ਮਾਂਡਿਆ (ਸਮਾਜ ਵੀਕਲੀ): ਅਲ ਕਾਇਦਾ ਦੇ ਮੁਖੀ ਵੱਲੋਂ ਜਾਰੀ ਵੀਡੀਓ ਬਿਆਨ ਤੋਂ ਦੂਰੀ ਬਣਾਉਂਦਿਆਂ ਮੁਸਕਾਨ ਖ਼ਾਨ ਦੇ ਪਿਤਾ ਮੁਹੰਮਦ ਹੁਸੈਨ ਖ਼ਾਨ ਨੇ ਕਿਹਾ ਕਿ ਦਹਿਸ਼ਤੀ ਆਗੂ ਅਲ ਜਵਾਹਰੀ ਦਾ ਬਿਆਨ ਗਲਤ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਭਾਰਤ ’ਚ ਸ਼ਾਂਤੀ ਨਾਲ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਉਨ੍ਹਾਂ ਦੇ ਪਰਿਵਾਰ ਦੀ ਸ਼ਾਂਤੀ ਭੰਗ ਕਰ ਰਹੀਆਂ ਹਨ ਅਤੇ ਪੁਲੀਸ ਤੇ ਕਰਨਾਟਕ ਸਰਕਾਰ ਸਚਾਈ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਸਕਦੀ ਹੈ। ਮੁਹੰਮਦ ਹੁਸੈਨ ਨੇ ਕਿਹਾ ਕਿ ਉਸ ਨੇ ਜਵਾਹਰੀ ਨੂੰ ਪਹਿਲੀ ਵਾਰ ਦੇਖਿਆ ਹੈ ਅਤੇ ਉਹ ਨਹੀਂ ਜਾਣਦੇ ਕਿ ਉਹ ਕੌਣ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly