(ਮਸ਼ਹੂਰ ਗਾਇਕ ਸੁਰਜੀਤ ਭੁੱਲਰ ਗਾਇਕਾ ਜੰਨਤ ਕੌਰ ਗੀਤਾਂ ਰਾਹੀਂ-ਰੌਣਕਾ ਲਾਉਣਗੇ )
ਐਡੀਲੇਡ, (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਮੁਰੇ ਬ੍ਰਿਜ ਰੇਸਿੰਗ ਕਲੱਬ ਵਿਖੇ 8ਵਾਂ ਪੰਜਾਬੀ ਵਿਰਾਸਤੀ ਸੱਭਿਆਚਾਰਕ ਮੇਲਾ ਐਤਵਾਰ, 19 ਅਕਤੂਬਰ ਨੂੰ ਮਨਾਇਆ ਜਾਵੇਗਾ। ਇਹ ਸਮਾਗਮ ਸਰਦਾਰ ਜਗਤਾਰ ਸਿੰਘ ਨਾਗਰੀ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਆਯੋਜਿਤ ਕੀਤਾ ਜਾ ਰਿਹਾ ਹੈ।ਮੇਲੇ ਦੀ ਸਟੇਜ ਕਾਰਵਾਈ ਦੀ ਜ਼ਿੰਮੇਵਾਰੀ ਸਰਦਾਰ ਮਹਿੰਗਾ ਸਿੰਘ ਸੰਘਰ ਅਤੇ ਜਗਰੂਪ ਸਿੰਘ ਬੁੱਟਰ ਤੇ ਮੋਹਨ ਸਿੰਘ ਮਲਹਾਂਸ ਵਲੋਂ ਸੰਭਾਲੀ ਜਾਵੇਗੀ। ਮੇਲੇ ਵਿੱਚ ਪਰਵੇਸ਼ ਮੁਫ਼ਤ ਹੋਵੇਗਾ ਅਤੇ ਲੰਗਰ ਅਟੁੱਟ ਵੀ ਵਰਤਾਇਆ ਜਾਵੇਗਾ।ਹਰ ਸਾਲ ਦੀ ਤਰ੍ਹਾਂ, ਇਸ ਵਾਰ ਵੀ ਮੇਲੇ ਨੂੰ ਰੰਗੀਂਨ ਬਣਾਉਣ ਲਈ ਟੀਮ ਵਿੱਚ ਜਗਤਾਰ ਸਿੰਘ ਨਾਗਰੀ, ਮਾਸਟਰ ਮਨਜੀਤ ਸਿੰਘ, ਰਵਿੰਦਰ ਸ਼ੋਕਰ, ਸਰਬਨ ਸਿੰਘ ਰੰਧਾਵਾ, ਨਰੇਸ਼ ਸ਼ਰਮਾ,ਹੈਰੀ ਰੰਧਾਵਾ,ਸੱਤੀ ਸਿਧਾਨਾ,ਧੰਮੀ ਜਟਾਣਾ,ਲੱਕੀ ਸਿੰਘ,ਬਹਾਲ ਚਾਹਲ, ਪੁਨੀਤਪਾਲ ਬਾਜਵਾ, ਦਵਿੰਦਰ ਖਹਿਰਾ, ਅਵਤਾਰ ਬਰਾੜ, ਸੱਤਾ ਸਿਧਾਣਾ, ਸੁਖਵੰਤ ਸਿੰਘ, ਗੈਰੀ ਢਿੱਲੋਂ,ਅਮਰ ਗਿੱਲ ,ਦੀਦਾਰ ਸਿੰਘ ਚਾਹਰ, ਗੁਰਦੀਪ ਪਾਬਲਾ,ਅਤੇ ਰਵਿੰਦਰ ਸਿੰਘ ਸਰਾਭਾ ਵਰਗੇ ਨਿਸਕਾਮ ਮੈਂਬਰ ਸ਼ਾਮਲ ਹਨ।ਮੇਲੇ ਦੌਰਾਨ ਮਸ਼ਹੂਰ ਗਾਇਕ ਸੁਰਜੀਤ ਭੁੱਲਰ, ਜੋ ਕਿ ਆਪਣੇ ਹਿੱਟ ਗੀਤਾਂ ਮਾਝੇ ਤੋਂ ਗੱਭਰੂ, ਅਤੇ ਸਫਾਰੀ ਲਈ ਜਾਣੇ ਜਾਂਦੇ ਹਨ, ਆਪਣੇ ਚੋਟੀ ਦੇ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਭੂਰ ਮਨੋਰੰਜਨ ਕਰਨਗੇ। ਉਨ੍ਹਾਂ ਦੇ ਨਾਲ ਪੰਜਾਬ ਦੀ ਪ੍ਰਸਿੱਧ ਗਾਇਕਾ ਜੰਨਤ ਕੌਰ ਵੀ ਹਾਜ਼ਰੀ ਲਗਾਉਣਗੇ। ਫੋਕ ਵੇਵ ਭੰਗੜਾ ਐਡੀਲੇਡ ਦੀ ਟੀਮ ਤੇ ਮਲਵਈ ਭੰਗੜਾ ਅਕੈਡਮੀ ਦੀਆਂ ਟੀਮਾ ਦੇ ਗੱਭਰੂ ਭੰਗੜੇ ਨਾਲ ਖੂਬ ਰੰਗ ਬਣਨਗੇ ।ਮੇਲੇ ਵਿੱਚ ਮਸ਼ਹੂਰ ਬੋਡੀ ਬਿਲਡਰ ਕਮਲਜੀਤ ਕਾਹਮਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਲਈ ਪੁੱਜਣਗੇ ।ਇਸ ਤੋਂ ਇਲਾਵਾ, ਮੇਲੇ ਵਿੱਚ ਰੱਸਾਕਸੀ, ਭੰਗੜਾ, ਗਿੱਧਾ, ਬਜ਼ੁਰਗਾਂ ਦੀਆਂ ਦੌੜਾਂ, ਇਨਾਮਾਂ ਅਤੇ ਹੋਰ ਰੰਗ-ਬਿਰੰਗੀਆਂ ਗਤਿਵਿਧੀਆਂ ਵੀ ਸ਼ਾਮਲ ਹੋਣਗੀਆਂ।ਸਰਦਾਰ ਜਗਤਾਰ ਸਿੰਘ ਨਾਗਰੀ ਵਲੋਂ ਸਾਰਿਆਂ ਪੰਜਾਬੀਆਂ ਨੂੰ ਪਰਿਵਾਰ ਸਮੇਤ ਮਰੇ ਬ੍ਰਿਜ ਪਹੁੰਚਣ ਦੀ ਖੁੱਲ੍ਹੀ ਅਪੀਲ ਕੀਤੀ ਗਈ ਹੈ, ਤਾਂ ਜੋ ਇਹ ਸੱਭਿਆਚਾਰਕ ਮੇਲਾ ਹੋਰ ਵੀ ਯਾਦਗਾਰ ਬਣ ਸਕੇ।



