ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ ) ਇਹ ਖ਼ਬਰ ਬੜੇ ਹੀ ਦੁੱਖੀ ਹਿਰਦੇ ਨਾਲ ਆਪ ਸਭ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਡੇ ਬਹੁਤ ਹੀ ਸਤਿਕਾਰ ਯੋਗ ਵੀਰ ਸ: ਰਘਬੀਰ ਸਿੰਘ,ਅਮਰੀਕ ਸਿੰਘ ,ਮੁਖ਼ਤਿਆਰ ਸਿੰਘ ਤੇ ਸਨਦੀਪ ਸਿੰਘ ਜੀ ਦੇ ਪਿਤਾ ਸਰਦਾਰ ਹਰੀ ਸਿੰਘ ਸੁੰਡਾ ਜੀ ਵਾਹਿਗੁਰੂ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਕੇ ਗੁਰੂ ਮਹਾਰਾਜ ਦੇ ਚਰਨਾ ਵਿੱਚ ਜਾ ਬਰਾਜੇ ਹਨ ਗੁਰਬਾਣੀ ਦੇ ਅਨੁਸਾਰ “ ਘੱਲੇ ਆਵਹਿ ਨਾਨਕਾ ,ਸਦੇ ਉਠੀ ਜਾਹਿ ,ਇਹ ਸਭ ਮਾਲਕ ਦੇ ਰੰਗ ਨੇ ਤੇ ਸਿਆਣੇ ਕਹਿੰਦੇ ਹੁੰਦੇ ਨੇ ਅਗਰ ਤੁਹਾਡੇ ਸਿਰ ਤੇ ਪਿਤਾ ਦਾ ਹੱਥ ਹੈ ਤਾਂ ਰੱਬ ਜਿੰਨਾ ਆਸਰਾ ਹੁੰਦਾ ਹੈ ,ਇਸ ਸਮੇਂ ਹਰ ਇਕ ਦੇ ਹੱਥ ਖੜੇ ਹੋ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਉਸ ਦਾ ਭਾਣਾ ਹੈ ਤੇ ਉਸ ਅੱਗੇ ਕਿਸੇ ਜ਼ੋਰ ਨਹੀਂ ਹੈ ,
ਹੁਣ ਤਾਂ ਵਾਹਿਗੁਰੂ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਸ:ਹਰੀ ਸਿੰਘ ਜੀ ਨੂੰ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਦੇਵੇ ਤੇ ਪਿੱਛੋਂ ਪ੍ਰਵਾਰ ਨੂੰ ਭਾਣਾ ਮੰਨਣ ਦਾ ਵੱਲ ਬੱਖਸੇ ,ਹਰੀ ਸਿੰਘ ਸੁੰਡਾ ਜੀ ਦੇ ਪ੍ਰਵਾਰ ਵਿੱਚ ਚਾਰ ਪੁੱਤਰ ਰਘਬੀਰ ਸਿੰਘ ਸੁੰਡਾ ,ਅਮਰੀਕ ਸਿੰਘ ਸੁੰਡਾ ਯੂ ਐਸ਼ ਏ ,ਮੁਖ਼ਤਿਆਰ ਸਿੰਘ ਤੇ ਸੰਦੀਪ ਸਿੰਘ ਇਸ ਦੁੱਖ ਦੀ ਘੜੀ ਵਿੱਚ ਹਰੀ ਸਿੰਘ ਸੁੰਡਾ ਦੇ ਭਤੀਜੇ ਰਣਜੀਤ ਸਿੰਘ ਸੁੰਡਾ ,ਜਸਵਿੰਦਰ ਸਿੰਘ ਸੁੰਡਾ ,ਜਰਨੈਲ ਸਿੰਘ ਸੁੰਡਾ ਤੇ ਬਹਾਦਰ ਸਿੰਘ ਸੁੰਡਾ ਤੇ ਸੰਤਾਂ ਸਿੰਘ ਸੁੰਡਾ ਦੇ ਸਾਰੇ ਪਰਿਵਾਰ ਵਲੋਂ।ਜਿਹਨਾਂ ਨੇ ਇਸ ਦੁਖ ਦੀ ਘੜੀ ਵਿੱਚ ਦੂਰੋਂ ਨੇੜੀਓ ਆਕੇ ਸਾਡੇ ਨਾਲ ਦੁਖ ਸਾਝਾਂ ਕੀਤਾ, ਅਸੀਂ ਸਾਰਾ ਸੁੰਡਾ ਪਰਿਵਾਰ ਉਹਨਾਂ ਸਾਰਿਆਂ ਦੇ ਦਿਲ ਦੀਆ ਗਹਿਰਾਈਆਂ ਚ ” ਧੰਨਵਾਦੀ ਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly