ਮੇਰਾ ਬਚਪਨ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਮੇਰਾ ਬਚਪਨ ਬਹੁਤ ਭੋਲ਼ਾ ਸੀ
ਨਾ ਕਿਸੇ ਗੱਲ ਦਾ ਓਹਲਾ ਸੀ

ਵਿਹੜੇ ਵਿੱਚ ਹੱਸਦੇ ਨੱਚਦੇ ਸੀ
ਨੱਚ ਨੱਚ ਖੂਬ ਧੂੜਾਂ ਪੱਟਦੇ ਸੀ

ਮਾਂ ਸਵਾਦੀ ਖਾਣੇ ਬਣਾਉਂਦੀ ਸੀ
ਬੜੇ ਚਾਈਂ ਚਾਈਂ ਖਵਾਉਂਦੀ ਸੀ

ਸ਼ਰਾਰਤਾਂ ਬਾਹਲੀਆਂ ਕਰਦੇ ਸੀ
ਤਾਂ ਮਾਰ ਵੀ ਮਾਂ ਦੀ ਝੱਲਦੇ ਸੀ

ਆਂਟੀ ਮੈਮ ਨਾ ਕਦੇ ਕਹਿੰਦੇ ਸੀ
ਮਾਸੀ ਭੈਣ ਜ਼ੁਬਾਨ ਤੇ ਰਹਿੰਦੇ ਸੀ

ਕੋਟਲਾ ਛਪਾਕੀ ਸ਼ਟਾਪੂ ਖੇਡਾਂ ਸੀ
ਗੀਟੇ,ਪੋਸ਼ਣ-ਪਾ ਦੀਆਂ ਝੇਡਾਂ ਸੀ

ਸ਼ਾਮੀਂ ਗਲ਼ੀ ਵਿਚ ਕੱਠੇ ਹੁੰਦੇ ਸੀ
ਖੇਡ ਤਮਾਸੇ ਮਨ ਨੂੰ ਭਾਉਂਦੇ ਸੀ

ਦਿਨੇ ਗੁੱਲਾਂ ਤੋਂ ਦਾਣੇ‌ ਲਾਹੁੰਦੇ ਸੀ
ਜਾ ਸ਼ਾਮੀਂ ਭੱਠੀਓਂ ਭੁੰਨਾਉਂਦੇ ਸੀ

ਬੁੱਕ ਖਿੱਲਾਂ ਦੀ ਝੋਲੀ ਪਾਉਂਦੇ ਸੀ
ਗੁੜ -ਰੋੜੀ ਨਾਲ ਲਿਆਉਂਦੇ ਸੀ

ਇੱਕ ਟੇਬਲ ਫੈਨ ਵਿਹੜੇ ਹੁੰਦਾ ਸੀ
ਜਿਸ ਅੱਗੇ ਸਾਰਾ ਟੱਬਰ ਸੌਂਦਾ ਸੀ

ਮੰਜੇ ਡਾਹੁਣੇ ਤੇ ਬਿਸਤਰੇ ਵਿਛੌਣੇ
ਪੈ ਕੇ ਬਾਤਾਂ-ਬੁਝਾਰਤਾਂ ਸੁਣਾਉਣੇ

ਆਉਂਦੀ ਮਿੱਠੀ ਸੀ ਨੀਂਦ ਗੂੜ੍ਹੀ
ਨਾ ਰਹਿੰਦੀ ਸੀ ਮੱਥੇ ਤੇ ਤਿਊੜੀ

ਤੜਕੇ ਨੇਰ੍ਹੇ ਸੀ ਉੱਠਣ ਦੇ ਨਜ਼ਾਰੇ
ਸਮਝਣਾ ਖੁਦ ਨੂੰ ਰੱਬ ਦੇ ਪਿਆਰੇ।

ਬਰਜਿੰਦਰ ਕੌਰ ਬਿਸਰਾਓ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਜਗਤਪੁਰ ਜਟਾਂ (ਸਰਾਂ) ਵਿੱਚ ਦੂਜਾ ਕਬੱਡੀ ਕੱਪ 20 ਅਕਤੂਬਰ ਨੂੰ ।
Next articleਪੰਜਾਬ