ਡਾ ਅਮਰ ਸਿੰਘ ਦੀ ਵਿਕਾਸ ਪੱਖੀ ਸਿਆਸਤ ਤੋਂ ਖੁਸ਼ ਸ਼ਹਿਰ ਵਾਸੀ ਦੁਹਰਾਉਣਗੇ ਇਤਿਹਾਸ, 15 ਦੀਆਂ 15 ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰ ਬਣਨਗੇ ਕੌਂਸਲਰ – ਕਾਮਿਲ ਅਮਰ ਸਿੰਘ
ਰਾਏਕੋਟ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਰਾਏਕੋਟ ਨਗਰ ਕੌਂਸਲ ਚੋਣਾਂ ਲਈ ਅੱਜ ਕਾਂਗਰਸ ਪਾਰਟੀ ਦੇ ਸਾਰੇ 15 ਉਮੀਦਵਾਰਾਂ ਵੱਲੋਂ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਮੌਕੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੂਰੇ ਸ਼ਹਿਰ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਮਜ਼ਬੂਤ ਮਾਹੌਲ ਨਜ਼ਰ ਆਇਆ। ਉਮੀਦਵਾਰਾਂ ਵਿੱਚ ਵਾਰਡ ਨੰਬਰ 1 ਤੋਂ ਰਾਏਕੋਟ ਸਬਜ਼ੀ ਮੰਡੀ ਦੇ ਪ੍ਰਧਾਨ ਮਨੋਜ ਗੁਪਤਾ ਦੀ ਧਰਮਪਤਨੀ ਬਿੰਦੂ ਗੁਪਤਾ, ਵਾਰਡ ਨੰਬਰ 2 ਤੋਂ ਸੁਖਵਿੰਦਰ ਸਿੰਘ ਸਨੀ, ਵਾਰਡ ਨੰਬਰ 3 ਤੋਂ ਸਾਬਕਾ ਐਮਸੀ ਰਾਜਿੰਦਰ ਸਿੰਘ ਰਾਜੂ ਦੀ ਧਰਮਪਤਨੀ ਪ੍ਰਦੀਪ ਕੌਰ, ਵਾਰਡ ਨੰਬਰ 4 ਤੋਂ ਜਗਦੇਵ ਸਿੰਘ ਗਿੱਲ (ਜੱਗਾ), ਵਾਰਡ ਨੰਬਰ 5 ਤੋਂ ਸਾਬਕਾ ਐਮਸੀ ਗੁਰਦਾਸ ਦੀ ਧਰਮਪਤਨੀ ਪਰਮਜੀਤ ਕੌਰ, ਵਾਰਡ ਨੰਬਰ 6 ਤੋਂ ਚਰਨਜੀਵ ਕੁਮਾਰ ਸੋਨੂੰ ਵਰਮਾ, ਵਾਰਡ ਨੰਬਰ 7 ਤੋਂ ਸੁਮਨਦੀਪ ਸਿੰਘ ਦੀਪਾ ਦੀ ਧਰਮਪਤਨੀ ਸ਼ਰਨਜੀਤ ਕੌਰ, ਵਾਰਡ ਨੰਬਰ 8 ਤੋਂ ਐਲਆਈਸੀ ਵਾਲੇ ਕੁਲਬੀਰ ਕੁਮਾਰ ਸ਼ਰਮਾ, ਵਾਰਡ ਨੰਬਰ 9 ਤੋਂ ਰਿਸ਼ੂ ਜੈਨ ਦੀ ਧਰਮਪਤਨੀ ਆਸ਼ੂ ਜੈਨ, ਵਾਰਡ ਨੰਬਰ 10 ਤੋਂ ਸੰਜੇ ਕੁਮਾਰ, ਵਾਰਡ ਨੰਬਰ 11 ਤੋਂ ਦਰਸ਼ਨ ਸਿੰਘ ਦੀ ਧਰਮਪਤਨੀ ਬਲਜੀਤ ਕੌਰ, ਵਾਰਡ ਨੰਬਰ 12 ਤੋਂ ਬਲਜਿੰਦਰ ਸਿੰਘ ਰਿੰਪਾ, ਵਾਰਡ ਨੰਬਰ 13 ਤੋਂ ਸਾਬਕਾ ਐਮਸੀ ਸੁੱਖੂ
ਗਰੇਵਾਲ ਦੀ ਧਰਮਪਤਨੀ ਅਮਨਦੀਪ ਕੌਰ ਗਰੇਵਾਲ, ਵਾਰਡ ਨੰਬਰ 14 ਤੋਂ ਰਿਟਾਇਰਡ ਬੈਂਕ ਮੈਨੇਜਰ ਮੋਹਨ ਸਿੰਘ ਅਤੇ ਵਾਰਡ ਨੰਬਰ 15 ਤੋਂ ਸੁਖਵੀਰ ਸਿੰਘ ਰਾਏ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਦੇ ਲੋਕਾਂ ਨੇ ਹਮੇਸ਼ਾ ਵਿਕਾਸ, ਇਮਾਨਦਾਰ ਕਾਰਜਸ਼ੈਲੀ ਅਤੇ ਲੋਕ ਸੇਵਾ ਦੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ ਅਤੇ ਪਿਛਲੇ ਪੰਜ ਸਾਲਾਂ ਦੌਰਾਨ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਐਮਪੀ ਡਾ ਅਮਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਕਰਵਾਏ ਗਏ ਹਨ, ਜਿਸ ਕਾਰਨ ਲੋਕਾਂ ਵਿੱਚ ਕਾਂਗਰਸ ਪਾਰਟੀ ਪ੍ਰਤੀ ਵੱਡਾ ਵਿਸ਼ਵਾਸ ਬਣਿਆ ਹੋਇਆ ਹੈ। ਡਾ. ਅਮਰ ਸਿੰਘ ਵੱਲੋਂ ਰਾਏਕੋਟ ਸ਼ਹਿਰ ਅਤੇ ਹਲਕੇ ਦੇ ਵਿਕਾਸ ਲਈ ਲਗਾਤਾਰ ਵੱਡੇ ਉਪਰਾਲੇ ਕੀਤੇ ਗਏ ਹਨ ਅਤੇ ਬਤੌਰ ਐਮਪੀ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਮੁਹੱਈਆ ਕਰਵਾਈਆਂ ਗਈਆਂ, ਸੜਕਾਂ, ਗਲੀਆਂ, ਸਟਰੀਟ ਲਾਈਟਾਂ, ਸੀਵਰੇਜ, ਪਾਰਕ, ਕਮਿਊਨਿਟੀ ਸੈਂਟਰ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਵਾਏ ਗਏ। ਕਾਮਿਲ ਅਮਰ ਸਿੰਘ ਨੇ ਕਿਹਾ ਕਿ ਲੰਘੇ ਸਾਲ ਅਖੀਰ ਵਿੱਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਵਿੱਚ ਹਲਕਾ ਰਾਏਕੋਟ ਦੇ ਪਿੰਡਾਂ ਚੋਂ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਦਿੱਤਾ ਸੀ ਅਤੇ ਬਲਾਕ ਸੰਮਤੀ ਰਾਏਕੋਟ ਦੀਆਂ 25 ਵਿੱਚੋਂ 17 ਸੀਟਾਂ ’ਤੇ ਜਿੱਤ ਦਰਜ ਕਰਵਾ ਕੇ ਸਾਬਤ ਕਰ ਦਿੱਤਾ ਸੀ ਕਿ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ 26 ਮਈ ਨੂੰ ਰਾਏਕੋਟ ਸ਼ਹਿਰ ਦੇ ਲੋਕ ਸਾਰੇ ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾ ਕੇ ਇੱਕ ਵਾਰ ਫੇਰ ਸਾਬਿਤ ਕਰ ਦੇਣਗੇ ਕਿ ਰਾਏਕੋਟ ਸ਼ਹਿਰ ਨੂੰ ਜਿੰਮੇਵਾਰ ਲੋਕ ਹੀ ਚਲਾਉਣਗੇ।ਅਖੀਰ ਵਿਚ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਰਾਏਕੋਟ ਨਗਰ ਕੌਂਸਲ ਦੀਆਂ 15 ਦੀਆਂ 15 ਸੀਟਾਂ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਕੇ ਦੁਬਾਰਾ ਇਤਿਹਾਸ ਰਚਣਗੇ ਅਤੇ ਰਾਏਕੋਟ ਸ਼ਹਿਰ ਨੂੰ ਵਿਕਾਸ ਦੀ ਨਵੀਂ ਦਿਸ਼ਾ ਦਿੱਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ, ਵਰਕਰ ਅਤੇ ਸ਼ਹਿਰ ਵਾਸੀ ਹਾਜ਼ਰ ਸਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



