ਮੇਰੀਆਂ ਸੰਨ 2024 ਦੀਆਂ ਪ੍ਰਾਪਤੀਆਂ।

“ਇੱਕ ਪੰਛੀ ਝਾਤ”

(ਸਮਾਜ ਵੀਕਲੀ)  ਦੋਸਤੋ ਮੇਰੇ ਸਾਹਿਤਕ ਖੇਤਰ ਵਿੱਚ ਸੰਨ 2024 ਬਹੁਤ ਹੀ ਮਹੱਤਵਪੂਰਨ ਰਿਹਾ। ਮੈਨੂੰ ਤੇ ਮੇਰੀਆਂ ਲਿਖਤਾਂ ਨੂੰ ਮੇਰੇ ਰੱਬ ਵਰਗੇ ਪਾਠਕਾਂ ਨੇ ਭਰਭੂਰ ਹੁੰਗਾਰਾ ਦਿੱਤਾ। ਮੇਰੀ ਕਲ਼ਮ ਦੀਆਂ ਦੁਆਵਾਂ ਮੰਗੀਆਂ ਤੇ ਦਾਸ ਨੇ ਵੀ ਹਰ ਵਿਸ਼ੇ ਤੇ ਹਰ ਸਮੇਂ ਲਿਖ ਕੇ ਖੂਬ ਨਮਾਣਾ ਖੱਟਿਆ, ਦੱਬੇ ਕੁੱਚਲੇ ਕਿਰਤੀ ਕਾਮਿਆਂ ਦੀ ਅੰਦਰਲੀ ਹਾਲਤ ਨੂੰ ਬਿਆਨਿਆਂ, ਤੇ ਬਾਲ ਕਵਿਤਾਵਾਂ ਲਿਖ ਕੇ ਬੱਚਿਆਂ ਦਾ ਖੂਬ ਮਨੋਰੰਜਨ ਕੀਤਾ। ਇਸ ਸਾਲ ਵਿੱਚ ਸੈਂਕੜੇ ਲਿਖਤਾਂ ਵੱਖ ਵੱਖ ਅਖ਼ਬਾਰਾਂ, ਮੈਗਜੀਨਾਂ ਵਿੱਚ ਛਪੀਆਂ, ਹਰ ਇੱਕ ਅਖ਼ਬਾਰ ਦੇ ਸੰਪਾਦਕ ਜੀ ਨੇ ਮੇਰੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਆਪਣਿਆਂ, ਪ੍ਰਸਿੱਧ ਅਖ਼ਬਾਰਾਂ, ਰਸਾਲਿਆਂ, ਸਾਂਝੇ ਕਾਵਿ ਸੰਗ੍ਰਹਿ ਵਿੱਚ ਛਾਪਿਆ। ਸ਼ਾਇਦ ਹੀ ਕੋਈ ਅਜਿਹਾ ਅਖ਼ਬਾਰ, ਮੈਗਜ਼ੀਨ ਦੇਸ਼ਾਂ ਵਿਦੇਸ਼ਾਂ ਵਿੱਚ ਰਿਹਾ ਹੋਵੇ।, ਜਿੱਥੇ ਦਾਸ ,ਹਰਪ੍ਰੀਤ ਪੱਤੋ, ਨਾ ਛਪਿਆ ਹੋਵੇ। ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲਿਖਤਾਂ ਜੋ ਕਿਸੇ ਵੀ ਵਿਸ਼ੇ ਨਾਲ ਸਬੰਧਤ ਸੀ। ਉਹਨਾਂ ਵਿੱਚ ਬਹੁਤ ਵੱਡਾ ਸੁਨੇਹਾ ਜ਼ਰੂਰ ਸੀ। ਮੇਰੀਆਂ ਲਿਖਤਾਂ ਸਕੂਲਾਂ ਕਾਲਜਾਂ, ਵੱਖ ਵੱਖ ਚੈਨਲਾਂ, F M ਰੇਡੀਓ ਤੇ ਵੀ ਪੜ੍ਹੀਆਂ ਗਈਆਂ। ਮੱਹਤਵਪੂਰਨ ਗੱਲ! ਮੇਰੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਸੀਨੀਅਰ ਸੈਕੰਡਰੀ ਸਕੂਲ ਦੀ ਸੌ ਸਾਲਾਂ ਸ਼ਤਾਬਦੀ 9-12-24 ਨੂੰ ਮਨਾਈ ਗਈ। ਜਿਸ ਵਿੱਚ ਦਾਸ ਦੀ ਲਿਖਤ ਪ੍ਰਸੰਸਾ ਪੱਤਰ ਨੂੰ ਪ੍ਰਿੰਸੀਪਲ ਸਾਹਬ ਤੇ ਸਟਾਫ ਵੱਲੋਂ ਸੌ ਸਾਲਾਂ ਰਿਕਾਰਡ ਵਿੱਚ ਸ਼ਾਮਲ ਕੀਤਾ ਗਿਆ। ਅਖੀਰ ਵਿੱਚ; ਪ੍ਰਮਾਤਮਾ ਕ੍ਰਿਪਾ ਕਰੇ ਸੰਨ 2025 ਮੇਰੇ ਪਾਠਕ ਸਾਹਿਬਾਨਾਂ ਨੂੰ ਮੇਰੀਆਂ ਹੋਰ ਲਿਖਤਾਂ ਪੜੵਨ ਨੂੰ ਮਿਲਣ ਤੇ ਮੈਂ ਹੋਰ ਵਧੀਆ ਲਿਖ ਕੇ ਪਾਠਕਾਂ ਦਾ ਮੰਨੋਰੰਜਨ ਕਰਾ ਤੇ ਮੇਰੇ ਗਿਆਨ ਵਿੱਚ ਵਾਧਾ ਹੋਵੇ।

ਦਾਸ ਹਰਪ੍ਰੀਤ ਪੱਤੋ
ਸੰਪਰਕ 94658-21417

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleELON MUSK ਨੇ ਅਮਰੀਕਾ ‘ਚ H-1B ਵੀਜ਼ਾ ਪ੍ਰੋਗਰਾਮ ‘ਤੇ ਚੁੱਕੇ ਸਵਾਲ; ਕਿਹਾ- ਇਸ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ
Next articleਕਵਿਤਾਵਾਂ