ਕਿਤੇ ਕੋਈ ਉੱਚੀ ਨੀਵੀ ਹੋ ਵੀ ਜਾਵੇ ਤਾਂ ਧੀਆਂ ਨੂੰ ਹੀ ਸਮਝਾਉਦੀ ਹਾਂ। ਸੋ ਸਾਰੀਆਂ ਮਾਵਾਂ ਜੇ ਇਸ ਤਰ੍ਹਾਂ ਦੀ ਸੋਚ ਅਪਨਾਉਣ ਤਾਂ ਬਹੁਤ ਸਾਰੇ ਘਰ ਟੁੱਟਣੋ ਬਚ ਸਕਦੇ ਨੇ।
ਭਾਈਓ ਤੇ ਭੈਣੋ ਮੈਂ ਸਿੱਦਤ ਨਾਲ ਮੋਹ ਦੇ ਹਰਫ ਊਲੀਕੇ ਨੇ ਮਿਹਰਬਾਨੀ ਕਰਕੇ ਤੁਸੀ ਵੀ ਦੋ ਸ਼ਬਦ ਪਿਆਰ ਦੇ ਲਿਖ ਦੇਵੋ ਮੇਰਾ ਹੋਸਲਾ ਹੋਰ ਬੁਲੰਦ ਹੋਵੇਗਾ ਜੀਓ
“ਕੁੱਲ ਆਲਮ ਦੀਆਂ ਧੀਆਂ ਨੂੰ ਮੇਰਾ ਸਲਾਮ”
ਸੋਈ ਕੁੱਖ ਸੁਲੱਖਣੀ ਜਿਹਨੇ ਪਹਿਲੀ ਜਾਈ ਲੱਛਮੀ।
ਜਦੋ ਕੋਈ ਧੀ ਜੰਮਦੀ ਹੈ ਤਾਂ ਉਸਦੇ ਨਾਲ ਬਹੁਤ ਸਾਰੇ ਰਿਸ਼ਤੇ ਜੰਮਦੇ ਨੇ। ਜਿਸ ਘਰ ਧੀਆਂ ਨਾ ਹੋਣ ਉਹ ਵਿਹੜੇ ਸੁੰਞੇ ਸੁੰਞੇ ਲੱਗਦੇ ਹਨ। ਧੀਆਂ ਵਾਲੇ ਹੀ ਧੀਆਂ ਦਾ ਦਰਦ ਸਮਝਦੇ ਹਨ। ਮਾਂ ਧੀ ਦਾ ਰਿਸ਼ਤਾ ਇੱਕ ਧਿਰ ਸਮਝਿਆ ਜਾਂਦਾ ਹੈ। ਸਿਆਂਣਿਆ ਕਿਹਾ ਹੈ ਕਿ ਧੀਆਂ ਧਿਰਾਂ ਹੁੰਦੀਆਂ ਨੇ। ਮੈਨੂੰ ਆਪਣੀਆਂ ਧੀਆਂ ਤੇ ਮਾਣ ਹੈ।
ਮੇਰੀ ਕਵਿਤਾ ਹਮੇਸ਼ਾ ਧੀਆਂ ਨੂੰ ਸਿੱਖਿਅਤ ਕਰਦੀ ਹੈ।
ਧੀਏ ਨੀ ਸਮਝਾਵਾਂ ਤੈਨੂੰ ,
ਲਾਜ ਸ਼ਰਮ ਤੇਰਾ ਗਹਿਣਾ ਨੀ।
ਮਾਂ ਤੇਰੀ ਜੋ ਮੱਤਾਂ ਦੇਵੇ ,
ਓਹਨੇ ਬੈਠ ਸਦਾ ਨਾ ਰਹਿਣਾ ਨੀ ।
ਇਹ ਦੁਨੀਆਂ ਮਤਲਬ ਖੋਰਾ ਦੀ ,
ਨਾ ਦਿਲ ਖੋਲੀਂ, ਰੋਣਾਂ ਪੈਣਾ ਨੀ ।
ਹਸੂੰ ਹਸੂੰ ਕਰਦੇ ਚਿਹਰੇ ਸੋਹਣੇ ਫੱਬਦੇ ਨੇ,
ਇਹ ਹੁਸਨ ਜਵਾਨੀ ਸਦਾ ਨਾ ਰਹਿਣਾ ਨੀ ।
ਲੜ੍ਹ ਲੱਗਿਆ ਦੀ ਲਾਜ ਪਾਲਣਾ ,
ਇਹ ਬਜੁਰਗਾਂ ਦਾ ਕਹਿਣਾ ਨੀ ।
ਹੱਸਣ ਖੇਡਣ ਮਨ ਦਾ ਚਾਓ ,
ਬਹਿਣੀ ਚੰਗਿਆਂ ਦੀ ਬਹਿਣਾ ਨੀ ।
ਮੰਨ ਮੇਰੀ ਧੀਏ ਮੇਰੀਏ ਨੀ ,
ਟੁੱਟ ਜਾਣਾ ਇਹਨਾਂ ਟਹਿਣਾਂ ਨੀ ।
ਨਿਰਮਲ ਦਾ ਕੀ ਇਹਨੇ ਵੀ ,
ਇੱਕ ਦਿਨ ਮੁੱਕ ਜਾਣਾ,
ਮਾਰ ਕੇ ਬੁੱਕਲ ਇਥੋਂ ਤੁਰਨਾਂ ਪੈਣਾਂ ਨੀ ।
ਨਿਰਮਲ ਕੌਰ ਕੋਟਲਾ
ਧੀਆਂ ਨੂੰ ਮੇਰਾ ਸਲੂਟ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly