ਪਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਸਿਵਲ ਸਰਜਨ ਨਾਲ ਕੀਤੀ ਮੀਟਿੰਗ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਵਲੋਂ ਆਪਣੀਆਂ ਮੰਗਾਂ ਸਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜੱਥੇਬੰਦੀ ਵਲੋਂ ਜ਼ਿਲ੍ਹਾ ਪ੍ਰਧਾਨ ਮਨੋਹਰ ਸਿੰਘ ਸੈਣੀ ਦੀ ਅਗਵਾਈ ਹੇਠ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਨੂੰ ਜ਼ਿਲ੍ਹੇ ਅੰਦਰ ਬਤੌਰ ਸਿਵਲ ਸਰਜਨ ਜੁਆਇੰਨ ਕਰਨ ਤੇ ਜੀ ਆਇਆਂ ਆਖਿਆ ਗਿਆ। ਜੱਥੇਬੰਦੀ ਵਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਡਾ. ਪਵਨ ਬਤੌਰ ਸਹਾਇਕ ਸਿਵਲ ਸਰਜਨ ਹੁੰਦਿਆ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਸਬੰਧੀ ਦਿਲਚਸਪੀ ਦਿਖਾਉਂਦੇ ਸਨ, ਜੱਥੇਬੰਦੀ ਵਲੋਂ ਹੁਣ ਆਸ ਕੀਤੀ ਜਾਂਦੀ ਹੈ ਕਿ ਉਹ ਮੁਲਾਜ਼ਮਾਂ ਦੀ ਮੰਗਾਂ ਦੇ ਹੱਲ ਲਈ ਪਹਿਲਕਦਮੀ ਦਿਖਾਉਣਗੇ। ਆਗੂਆਂ ਨੇ ਆਖਿਆ ਕਿ ਸਿਵਲ ਸਰਜਨ ਅਤੇ ਦਫਤਰ ਨੂੰ ਜੱਥੇਬੰਦੀ ਅਤੇ ਸਮੂਹ ਮਲਟੀਪਰਪਜ਼ ਕਾਮਿਆਂ ਵਲੋਂ ਹਮੇਸ਼ਾਂ ਹੀ ਸਹਿਯੋਗ ਮਿਲਦਾ ਰਹੇਗਾ ਅਤੇ ਫੀਲਡ ਦੇ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਕਰਦਿਆ ਜ਼ਿਲ੍ਹੇ ਨੂੰ ਸੂਬੇ ਦੇ ਮੋਹਰੀ ਜ਼ਿਲਿਆਂ ਦੀ ਕਤਾਰ ਵਿੱਚ ਖੜਾ ਕੀਤਾ ਜਾਵੇਗਾ। ਸਿਵਲ ਸਰਜਨ ਵਲੋਂ ਵੀ ਜੱਥੇਬੰਦੀ ਨੂੰ ਯਕੀਨ ਦਵਾਇਆ ਕਿ ਬਿਨਾ ਕਿਸੇ ਰਾਜਨੀਤਿਕ ਦਬਾਅ ਦੇ ਮੁਲਾਜ਼ਮਾਂ ਖਾਸ ਕਰਕੇ ਫੀਲਡ ਕਾਮਿਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਂਦਾ ਰਹੇਗਾ ਅਤੇ ਸਮੇਂ ਸਮੇਂ ਸਿਰ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਦੇ ਕੇ ਕੰਮ ਅਤੇ ਮੰਗਾਂ ਦੇ ਤਾਲਮੇਲਲ ਨੂੰ ਕਾਇਮ ਰੱਖਿਆ ਜਵੇਗਾ। ਇਸ ਮੌਕੇ ਗੁਰਦੇਵ ਸਿੰਘ, ਤਰਸੇਮ ਸਿੰਘ, ਲੈਂਬਰ ਸਿੰਘ ਧਾਮੀ, ਜਸਵਿੰਦਰ ਸਿੰਘ, ਕੁਲਵੰਤ ਸਿੰਘ ਆਦਿ ਜੱਥੇਬੰਦੀ ਦੇ ਆਗੂ ਵੀ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਾਲੇਵਾਲ ਬੀਤ ਸਮੇਤ ਬੀਤ ਇਲਾਕੇ ਦੇ ਕਈ ਪਿੰਡਾਂ ਵਿੱਚ ਬੀਜ ਬਾਲ ਨਾਲ ਪਲਾਂਟੇਸ਼ਨ ਕੀਤੀ
Next articleਸਿੱਖ ਮਿਸ਼ਨਰੀ ਕਾਲਜ ਵਲੋਂ ਚਲਾਈ 16 ਰੋਜਾ ਗੁਰਮਤਿ ਸਮਾਗਮਾਂ ਦੀ ਲੜੀ ਸਮਾਪਤ