(ਸਮਾਜ ਵੀਕਲੀ)
ਨਟਾਂ ਦਾ ਨਾਚ,
ਨਕਲੀਆਂ ਦਾ ਕਿਰਦਾਰ,
ਕੌਣ ਅਦਾ ਕਰਦਾ ਹੈ ?
ਅਸਲ ਵਿਚ,
ਅਸਲ ਕਿਰਦਾਰ।
ਗਿੱਠ-ਗਿੱਠ ਜ਼ਮੀਨਾਂ ਦੇ ਟੁਕੜੇ,
ਵਿਹੜੇ ਵਿਚ ਦੀਵਾਰ।
ਜਿਊਂਦਿਆਂ ਨੂੰ ਨਾ ਕਿਸੇ ਨੇ ਪੁੱਛਣਾ,
ਅਫ਼ਸੋਸ ਮੁਰਦਿਆਂ ਦਾ,
ਕਿ ਫੇਰ ਜਨਾਬ।
ਰੱਬ-ਰੱਬ ਕਰਨਾ,
ਲੋਕਾਂ ਨੂੰ ਠੱਗਣਾ,
ਮਸਤਕ ਵਿਚ ਜੁਗਤਾਂ ਦੇ ਭੰਡਾਰ।
ਕਦੇ ਸ਼ਰਬਤੀ ਨੋਟਾਂ ਦਾ ਜਾਦੂ,
ਕਦੇ ਲੁੱਟ ਲੈਣਾ, ਬਣ ਕੇ ਭਾਈਵਾਲ।
ਬਿਨ ਅਵਾਜ਼ੋਂ, ਵੱਜਦੇ ਨੇ ਸਾਜ਼,
ਮੁਰਦੇ ਜਿਊਂਦੇ ਨੇ,
ਜਿਊਂਦਿਆਂ ਦੇ,ਜਹਿਨ ਵਿਚ ਸਰਕਾਰ।
ਬਨਵਾਸ ਜ਼ਿੰਦਗੀ ਦਾ ਨਾ ਮੁੱਕੇ,
ਰਹਿਕੇ ਬਸਤੀ ਵਿਚ ਵੀ ਕਈ ਸਾਲ।
ਚੀਰਦੀਆਂ ਹਵਾਵਾਂ ਮੌਸਮ ਨੂੰ ,
ਬਣਕੇ ਤਿੱਖੀ ਤਲਵਾਰ,
ਸੁੱਕ ਗਏ ਸਾਰੇ ਅਰਮਾਨ,
ਪੁੱਠੇ ਟੰਗੇ ਰਹੇ ਜਦ,ਖ਼ਾਬਾਂ ਵਿਚ ਖਾਸੇ ਸਾਲ।
ਈਮਾਨ ਡੋਲ ਜਾਂਦੇ ਨੇ ਸਭ ਦੇ,
ਜਦੋਂ ਨਾਅਰੇ ਗੂੰਜਦੇ ਨੇ ਸਵਾਰਥ ਦੇ,
ਚਹੂੰ ਦਿਸ਼ਾਵਾਂ ਵਿਚ ਬਣਕੇ ਬਲਵਾਨ।
ਸੱਚ ਕਹਿਣੋਂ ਕਿਸੇ ਤੋਂ ਨਹੀਂ ਡਰਦੇ,
ਫੇਰ ਉਹ ਹੋਵੇ ਕਾਜ਼ੀ,
ਜਾਂ ਹੋਵੇ ਜੱਲਾਦ।
ਨੀਰ ਪੰਜਾਬੀ ਯੂ ਐਸ ਏ