ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਦੇਸ਼ਧ੍ਰੋਹ ਦੇ ਮਾਮਲੇ ‘ਚ ਮੌਤ ਦੀ ਸਜ਼ਾ ਸੁਣਾਏ ਜਾਣ ਵਾਲੀ ਤਿੰਨ ਮੈਂਬਰੀ ਬੈਂਚ ਨੇ ਵੀਰਵਾਰ ਨੂੰ ਆਪਣਾ ਫ਼ੈਸਲਾ ਜਾਰੀ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਸ ਬੈਂਚ ਦੇ ਜਸਟਿਸ ਸ਼ਾਹਿਦ ਕਰੀਮ ਨੇ ਮੁਸ਼ੱਰਫ ਖ਼ਿਲਾਫ਼ ਸਖ਼ਤ ਫ਼ੈਸਲਾ ਸੁਣਾਇਆ ਹੈ। ਉਨ੍ਹਾਂ ਨੇ ਆਪਣੇ ਫ਼ੈਸਲੇ ‘ਚ ਕਿਹਾ ਕਿ ਮੁਸ਼ੱਰਫ ਨੂੰ ਡੀ ਚੌਕ ‘ਤੇ ਖੁਲ੍ਹੇਆਮ ਫ਼ਾਂਸੀ ਦਿੱਤੀ ਜਾਣੀ ਚਾਹੀਦੀ। ਇੰਨਾ ਹੀ ਨਹੀਂ ਉਸ ਦੇ ਮ੍ਰਿਤਕ ਸਰੀਰ ਨੂੰ ਤਿੰਨ ਦਿਨਾਂ ਤਕ ਫਾਂਸੀ ‘ਤੇ ਹੀ ਲਟਕਾਇਆ ਰੱਖਣਾ ਚਾਹੀਦਾ। ਕਰੀਮ ਨੇ ਮੁਸ਼ੱਰਫ ਦੀ ਮੌਤ ਦੀ ਸਜ਼ਾ ਨੂੰ ਹੋਰ ਵੀ ਸਖ਼ਤ ਕੀਤੇ ਜਾਣ ‘ਤੇ ਜ਼ੋਰ ਦਿੱਤਾ ਸੀ।
ਦੱਸ ਦੇਈਏ ਕਿ ਇਸ ਬੈਂਚ ‘ਚ ਸਿੰਧ ਹਾਈ ਕੋਰਟ ਦੇ ਜਸਟਿਸ ਸ਼ਾਹਿਦ ਕਰੀਮ ਤੇ ਜਸਟਿਸ ਨਾਜ ਅਕਬਰ ਸ਼ਾਮਲ ਸਨ। ਇਹ ਫ਼ੈਸਲਾ 2-1 ਤੋਂ ਵੰਡਿਆ ਹੋਇਆ ਸੀ। ਜੱਜ ਅਕਬਰ ਸਜ਼ਾ ਦੇ ਖ਼ਿਲਾਫ਼ ਸਨ, ਜਦਕਿ ਜੱਜ ਸੇਠ ਤੇ ਕਰੀਮ ਸਜ਼ਾ ਦੇ ਪੱਖ ‘ਚ ਸਨ। ਜਸਟਿਸ ਕਰੀਮ ‘ਚ ਸਖ਼ਤ ਸਜ਼ਾ ਦੇ ਪੱਖ ‘ਚ ਸਨ।
World Musharraf Death Sentence: ਕੋਰਟ ਦਾ ਫ਼ੈਸਲਾ- ‘ਮੁਸ਼ੱਰਫ ਨੂੰ ਡੀ ਚੌਕ ‘ਤੇ ਦਿੱਤੀ...