ਮਲਟੀਪਰਪਜ਼ ਹੈਲਥ ਵਰਕਰ (ਮੇਲ) ਅਸਾਮੀ ਦਾ ਪਦ ਨਾਮ ਬਦਲਣ ਦੀ ਮੰਗ

ਗੁਰਪ੍ਰੀਤ ਸਿੰਘ ਖਿਆਲਾ ਜ਼ਿਲ੍ਹਾ ਪ੍ਰਧਾਨ ਮਲਟੀਪਰਪਜ ਹੈਲਥ ਇੰਪਲਾਈਜ ਯੁਨੀਅਨ ਮਾਨਸਾ
(ਲੰਬੇ ਸਮੇਂ ਤੋਂ ਇਸ ਲਈ ਸੰਘਰਸ਼ ਕਰ ਰਹੇ ਹਨ ਸਿਹਤ ਕਾਮੇ)
ਮਾਨਸਾ, ਸਮਾਜ ਵੀਕਲੀ) – ਸਿਹਤ ਵਿਭਾਗ ਵਲੋਂ ਲੋਕਾਂ ਤੱਕ ਸਿਹਤ ਸਹੂਲਤਾਂ ਪਹੁਚਾਉਣ ਵਿੱਚ ਮਲਟੀਪਰਪਜ ਹੈਲਥ ਵਰਕਰ (ਮੇਲ) ਅਹਿਮ ਭੂਮਿਕਾ ਨਿਭਾਉਂਦੇ ਹਨ। ਮਲੇਰੀਆ ਅਤੇ ਡੇਗੂ ਦੀ ਰੋਕਥਾਮ ਦੇ ਨਾਲ ਨਾਲ ਕਰੋਨਾ ਮਹਾਂਮਾਰੀ ਅਤੇ ਹੜਾਂ ਦੌਰਾਨ ਇਸ ਕੈਟਾਗਰੀ ਨੇ ਦਿਨ ਰਾਤ ਸੇਵਾਵਾਂ ਨਿਭਾਈਆਂ ਹਨ। ਪ੍ਰੰਤੂ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੀਆਂ ਮੰਗਾਂ ਨੂੰ ਨਜਰਅੰਦਾਜ ਕੀਤਾ ਜਾ ਰਿਹਾ ਹੈ। ਇਨ੍ਹਾਂ ਮੰਗਾਂ ਵਿਚੋਂ ਮਲਟੀਪਰਪਜ ਹੈਲਥ ਵਰਕਰ (ਮੇਲ) ਅਸਾਮੀ ਦਾ ਪਦ ਨਾਮ ਬਦਲਵਾਉਣ ਦੀ ਮੰਗ ਮੁੱਖ ਮੱਗ ਬਣ ਕੇ ਉਭਰ ਰਹੀ ਹੈ। ਜ਼ਿਕਰਯੋਗ ਹੈ ਕਿ ਮਲਟੀਪਰਪਜ ਹੈਲਥ ਵਰਕਰ ਮੇਲ ਅਸਾਮੀ ਦਾ ਇਹ ਪਦ ਨਾਮ ਬਦਲਵਾਉਣ ਦਾ ਯਤਨ ਮਲਟੀਪਰਪਜ ਹੈਲਥ ਇੰਪਲਾਈਜ ਯੂਨੀਅਨ ਵਲੋਂ ਕਈ ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਯੂਨੀਅਨ ਵਲੋਂ ਇਸ ਸਬੰਧੀ ਪੂਰੀ ਫਾਇਲ ਤਿਆਰ ਕਰਕੇ ਡਾਇਰੈਕਟਰ ਦਫਤਰ ਵਿਖੇ ਸਿਹਤ ਡਾਇਰੈਕਟਰ ਅਤੇ ਸਿਹਤ ਮੰਤਰੀ ਦੇ ਨਿੱਜੀ ਸਹਾਇਕ ਦੀ ਮੌਜੂਦਗੀ ਵਿੱਚ ਮੀਟਿੰਗ ਦੌਰਾਨ ਦਿੱਤੀ ਗਈ ਸੀ। ਚਲਦੀ ਪ੍ਰਕਿਰਿਆ ਦੌਰਾਨ ਵਿਭਾਗ ਵੱਲੋਂ ਯੂਨੀਅਨ ਦੇ ਸਟੇਟ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਨਾਮ ਬਦਲਣ ਤੇ ਕੋਈ ਵਿੱਤੀ ਲਾਭ ਦੀ ਮੰਗ ਨਾ ਕਰਨ ਸਬੰਧੀ ਹਲਫੀਆ ਬਿਆਨ ਮੰਗਿਆ ਗਿਆ ਸੀ। ਨੁਮਾਇੰਦਿਆਂ ਵੱਲੋਂ ਕੋਈ ਵਿੱਤੀ ਲਾਭ ਨਾ ਲੈਣ ਸਬੰਧੀ ਹਲਫੀਆ ਬਿਆਨ ਸਮੇਂ ਸਿਰ ਦੇ ਦਿੱਤੇ ਗਏ ਹਨ। ਪਰ ਹਾਲੇ ਤੱਕ ਸਰਕਾਰ ਵੱਲੋਂ ਮਲਟੀਪਰਪਜ ਹੈਲਥ ਵਰਕਰ ਮੇਲ ਅਸਾਮੀ ਦਾ ਪਦ ਨਾਮ ਬਦਲਣ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਨੂੰ ਲੈ ਕੇ ਸਿਹਤ ਕਰਮਚਾਰੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਿਹਤ ਕਾਮਿਆਂ ਦੀ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਪੂਰੀ ਕਰੇ। ਗੁਆਂਢੀ ਸੂਬੇ ਹਰਿਆਣਾ ਵਿਚ ਵੀ ਇਹ ਨਾਮ ਬਦਲਣ ਸੰਬੰਧੀ ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਸਰਕਾਰ ਤੇ ਕਿਸੇ ਤਰ੍ਹਾਂ ਦਾ ਵਿੱਤੀ ਬੋਝ ਵੀ ਨਹੀਂ ਪਵੇਗਾ ਅਤੇ ਕਰਮਚਾਰੀਆਂ ਦੀ ਚਿਰਕੋਣੀ ਮੰਗ ਵੀ ਪੂਰੀ ਹੋ ਜਾਵੇਗੀ। ਕੋਈ ਵੀ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਉਸ ਵਿਚ ਸਭ ਤੋਂ ਪਹਿਲਾਂ ਮਲਟੀਪਰਪਜ਼ ਹੈਲਥ ਵਰਕਰ ਹੀ ਆਪਣੀ ਸੇਵਾਵਾਂ ਨਿਭਾਉਂਦੇ ਹਨ, ਪ੍ਰੰਤੂ ਲਗਾਤਾਰ ਇਨਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਅਣਗੌਲਿਆ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਕਰਮਚਾਰੀ ਸੰਘਰਸ਼ ਦੇ ਰੌਂਅ ਵਿਚ ਹਨ। ਯੂਨੀਅਨ ਆਗੂ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਸੇਖੋਂ, ਮਲਕੀਤ ਸਿੰਘ, ਜਗਦੀਸ਼ ਰਾਏ, ਨਵਦੀਪ ਕਾਠ, ਹਰਦੀਪ ਸਿੰਘ, ਹਰਪ੍ਰੀਤ ਸਿੰਘ, ਲਖਵੀਰ ਸਿੰਘ, ਬੂਟਾ ਸਿੰਘ, ਕੁਲਵੀਰ ਸਿੰਘ, ਭੋਲਾ ਸਿੰਘ, ਸੋਮੀ ਰਾਮ ,ਅਮਨ ਚਹਿਲ, ਜਸਕਰਨ ਸਿੰਘ, ਨਿਰਪਾਲ ਸਿੰਘ ਅਤੇ ਇੰਦਰਪ੍ਰੀਤ ਸਿੰਘ ਆਦਿ ਨੇ ਵੀ ਸਰਕਾਰ ਤੋਂ ਜਲਦ ਇਸ ਨੂੰ ਪੂਰਾ ਕਰਨ ਦੀ ਮੰਗ ਰੱਖੀ ਹੈ।
ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੱਕੀ ਦੀ ਫ਼ਸਲ ਦੀ ਰਹਿੰਦ – ਖੂਹੰਦ (ਨਾੜ) ਨੂੰ ਅੱਗ ਲਾ ਕੇ ਕਿਸਾਨ ਵਾਤਾਵਰਣ ਨੂੰ ਅਸ਼ੁੱਧ ਅਤੇ ਤਾਪਮਾਨ ਵਿਚ ਹੋਰ ਵਾਧਾ ਕਰ ਰਹੇ ਹਨ- ਸੰਤ ਸੀਚੇਵਾਲ
Next articleमायावती अभी भी भाजपा के समर्थन की नीति पर चल रहीं है जोकि पूरी तौर पर दुर्भाग्यपूर्ण है – आईपीएफ