(ਸਮਾਜ ਵੀਕਲੀ)
ਯਾਰੋ ਮੇਰੀ ਬੇਬੇ ਵੀ ਕਮਾਲ ਕਰੇ ਤੀ।
ਗੋਦ ਮਾ ਬਠਾ ਕਾ ਮਾਲੋ ਮਾਲ ਕਰੇ ਤੀ।
ਲੇ ਲੇ ਤੀ ਸਿਰ ਪਰ ਮੇਰੀ ਸਾਰੀਆਂ ਬਲਾਵਾਂ,
ਦੇ ਦੇ ਕਾ ਅਸੀਸਾਂ ਮਨੂੰ ਨਿਹਾਲ ਕਰੇ ਤੀ।
ਯਾਰੋ ਮੇਰੀ ਬੇਬੇ……
ਨੌ ਮਹੀਨੇ ਉਸ ਨੇ ਮੰਨੂ ਪੇਟ ਮਾ ਤਾਂ ਰਖਿਆ।
ਹਰ ਦੁਖ ਦਰਦ ਉਸ ਨੇ ਸ਼ਹਿਦ ਵਾਂਗੂ ਚਖਿਆ।
ਮੇਰੇ ਵਾਸਤਾ ਅਰਦਾਸਾਂ ਹਰ ਹਾਲ ਕਰੇ ਤੀ।
ਯਾਰੋ ਮੇਰੀ ਬੇਬੇ….
ਪਵੇ ਤੀ ਗਿਲੀ ਥਾਂ ਪਰ ਮੰਨੂ ਸੁਕੀ ਥਾਂ ਪਾ ਪਾਵੇ ਤੀ।
ਮੇਰੇ ਵਾਸਤਾ ਰਾਤਾਂ ਜਾਗ ਜਾਗ ਕਾ ਲੰਘਾਵੇ ਤੀ।
ਹਰ ਮੌਸਮ ਮਾ ਮਮਤਾ ਕੀ ਢਾਲ ਕਰੇ ਤੀ।
ਯਾਰੋ ਮੇਰੀ….
ਦੇ ਦੇ ਕਾ ਲੋਰੀਆਂ ਤਾ ਉਸ ਨੇ ਮੰਨੂ ਪਾਲਿਆ।
ਕਦਮ ਕਦਮ ਪਰ ਮੰਨੂ ਤਾ ਸੰਭਾਲਿਆ।
ਹਰ ਮੁਸੀਬਤ ਮਾ ਮੇਰੀ ਉਹ ਸੰਭਾਲ ਕਰੇ ਤੀ।
ਯਾਰੋ ਮੇਰੀ ਬੇਬੇ…
ਮੇਰੇ ਪੇਟ ਮਾ ਦਰਦ ਜਦ ਲਗ ਜੇ ਤਾ ਹੋਣ ਬਈ।
ਮੇਰੇ ਤੇ ਪਹਿਲਾਂ ਹੀ ਆਪ ਲਗ ਜੇ ਤੀ ਰੋਣ ਬਈ।
ਰੋ ਰੋ ਕਾ ਉਹ ਆਪਣਾ ਮੰਦਾ ਹਾਲ ਕਰੇ ਤੀ।
ਯਾਰੋ ਮੇਰੀ ਬੇਬੇ…..
ਕਾਲਾ ਟਿੱਕਾ ਮੱਥੇ ਪਰ ਮੇਰੇ ਰੱਖੇ ਤੀ ਲਾ ਕਾ ਜੀ।
ਬੁਰੀ ਨਜ਼ਰਾਂ ਤੇ ਮਨੂੰ ਰੱਖੇ ਤੀ ਬਚਾ ਕਾ ਜੀ।
ਪਤਾ ਨਹੀਂ ਕਿਆ ਕਿਆ ਮੇਰੇ ਵਾਸਤਾ ਜੰਜਾਲ ਕਰੇ ਤੀ।
ਯਾਰੋ ਮੇਰੀ ਬੇਬੇ….
ਦਿਖਾਂ ਤਾ ਨਾ ਜਦ ਮੈਂ ਘਰ ਮਾ ਥੋੜੀ ਦੇਰ ਬਈ।
ਸਿਰ ਪਰ ਚਕ ਲੇ ਤੀ ਸਾਰਾ ਘਰ ਫੇਰ ਬਈ।
ਸਾਰੇ ਮਹੱਲੇ ਮਾ ਜਾ ਕਾ ਮੇਰੀ ਭਾਲ ਕਰੇ ਤੀ।
ਯਾਰੋ ਮੇਰੀ ਬੇਬੇ….
ਕਰ ਕਾ ਤਿਆਰ ਮਨੂੰ ਭੇਜੇ ਤੀ ਪੜਣ ਨੂੰ।
ਸਦਾ ਕਰੇ ਤੀ ਮਨ੍ਹਾ ਜੁਆਕਾਂ ਗੇਲ ਲੜਨ ਨੂੰ।
ਦੇ ਕਾ ਨੈਤਿਕ ਸਿੱਖਿਆ ਖੁਸ਼ਹਾਲ ਕਰੇ ਤੀ।
ਯਾਰੋ ਮੇਰੀ ਬੇਬੇ….
ਕਰਾਂ ਤਾ ਜਦ ਵੀ ਮੈਂ ਬਹੁਤੀਆਂ ਸ਼ਰਾਰਤਾਂ।
ਕਢੇ ਤੀ ਗਾਲਾਂ ਪਾਵੇ ਤੀ ਪਿਆਰ ਗੇਲ ਲਾਹਨਤਾਂ।
ਮਾਰ ਮਾਰ ਕਾ ਚਪੇੜਾਂ ਮੂੰਹ ਲਾਲ ਕਰੇ ਤੀ।
ਯਾਰੋ ਮੇਰੀ ਬੇਬੇ…..
ਖੀਰ ਪੂੜੇ, ਗੁਲਗਲੇ ਅਰ ਪਕੌੜੇ ਬਣਾਵੇ ਤੀ।
ਚੁਲ੍ਹੇ ਪਰ ਮੱਕੀ ਕਈਆਂ ਰੋਟੀਆਂ ਪਕਾਵੇ ਤੀ।
ਮਿੱਟੀ ਕੀ ਤੌੜੀ ਮਾ ਸਰੋਂ ਕਾ ਸਾਗ ਧਰੇ ਤੀ।
ਯਾਰੋ ਮੇਰੀ ਬੇਬੇ….
ਜਦ ਹੋਇਆ ਮੈਂ ਜਵਾਨ ਫਰਕ ਮਾੜੇ ਚੰਗੇ ਮਾ ਦੱਸਿਆ।
ਪੂਰਾ ਸਮਝਾ ਕਾ ਕੰਟਰੋਲ ਮਾ ਤਾਂ ਰੱਖਿਆ।
ਸਿੱਧੀ ਵਿਗੜੀ ਹੋਈ ਮੇਰੀ ਸਦਾ ਚਾਲ ਕਰੇ ਤੀ।
ਯਾਰੋ ਮੇਰੀ ਬੇਬੇ…..
ਵਾਰਿਆ ਤਾ ਪਾਣੀ ਜਦ ਹੋਇਆ ਮੇਰਾ ਵਿਆਹ ਤਾ।
ਉਸੀ ਨੇ ਤੋ ਪਾਇਆ ਮਨੂੰ ਗ੍ਰਹਿਸਥ ਕੇ ਰਾਹ ਤਾ।
ਪੋਤੇ ਪੋਤੀਆਂ ਕੀ ਆਪੋ ਹੀ ਸੰਭਾਲ ਕਰੇ ਤੀ।
ਯਾਰੋ ਮੇਰੀ ਬੇਬੇ…
ਬਾਪੂ ਗੈਲ ਚਲੇ ਤੀ ਮੋਢੇ ਗੇਲ ਮੋਢਾ ਜੋੜ ਕਾ।
ਬਰਾਬਰ ਕਰੇ ਤੀ ਕੰਮ ਸਦਾ ਜੀਅ ਤੋੜ ਕਾ।
ਪੂਰੀ ਨਿਠ ਕਾ ਮੁਸ਼ਕਤ ਘਾਲ ਕਰੇ ਤੀ।
ਯਾਰੋ ਮੇਰੀ ਬੇਬੇ…
ਆਖਿਰ ਨੂੰ ਇੱਕ ਦਿਨ ਵਾਪਰ ਗਿਆ ਭਾਣਾ ਬਈ।
ਬੇਬੇ ਮੇਰੀ ਨੂੰ ਪਿਆ ਛਡ ਕਾ ਦੁਨੀਆਂ ਨੂੰ ਜਾਣਾ ਬਈ।
ਰੋਂਦਾ ਛੱਡ ਗਈ ਜੋ ਮੇਰੀ ਦੇਖ ਭਾਲ ਕਰੇ ਤੀ।
ਯਾਰੋ ਮੇਰੀ ਬੇਬੇ ਵੀ ਕਮਾਲ ਕਰੇ ਤੀ।
ਗੋਦ ਮਾ ਬਠਾ ਕਾ ਮਾਲੋ ਮਾਲ ਕਰੇ ਤੀ
ਸੁਖਵਿੰਦਰ
9592701096
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly