HOME ਬਹੁਪੱਖੀ ਸ਼ਖ਼ਸੀਅਤ -ਬੇਦੀ ਲਾਲ ਸਿੰਘ ਸਾਹਿਤਕਾਰ

ਬਹੁਪੱਖੀ ਸ਼ਖ਼ਸੀਅਤ -ਬੇਦੀ ਲਾਲ ਸਿੰਘ ਸਾਹਿਤਕਾਰ

ਬੇਦੀ ਲਾਲ ਸਿੰਘ

30 ਦਸੰਬਰ ਨੂੰ ਜਨਮ ਦਿਨ ‘ਤੇ 

   (ਸਮਾਜ ਵੀਕਲੀ)  ਬੇਦੀ ਲਾਲ ਸਿੰਘ ਸਾਹਿਤਕਾਰ ਪੰਜਾਬੀ ਦੀ ਜਾਣੀ ਪਛਾਣੀ ਸ਼ਖ਼ਸੀਅਤ ਸਨ । ਉਹਨਾਂ ਦਾ ਜਨਮ 30 ਦਸੰਬਰ 1912 ਈਸਵੀ ਨੂੰ ਪਿਤਾ ਸ੍ਰ: ਸ਼ੰਕਰ ਸਿੰਘ ਬੇਦੀ ਦੇ ਘਰ ਮਾਤਾ ਭਗਵਤੀ ਕੌਰ ਦੀ ਕੁੱਖ ਤੋਂ ਪਿੰਡ ਬੱਦੋਮਲੀ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ । ਬੇਦੀ ਲਾਲ ਸਿੰਘ ਨੂੰ ਘਰ ਵਿੱਚੋਂ ਹੀ ਗੁਰਬਾਣੀ, ਗੁਰਮਤਿ ਦੇ ਸੰਸਕਾਰ ਮਿਲੇ ਕਿਉਂਕਿ ਉਹਨਾਂ ਦੇ ਦਾਦਾ ਭਾਈ ਗੰਗਾ ਸਿੰਘ ਗੁਰਬਾਣੀ ਦੇ ਚੰਗੇ ਜਾਣਕਾਰ ਸਨ । ਉਹਨਾਂ ਗਿਆਨੀ, ਪ੍ਰਭਾਕਰ ਜਮਾਤਾਂ ਚੰਗੇ ਨੰਬਰ ਲੈ ਕੇ ਪਾਸ ਕੀਤੀਆਂ । ਉਹਨਾਂ ਦਾ ਵਿਆਹ 20 ਸਾਲ ਦੀ ਉਮਰ ਵਿੱਚ 1932 ਈਸਵੀ ਨੂੰ ਬੀਬੀ ਮਨਜੀਤ ਕੌਰ ਨਾਲ ਹੋਇਆ । ਆਪ ਦੇ ਪੰਜ ਪੁੱਤਰ ਦੋ ਲੜਕੀਆਂ ਸਨ। ਬੇਦੀ ਲਾਲ ਸਿੰਘ ਨਾਲ ਮੇਰੀ ਜਾਣ ਪਛਾਣ ਤਕਰੀਬਨ 35 36 ਸਾਲ ਪਹਿਲਾਂ ਹੋਈ ਸੀ, ਜਿਸ ਸਮੇਂ ਉਹ ਚੀਫ ਖਾਲਸਾ ਦੀਵਾਨ ਵੱਲੋਂ ‘ਸ੍ਰੀ ਗੁਰੂ ਗ੍ਰੰਥ ਕੋਸ਼’ ਦੀ ਸੁਧਾਈ ਕਰ ਰਹੇ ਸਨ । ਉਸ ਸਮੇਂ ਮੈਨੂੰ ਪਰੂਫ ਰੀਡਿੰਗ ਕਰਨ ਦਾ ਅਵਸਰ ਪ੍ਰਾਪਤ ਹੋਇਆ।
         ਉਹਨਾਂ ਦੱਸਿਆ ਸੀ ਕਿ 1954 ਵਿੱਚ ਅੰਮ੍ਰਿਤਸਰ ਪੁਤਲੀ ਘਰ ਚੌਕ ਵਿੱਚ ਪੰਜਾਬੀ ਦੀ ਇੱਕ ਵੱਡੀ ਕਾਨਫਰੰਸ ਹੋਈ, ਉਸ ਵਿੱਚ 25਼ ਉੱਚ ਕੋਟੀ ਦੇ ਸਾਇਰ‌ ਸ਼ਾਮਿਲ ਹੋਏ । ਉਹਨਾਂ 25 ਕਵੀਆਂ ਦੇ ਨਾਂ ਡਾਕਟਰ ਪਿਆਰ ਸਿੰਘ ਨੇ ਚਾਰ ਬੰਦਾਂ ਦੀ ਇੱਕ ਮਾਲਾ ਵਿੱਚ ਪਰੋ ਕੇ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤੇ । ਉਸ ਕਵੀ ਦੇ ਪ੍ਰਧਾਨ ਨੂੰ ਜੋ ਕਿ ਇੱਕ ਉੱਘਾ ਸਾਹਿਤਕਾਰ ਸੀ ਇਹ ਬੰਦ ਬਹੁਤ ਪਸੰਦ ਆਇਆ ਤੇ ਉਸ ਮੈਨੂੰ (ਲਾਲ ਸਿੰਘ) ਭਰੀ ਸੰਗਤ ਵਿੱਚ ਸਾਹਿਤਕਾਰ ਹੁਣ ਦਾ ਲੱਕਬ ਦਿੱਤਾ ਤੇ ਆਪਣੇ ਨਾਂ ਨਾਲ ਸਾਹਿਤਕਾਰ ਲਿਖਿਆ ਕਰੋ । ਉਸ ਸਮੇਂ ਤੋਂ ਉਹਨਾਂ ਦੇ ਆਦੇਸ਼ ਦੀ ਪਾਲਣਾ ਕਰਦਾ ਹੋਇਆ ਆਪਣੇ ਨਾਂ ਨਾਲ ‘ਸਾਹਿਤਕਾਰ’ ਲਿਖਦੇ ਆ ਰਹੇ ਸਨ ।
          ਬੇਦੀ ਲਾਲ ਸਿੰਘ ਬੜੇ ਖੁਸ਼ਮਿਜ਼ਾਜ ਤੇ ਹਸਮੁਖ ਸੁਭਾਅ ਦੇ ਸਨ । ਉਹਨਾਂ ਦੇ ਚਿਹਰੇ ਤੇ ਕਦੇ ਗੁੱਸਾ ਨਹੀਂ ਸੀ ਆਇਆ । ਉਹਨਾਂ ਆਪਣੀਆਂ ਲਿਖਤਾਂ ਰਚੇ ਸਾਹਿਤ, ਮਾਣ-ਸਨਮਾਨ ਨੂੰ ਤਰਤੀਬਵਾਰ ਘਰ ਵਿੱਚ ਰੱਖਿਆ ਹੋਇਆ ਸੀ । 1997 ਵਿੱਚ ਬੇਦੀ ਲਾਲ ਸਿੰਘ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੇਰੇ ਵੱਡੇ ਵੀਰ ਦੇ ਵਿਆਹ ਵਿੱਚ ਵੀ ਸ਼ਾਮਲ ਹੋਏ ਤੇ ਉਹਨਾਂ ਸੁਭਾਗ ਜੋੜੀ ਨੂੰ ਅਸ਼ੀਰਵਾਦ ਦਿੱਤਾ । ਉਹਨਾਂ ਦੀ ਤੰਦਰੁਸਤੀ ਦਾ ਰਾਜ਼ ਚੰਗੀ ਖੁਰਾਕ ਤੇ ਸਾਦਾ ਭੋਜਨ ਸੀ ।
           ਬੇਦੀ ਲਾਲ ਸਿੰਘ ਨਿਰਗੁਣੀਆਰਾ, ਰਾਮਗੜ੍ਹੀਆ ਯੋਧਾ, ਰਾਮਗੜ੍ਹੀਆ ਬੀਰ, ਪੰਜਾਬੀ ਮੰਚ, ਮਾਣ-ਏ-ਪੰਜਾਬ, ਦਿਹਾਤ ਸੁਧਾਰ, ਕੌਮੀ ਸੇਵਾਦਾਰ, ਹਿੰਮਤ ਸਮਾਚਾਰ, ਫਿਲਮੀ ਬਹਾਰ, ਨੌ- ਨਿਹਾਲ, ਖ਼ਾਲਸਾ ਐਡਵੋਕੇਟ, ਪੰਜਾਬੀ ਵੀਰ, ਪੰਦਰਵਾੜਾ, ਸਰਬੱਤ ਦਾ ਦਾਸ, ਸੰਘਰਸ਼, ਜਨਤਾ ਆਗੂ ਮਾਸਿਕ ਪੱਤਰਾਂ ਦੇ ਸੰਪਾਦਕ ਰਹੇ । ਚੀਫ਼ ਖ਼ਾਲਸਾ ਦੀਵਾਨ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ “ਖਾਲਸਾ ਐਡਵੋਕੇਟ” ਤੇ “ਨਿਰਗੁਣੀਆਰਾ” ਪਰਚੇ (ਅਖ਼ਬਾਰ) ਦੀ ਸੰਪਾਦਨਾ ਬੇਦੀ ਲਾਲ ਸਿੰਘ ਨੇ ਲਗਾਤਾਰ 25 ਸਾਲ ਕੀਤੀ।
         ਬੇਦੀ ਲਾਲ ਸਿੰਘ ਨੂੰ ਉਰਦੂ, ਫਾਰਸੀ, ਅੰਗਰੇਜ਼ੀ, ਅਰਬੀ, ਸੰਸਕ੍ਰਿਤ, ਹਿੰਦੀ ਤੇ ਪੰਜਾਬੀ ਭਾਸ਼ਾਵਾਂ ਦਾ ਗਿਆਨ ਸੀ । ਉਹਨਾਂ ਸਿੱਖ ਇਤਿਹਾਸ, ਜੀਵਨੀ ਸਾਹਿਤ, ਸਫਰਨਾਮੇ, ਨਿਬੰਧ ਕਲਾ, ਨਿਬੰਧ ਰਚਨਾ, ਸਾਹਿਤ ਵਿਧਾਵਾਂ, ਧਰਮ, ਫ਼ਲਸਫ਼ਾ, ਸਮਾਜ ਸ਼ਾਸਤਰ, ਨੈਤਿਕ ਵਿਗਿਆਨ ਆਦਿ ਸਾਹਿਤ ਸਿਰਜਨਾ ਕੀਤੀ ।
        ਉਹਨਾਂ ਸਿੱਖ ਇਤਿਹਾਸ, ਸਿੱਖ ਧਰਮ, ਸਿੱਖ ਪਰੰਪਰਾ, ਪੰਜਾਬ ਦੇ ਸਮਕਾਲੀਨ ਹਾਲਾਤ ਸੰਬੰਧੀ, ਘਰ, ਪਰਿਵਾਰ, ਸੰਤਾਨ, ਸਮਾਜ ਸੱਭਿਆਚਾਰ, ਪੁਰਾਣੀਆਂ ਰਵਾਇਤੀ ਕੀਮਤਾਂ, ਮੋਹ, ਪਿਆਰ, ਛੋਟੇ ਵੱਡੇ ਦਾ ਲਿਹਾਜ਼ , ਆਪਣੀਆਂ ਕਰੂੰਬਲਾਂ ਬਚਾਓ, ਤਲਾਕ ਕਿਉਂ ?, ਕੀ ਦਹੇਜ ਬੋਝ ਨਹੀਂ, ਧਰਤੀ ਕਿੱਥੇ ਤੇ ਕਿਵੇਂ ਖੜੀ ਹੈ, ਸਮੁੰਦਰ ਦਾ ਜਨਮ ਕਿਵੇਂ ਹੋਇਆ, ਸੂਰਜ ਦੀਆਂ ਕਿਰਨਾਂ ਕੁਦਰਤੀ ਇਲਾਜ, ਸਾਵਣ ਵਾਜਾਂ ਮਾਰੇ, ਹੀਰੇ ਪੰਨੇ ਦੀ ਕਹਾਣੀ, ਕਾਮਯੁਗ ਸੰਤਾਨ ਸੰਜਮ ਦਾ ਦੇਸ਼, ਕਸ਼ਮੀਰ ਦਾ ਇਤਿਹਾਸ, ਕੁਤਬ ਮੀਨਾਰ ਕਿ ਵਿਸ਼ਨੂੰ ਧਵੱਜ, ਕੁਤਬ ਮੀਨਾਰ ਦੀ ਪੁਰਾਤਨ ਕਾਲ ਦੀ ਨਛੱਤਰ ਸ਼ਾਲਾ, ਗਿਆਰ੍ਹਵੀਂ ਸਦੀ ਦੀ ਸ਼ਿਲਪ ਕਲਾ ਤੇ ਖ਼ੁਦਾਈ ਦਾ ਅਦੁੱਤੀ ਖਜ਼ਾਨਾ ਮਾਊਂਟ ਆਬੂ, ਸੁੰਦਰ ਕਲਾਵਾਂ ਦਾ ਖ਼ਜ਼ਾਨਾ ਜੋਧਪੁਰ, ਪੁਰਾਤਨ ਕਲਾ ਉਸਾਰੀ ਦੀ ਅਦਭੁਤ ਤਕਨੀਕ ਚਿਤੌੜਗੜ੍ਹ, ਅਜਮੇਰ ਬ੍ਰਹਮਪੁਰੀ, ਚੰਡੀਗੜ੍ਹ ਦਾ ਪਿਛੋਕੜ, ਪੱਠੇ ਵਿੰਡ ਗੁਰੂ ਨਾਨਕ ਦੇਵ ਜੀ ਦਾ ਜੱਦੀ ਪਿੰਡ, ਭੈਰੋਂ ਜੀ ਦਾ ਤੰਤਰਕ ਮੱਠ, ਵਿਆਹ, ਨਾਸ਼ਕ ਦੀ ਮਹਾਨਤਾ ਕਿਉਂ, ਸਰਹੰਦ, ਨਹੀ ਤੁਧੁ ਜੇਹਿਆ, ਨਦੀ ਗੁਦਾਵਰੀ, ਅਖਾੜਿਆਂ ਦੀ ਪਰੰਪਰਾ ਕਿਉਂ ਪਈ, ਸਿੱਖਾਂ ਦੀ ਕਰਬਲਾ ਚਮਕੌਰ ਸਾਹਿਬ, ਕਲਾ ਦਾ ਅਦੁੱਤੀ ਮੰਦਰ ਚਿੰਦਾਬਰਮ, ਵੇਦ ਰਚਨਾ ਕਦੋਂ ਤੇ ਕਿਵੇਂ ਹੋਈ, ਤਬਲੇ ਦੇ ਕਾਢੂ ਭਾਰਤੀ ਹਾਤਮਤਾਈ, ਅਮੀਰ ਖੁਸਰੋ, ਇਤਿਹਾਸ ਦੇ ਸ਼ੀਸ਼ੇ ‘ਚ ਅਨਾਰਕਲੀ, ਛਤਰੀ ਦੀ ਕਾਢ ਕਦੋਂ ਹੋਈ, ਮਾਲਾ ਦਾ ਵਿਗਿਆਨਿਕ ਇਤਿਹਾਸ, ਘੜੀ ਦੀ ਕਹਾਣੀ, ਰੱਖੜੀ ਦਾ ਇਤਿਹਾਸ, ਜਦੋਂ ਆਗਰੇ ਦੇ ਕਿਲ੍ਹੇ ਤੇ ਤਿਰੰਗਾ ਲਹਿਰਾਇਆ, 15 ਅਗਸਤ ਦਾ ਇਤਿਹਾਸ, ਹੜਤਾਲ ਕਿਉਂ, ਕਵੀ ਦੀ ਮਹਾਨਤਾ, ਸੋਹਣ ਸਿੰਘ ਮੀਸਾ ਕੀ ਸੀ,  ਈਦੁਲ ਜੁਹਾ ਤੇ ਹੱਜ ਕਿਉਂ, ਕਿਰਤੀ ਤੇ ਕਾਰਖਾਨੇਦਾਰਾਂ ਨੂੰ ਕਿਲਿਆਂ, ਮੰਦਰਾਂ, ਰੇਗਿਸਤਾਨਾਂ, ਝਰਨਿਆਂ, ਨਹਿਰਾਂ, ਪਹਾੜਾਂ ਆਦਿ
        ਜ਼ਫ਼ਰਨਾਮਾ, ਚੰਨ ਮੁਖੀ, ਫਿਲਮੀ ਕਲਾ, ਦੁਸ਼ਟ ਦਮਨ, ਦਸਮੇਸ਼ ਸੰਦੇਸ਼, ਅਦੁੱਤੀ ਯੋਧਾ, ਸਰਬੰਸਦਾਨੀ, ਸੰਤ ਸਿਪਾਹੀ, ਦੇਸ਼ ਭਗਤ, ਅੰਮ੍ਰਿਤ ਦਾਤੇ, ਅਕਲ ਚਤੁਰਾਈ, ਜੀਵਨ ਕੀ ਹੈ, ਨਹਿਰੂ ਅੰਕੜਿਆਂ ਵਿੱਚ, ਲੋਕ ਲਹਿਰਾਂ, ਜਿਊਂਣ ਦਾ ਵੱਲ, ਛੇਹਰਟਾ ਸਾਹਿਬ, ਗੁਰੂ ਤੇਗ਼ ਬਹਾਦਰ ਜੀ, ਬਾਬਾ ਰਾਮ ਸਿੰਘ ਜੀ ਬੇਦੀ, ਸ੍ਰੀ ਗੁਰੂ ਗ੍ਰੰਥ ਕੋਸ਼, ਭਾਈ ਵੀਰ ਸਿੰਘ ਪਦਮ ਭੂਸ਼ਨ, ਗੁਰੂ ਅਮਰਦਾਸ (ਜੀਵਨੀ), ਦਸ ਤੇ ਤੇਤੀ ਸਵੱਈਏ ਅਤੇ ਚੌਪਈ ਸਟੀਕ, ਸਲੋਕ ਸਹਸਕ੍ਰਿਤੀ, ਪੋਥੀ ਪਰਮੇਸਰ ਕਾ ਥਾਨ, ਅਕਾਲ ਉਸਤਤ, ਮਾਰੂ ਵਾਰ ਤੇ ਡਖਣੇ, ਜਾਪੁ ਸਾਹਿਬ, ਅਦੁੱਤੀ ਸ਼ਹੀਦ ਗੁਰੂ ਅਰਜਨ ਦੇਵ ਜੀ, ਗੁਰੂ ਅਰਜਨ ਦੇਵ ਜੀ ਦੀ ਅਮਰ ਰਚਨਾ, ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸੰਵਾਦ, ਭਾਰਤ ਦਰਸ਼ਨ ਆਦਿ ਪੁਸਤਕਾਂ, ਲੇਖਾਂ, ਟ੍ਰੈਕਟ, ਫੋਲਡਰ ਦੀ ਰਚਨਾ ਕੀਤੀ।
      ਭਾਰਤ ਦਰਸ਼ਨ ਪੁਸਤਕ ਬੇਦੀ ਲਾਲ ਸਿੰਘ ਦੀ ਕਾਫ਼ੀ ਪ੍ਰਸਿੱਧ ਹੋਈ ਜਿਸ ਵਿੱਚ ਵੱਖ-ਵੱਖ ਸ਼ਹਿਰਾਂ, ਇਮਾਰਤਾਂ, ਸੱਭਿਆਚਾਰ, ਨਾਵਾਂ-ਥਾਵਾਂ ਦੀ ਵਿਉਂਤਬੰਦੀ ਦਾ ਜ਼ਿਕਰ ਹੈ ।
          ਬੇਦੀ ਲਾਲ ਸਿੰਘ ਦੀਆਂ ਲਿਖਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਐਮ.ਏ. ਦੇ ਸਿਲੇਬਸ ਵਿੱਚ ਵੀ ਦਰਜ ਹਨ । ਬੇਦੀ ਲਾਲ ਸਿੰਘ ਉੱਘੇ ਸਾਹਿਤਕਾਰ ਸਨ । ਉਹਨਾਂ ਦੇ ਲੇਖ ਪੰਜਾਬੀ ਵਿੱਚ ਛਪਣ ਵਾਲੇ ਹਰ ਮੈਗਜ਼ੀਨ, ਅਖ਼ਬਾਰ ਵਿੱਚ ਛਪਦੇ ਰਹਿੰਦੇ ਸਨ । ਬੇਦੀ ਲਾਲ ਸਿੰਘ ਜੀ ਨੂੰ ਪੰਜਾਬੀ ਸੂਬੇ ਵੇਲੇ ਪਾਏ ਯੋਗਦਾਨ ਬਦਲੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਨਮਾਨਿਤ ਕੀਤਾ ਗਿਆ । ਉਹਨਾਂ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋ ਕੇ ਸਰਕਾਰ ਵੱਲੋਂ ਰਾਜ-ਪੱਧਰੀ ਤੇ ਅੰਤਰ-ਰਾਸ਼ਟਰੀ ਮਾਣ ਸਨਮਾਨ ਦੇ ਕੇ ਨਿਵਾਜਿਆ ਗਿਆ । ਬੇਦੀ ਲਾਲ ਸਿੰਘ ਜੀ ਨੂੰ ਹੋਰ ਵੀ ਬਹੁਤ ਮਾਣ-ਸਨਮਾਨ ਪ੍ਰਾਪਤ ਹੋਏ । ਉਹਨਾਂ ਸਿੱਖਿਆ ਵਿਭਾਗ ਵਿੱਚ ਸੇਵਾ ਮੁਕਤੀ ਤੋਂ ਬਾਅਦ ਹਰ ਵਿਸ਼ੇ ਤੇ ਕਲਮ ਅਜ਼ਮਾਈ । ਬੇਦੀ ਲਾਲ ਸਿੰਘ ਸਾਹਿਤਕਾਰ 88 ਸਾਲ ਦੀ ਉਮਰ ਬਤੀਤ ਕਰਕੇ 1 ਮਈ 2021 ਈ:  ਨੂੰ ਅਕਾਲ ਚਲਾਣਾ ਕਰ ਗਏ । ਸਿੱਖ ਇਤਿਹਾਸ ਤੇ ਸਿੱਖ ਸਾਹਿਤਕਾਰ ਵਜੋਂ ਉਹਨਾਂ ਦਾ ਨਾਂ ਧਰੂ ਤਾਰੇ ਵਾਂਗ ਚਮਕਦਾ ਰਹੇਗਾ । ਉਹਨਾਂ ਦੀਆਂ ਰਚਨਾਵਾਂ, ਪੁਸਤਕਾਂ ਤੋਂ ਆਉਣ ਵਾਲੀ ਪੀੜ੍ਹੀ ਨੂੰ ਸੇਧ ਮਿਲਦੀ ਰਹੇਗੀ ।
  ਕਰਨੈਲ ਸਿੰਘ ਐੱਮ.ਏ.
# 1138/63-ਏ, ਗੁਰੂ ਤੇਗ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,ਜਮਾਲਪੁਰ, ਲੁਧਿਆਣਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਨਵਾਂ ਮਨਰੇਗਾ ਕਾਨੂੰਨ ਵਾਪਿਸ ਕਰਵਾਉਣ ਲਈ ਕਾਂਗਰਸ ਵੱਲੋਂ 5 ਜਨਵਰੀ ਤੋਂ ਜ਼ਿਲ੍ਹਾ ਪੱਧਰੀ ਜਨ ਅੰਦੋਲਨ ਹੋਵੇਗਾ ਸ਼ੁਰੂ : ਧਰਮਸੋਤ
Next articleਪੰਜਾਬ ਭਰ ਵਿੱਚ ਪੀਏਸੀ-ਪਬਲਿਕ ਐਕਸ਼ਨ ਕਮੇਟੀ (ਰਜਿਸਟਰਡ) ਅਤੇ ਐਨਜੀਓਜ਼ ਨੇ ਐਡਵੋਕੇਟ ਯੋਗੇਸ਼ ਖੰਨਾ ਨੂੰ ਪੂਰਾ ਸਮਰਥਨ ਦਿੱਤਾ