ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਜ਼ਿਕਰਯੋਗ ਹੈ ਕਿ ਦੁਨੀਆਂ ਭਰ ਵਿੱਚ ਰੂਹ ਨੂੰ ਸਕੂਨ ਦੇਣ ਲਈ ਸੰਗੀਤ ਦਾ ਬਹੁਤ ਵੱਡਾ ਯੋਗਦਾਨ ਹੈ ਦੁਨੀਆਂ ਭਰ ਵਿੱਚ ਬਹੁਤ ਸਾਰੇ ਸੰਗੀਤਕਾਰ ਅਤੇ ਕਲਾਕਾਰ ਅਜਿਹੇ ਹੋਏ ਨੇ, ਜਿਨਾਂ ਨੇ ਆਪਣੀ ਕਲਾ ਸਦਕਾ ਦੁਨੀਆਂ ਭਰ ਵਿੱਚ ਆਪਣਾ ਨਾਮ ਚਮਕਾਇਆ ਹੈ।
ਇਹਨਾਂ ਕਲਾਕਾਰਾਂ ਦੀ ਪ੍ਰਸਿੱਧੀ ਦਾ ਸਭ ਤੋਂ ਵੱਡਾ ਕਾਰਨ ਇਹਨਾਂ ਕਲਾਕਾਰਾਂ ਦੇ ਉਸਤਾਦ ਹੁੰਦੇ ਹਨ, ਜੋ ਸੰਗੀਤ ਦਾ ਗਿਆਨ ਵੰਡਕੇ ਆਪਣੇ ਸ਼ਾਗਿਰਦਾਂ ਨੂੰ ਪੂਰੀ ਦੁਨੀਆ ਵਿੱਚ ਮਸ਼ਹੂਰ ਕਰ ਦਿੰਦੇ ਹਨ,ਉਹਨਾਂ ਉਸਤਾਦ ਲੋਕਾਂ ਚੋਂ ਇੱਕ ਨਾਮ ਹੈ ਇੰਗਲੈਂਡ ਦੀ ਧਰਤੀ ਤੇ ਸੰਗੀਤ ਦਾ ਗਿਆਨ ਵੰਡਣ ਵਾਲੇ ਪ੍ਰਸਿੱਧ ਉਸਤਾਦ “ਨਿਕਲਸਨ ਆਫਤਾਬ”, ਜੋ ਇਸ ਸਮੇਂ ਇੰਗਲੈਂਡ ਦੇ ਸ਼ਹਿਰ ਬੈਡਫੋਰਡ ਵਿਚ ਰਹਿ ਰਹੇ ਹਨ।
ਉਨਾਂ ਨੇ ਆਪਣੇ ਅਨੇਕਾਂ ਸ਼ਗਿਰਦਾਂ ਨੂੰ ਕਾਮਯਾਬ ਕੀਤਾ,ਜੋ ਪੂਰੀ ਦੁਨੀਆਂ ਵਿੱਚ ਉਹਨਾਂ ਦਾ ਨਾਮ ਚਮਕਾ ਰਹੇ ਹਨ ਨਿਕਲਸਨ ਆਫਤਾਬ ਜੀ ਨੇ ਸੰਗੀਤ ਦੀ ਦੁਨੀਆ ਦੇ ਮਹਾਨ ਵਿਦਵਾਨ ਉਸਤਾਦ ਬੀ,ਐਸ ਨਾਰੰਗ ਜੀ ਨੂੰ ਆਪਣਾ ਗੁਰੂ ਧਾਰਿਆ।
ਨਿਕਲਸਨ ਆਫਤਾਬ ਜੀ ਦਾ ਜਨਮ ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਵਿੱਚ ਹੋਇਆ ਉਹ 1964 ਵਿੱਚ ਇੰਗਲੈਂਡ ਆ ਗਏ ਅਤੇ ਸੰਗੀਤਕ ਖੇਤਰ ਵਿੱਚ ਮਿਹਨਤ ਕਰਕੇ ਆਪਣੇ ਨਾਮ ਦੀਆਂ ਧੁੰਮਾਂ ਮਚਾ ਦਿੱਤੀਆਂ!ਉਹਨਾਂ ਦੀ ਆਵਾਜ਼ ਅਤੇ ਅਦਾਕਾਰੀ ਨੂੰ ਲੋਕਾਂ ਨੇ ਬਹੁਤ ਮਾਣ ਬਖਸ਼ਿਆ ਉਹਨਾਂ ਨੇ ਹਿੰਦੀ ਪੰਜਾਬੀ ਉਰਦੂ ਸਮੇਤ ਸੰਗੀਤ ਦੀਆਂ ਵੱਖ ਵੱਖ ਸ਼ੈਲੀਆਂ ਨੂੰ ਗਾਇਆ ਅਤੇ ਆਪਣੀ ਸਖਤ ਮਿਹਨਤ ਸਦਕਾ ਬੋਲੀਵੁੱਡ ਤੱਕ ਦਾ ਸਫਰ ਤੈਅ ਕੀਤਾ। ਉਨਾਂ ਨੇ ਐਮ,ਏ ਸੰਗੀਤ ਪਰਵੀਨ ਵਿੱਚ ਕੀਤੀ,ਲੰਡਨ ਫਿਲਮ ਅਕੈਡਮੀ ਤੋਂ 1972 ਵਿੱਚ ਡਿਪਲੋਮਾ ਕੀਤਾ,ਅਤੇ ਮੁੰਢਲੀ ਸਿੱਖਿਆ ਬੈਡਫੋਰਡ ਸਿਟੀ ਵਿੱਚ ਕੀਤੀ ਉਹਨਾਂ ਨੂੰ ਕਲਾਸੀਕਲ ਸੰਗੀਤ ਵਿੱਚ ਮਹਾਰਤ ਹਾਸਲ ਹੈ ਨਿਕਲ ਸਨ ਜੀ ਨੇ ਭਾਰਤ ਅਤੇ ਪਾਕਿਸਤਾਨ ਦੇ ਮਹਾਨ ਕਲਾਕਾਰਾਂ ਨਾਲ ਪੇਸ਼ਕਾਰੀਆਂ ਕੀਤੀਆਂ ਜਿਨਾਂ ਵਿੱਚ ਉਸਤਾਦ ਮਹਿੰਦੀ ਹਸਨ ਜੀ ਗੁਲਾਮ ਅਲੀ ਜੀ ਨਰਿੰਦਰ ਬੀਬਾ ਜੀ ਜਗਮੋਨ ਕੌਰ ਕੇ,ਦੀਪ ਹੰਸਰਾਜ ਹੰਸ ਅਤੇ ਹੋਰ ਅਨੇਕਾਂ ਕਲਾਕਾਰ ਸ਼ਾਮਿਲ ਹਨ,ਉਨਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਸੰਗੀਤ ਦਿੱਤਾ ਅਤੇ ਅਦਾਕਾਰੀ ਕੀਤੀ ਜਿਨਾਂ ਵਿੱਚ ਸ਼ੇਰਾਂ ਦੇ ਪੁੱਤ ਸ਼ੇਰ,ਨੱਥੇ ਦੀ ਮਾਸੀ, ਸੱਜਣ ਪਰਦੇਸੀ,ਤੁਝੇ ਦੇਖ ਲੂੰਗਾ ਫਿਲਮਾਂ ਸ਼ਾਮਿਲ ਹਨ। ਉਨਾਂ ਨੇ ਲੰਮਾ ਸਮਾਂ ਬੈਡਫੋਰਡ ਕੌਂਸਲ ਵੱਲੋਂ ਅਨੇਕਾਂ ਸਕੂਲਾਂ ਵਿੱਚ ਸੰਗੀਤਕ ਟੀਚਰ ਵੱਲੋਂ ਸੇਵਾਵਾਂ ਦਿੱਤੀਆਂ। ਮੌਜੂਦਾ ਸਮੇਂ ਉਹ ਇੰਗਲੈਂਡ ਦੇ ਸ਼ਹਿਰ ਬੈਡਫੋਰਡ ਵਿੱਚ ਰਹਿ ਰਹੇ ਹਨ ਅਤੇ ਸੰਗੀਤ ਦੇ ਵਿਦਿਆਰਥੀਆਂ ਨੂੰ ਬਕਾਇਦਾ ਤਾਲੀਮ ਦੇ ਰਹੇ ਹਨ ਉਨਾਂ ਦੇ ਲਾਡਲੇ ਸ਼ਗਿਰਦ ਪ੍ਰਸਿੱਧ ਗੀਤਕਾਰ ਸੋਢੀ ਮੰਡੇਰ ਇੰਗਲੈਂਡ ਨੇ ਦੱਸਿਆ ਕਿ ਨਿਕਲਸਨ ਆਫਤਾਬ ਬਹੁਤ ਦਰਵੇਸ਼ ਅਤੇ ਨੇਕ ਦਿਲ ਇਨਸਾਨ ਹਨ ਵਾਹਿਗੁਰੂ ਦੇ ਚਰਨਾਂ ਚ ਬੇਨਤੀ ਹੈ ਕਿ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਅਤੇ ਸੰਗੀਤ ਦਾ ਗਿਆਨ ਵੰਡਦੇ ਰਹਿਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly