ਮੁਕੇਸ਼ ਦੇ ਗੀਤਾਂ ਦੀ “ਮਿਊਜਿਕਲ ਈਵ – 2024” ਦਾ ਸ਼ਿਰਾਜ ਹੋਟਲ ਰਿਜੇਂਸ਼ੀ ‘ਚ ਆਯੋਜਨ ਕੀਤਾ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਅੱਜ ਇੱਥੇ ਪਲੇਅ-ਬੈਕ ਸਿੰਗਰ ਮੁਕੇਸ਼ ਚੰਦ ਮਾਥੁਰ ਜੀ ਦੇ 101ਵੇਂ ਜਨਮ ਦਿਨ ਉਪਰ ਹੁਸ਼ਿਆਰਪੁਰ ਦੇ ਸੰਗੀਤ ਪ੍ਰੇਮੀਆਂ ਵਲੋਂ ਸਥਾਨਕ ਸ਼ਿਰਾਜ ਰਿਜੇਂਸੀ ਹੋਟਲ ਵਿਖੇ ਮੁਕੇਸ਼ ਜੀ ਦੇ ਗੀਤਾਂ ਦੀ ਇਕ ‘ਮਿਊਜ਼ੀਕਲ ਈਵ-2024′ ਦਾ ਆਯੋਜਨ ਹੋਟਲ ਸ਼ਿਰਾਜ ਰਿਜੇਂਸੀ ਵਿਖੇ ਕੀਤਾ ਗਿਆ। ਜਿਸ ਵਿੱਚ ਮੁੱਖ ਗਾਇਕ ਬਲਰਾਜ ਸਿੰਘ, ਨੀਲਕਮਲ, ਕੁਮਾਰ ਵਿਨੋਦ, ਸਤਿੰਦਰ ਸਿੰਘ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਸੰਗੀਤ ਮੁਖੀ ਹਰਜਿੰਦਰ ਅਮਨ ਨੇ ਗਾਇਨ ਕੀਤਾ। ਇਹ ਪ੍ਰੋਗਰਾਮ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119, ਡਾ.ਹਰਜਿੰਦਰ ਸਿੰਘ ਓਬਰਾਏ ਅਤੇ ਵਿਵੇਕ ਸਾਹਨੀ, ਵਲੋਂ ਕਰਵਾਇਆ ਗਿਆ। ਇਸ ਮੌਕੇ ਤੇ ਐਲੀ ਡਾ.ਅਸ਼ੋਕ ਪੁਰੀ, ਐਲੀ ਐਡਵੋਕੇਟ ਐਸ.ਪੀ.ਰਾਣਾ, ਐਲੀ ਰਮੇਸ਼ ਕੁਮਾਰ (ਡਿਸਟ੍ਰਿਕ ਗਵਰਨਰ), ਗੁਲਜ਼ਾਰ ਸਿੰਘ ਕਾਲਕਟ ਅਤੇ ਐਲੀ ਪੁਸ਼ਪਿੰਦਰ ਸ਼ਰਮਾ ਨਾਲ ਸੰਗੀਤ ਪ੍ਰੇਮੀ ਅਵਤਾਰ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਪ੍ਰੋਗਰਾਮ ਦੇ ਪ੍ਰੋਗਰਾਮ ਚੇਅਰਮੈਨ ਐਲੀ ਪੁਸ਼ਪਿੰਦਰ ਸ਼ਰਮਾ ਅਤੇ ਰਮਨਪ੍ਰੀਤ ਸਿੰਘ ਓਬਰਾਏ ਸਨ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਅਵਤਾਰ ਸਿੰਘ ਨੇ ਸਾਰੇ ਸੰਗੀਤ ਪ੍ਰੇਮੀਆਂ ਨੂੰ ਜੀ ਆਇਆਂ ਕਹਿਣ ਉਪਰੰਤ ਡਾ.ਓਬਰਾਏ ਅਤੇ ਡਾ.ਪੁਰੀ ਨੂੰ ਹੁਸ਼ਿਆਰਪੁਰ ਵਿੱਚ ਮੁਕੇਸ਼ ਚੰਦ ਮਾਥੁਰ ਜੀ ਦੇ 101ਵੇਂ ਜਨਮਦਿਨ ਤੇ ਸੰਗੀਤਮਈ ਪੋ੍ਰਗਰਾਮ ਕਰਵਾਉਣ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੁਹੰਮਦ ਰਫੀ ਅਤੇ ਹੋਰ ਸੰਗੀਤ ਦੀਆਂ ਮਹਾਨ ਸ਼ਖਸੀਅਤਾਂ ਦੇ ਦਿਨਾਂ ਨੂੰ ਹੁਸ਼ਿਆਰਪੁਰ ਦੇ ਵਾਸੀਆਂ ਵਲੋਂ ਇਕੱਠੇ ਹੋ ਕੇ ਮਨਾਉਣਾ ਚਾਹੀਦਾ ਹੈ। ਅਗਲੀ ਪੀੜ੍ਹੀ ਦੇ ਗਾਇਕ ਅਜੈ ਰਾਮ, ਜਸਵਿੰਦਰ ਸਿੰਘ, ਇਮਾਨ ਪੌਲ ਅਤੇ ਧਰਮਿੰਦਰ ਸਿੰਘ ਨੇ ਆਪਣੀ ਹਾਜ਼ਰੀ ਲਗਵਾਈ। ਹੁਸ਼ਿਆਰਪੁਰ ਦੇ ‘‘ਕਰੌਕੇ” ਗਰੁੱਪ ਵਲੋਂ ਪ੍ਰੋ.ਸੁਖਵਿੰਦਰ ਸਿੰਘ ਅਤੇ ਅਰਵਿੰਦ ਸੂਦ ਨਾਲ ਜੇ.ਐਸ. ਸੋਹਲ ਨੇ ਵੀ ਮੁਕੇਸ਼ ਜੀ ਦੇ ਗੀਤਾਂ ਦਾ ਗਾਇਨ ਕੀਤਾ। ਪ੍ਰੋਗਰਾਮ ਦੇ ਸੰਗੀਤਕ ਸ਼ਿਖਰ ਉਪਰ ਬਲਰਾਜ ਸਿੰਘ ਨੇ ‘‘ਦੋ ਰੰਗ ਦੁਨੀਆਂ ਕੇ ਔਰ ਦੋ ਰਾਸਤੇ”, ਕੁਮਾਰ ਵਿਨੋਦ ਨੇ ‘‘ਜਾਨੇ ਕਹਾਂ ਗਏ ਵੋਹ ਦਿਨ”, ਸਤਿੰਦਰ ਆਲਮ ਨੇ ‘‘ਹਮਨੇ ਤੁਮਸੇ ਪਿਆਰ ਕੀਆ ਹੈ” ਅਤੇ ਨੀਲ ਕਮਲ ਨੇ ‘‘ਮੇਰਾ ਦਰ ਖੁਲਾ ਹੈ ਖੁਲਾ ਹੀ ਰਹੇਗਾ” ਨਾਲ ਸਰੋਤਿਆਂ ਦਾ ਮਨ ਮੋਹਿਆ। ਇਸ ਮੌਕੇ ਤੇ ਮਹਿਸੂਸ ਕੀਤਾ ਗਿਆ ਕਿ ਇਹ ਗਾਇਕ ਇਕੱਲੇ-ਇਕੱਲੇ ਤੋਂ ਘੰਟਿਆ ਬੱਦੀ ਸੁਣਿਆ ਜਾ ਸਕਦਾ ਹੈ। ਇਸ ਮੌਕੇ ਸਰਕਾਰੀ ਕਾਲਜ ਦੇ ਸੰਗੀਤ ਮੁੱਖੀ ਹਰਜਿੰਦਰ ਅਮਨ ਨੇ ਵੀ ਗੁਰ-ਪੁੰਨਿਆ ਉਪਰ ਸਮੇਂ ਦੇ ਰਾਗ ਨਾਲ ਆਪਣੀ ਹਾਜ਼ਰੀ ਲਗਵਾਈ। ਪ੍ਰੋਗਰਾਮ ਦੇ ਵਿੱਚ ਗੁਲਜ਼ਾਰ ਕਾਲਕਟ ਨੇ ਹੁਸ਼ਿਆਰਪੁਰ ਵਿੱਚ ਕੀਤੇ ਜਾਂਦੇ  ਸੰਗੀਤਕ ਪ੍ਰੋਗਰਾਮਾਂ ਨੂੰ ਜਾਣੂ ਕਰਵਾਉਂਦੇ ਹੋਏ ਮੁਕੇਸ਼ ਜੀ ਦੇ ਜਨਮ ਦਿਨ ਉਪਰ ਸੰਗੀਤ ਪ੍ਰੇਮੀਆਂ ਨੂੰ ਮੁਬਾਰਕਬਾਦ ਦਿੱਤੀ। ਪ੍ਰੋਗਰਾਮ ਦੇ ਅਖੀਰ ਵਿੱਚ ਰੰਗਕ੍ਰਮੀ ਅਸ਼ੋਕ ਪੁਰੀ ਨੇ ਦੱਸਿਆ ਕਿ ਇਸ ਮੰਚ ਵਲੋਂ ਜਲਦੀ ਹੀ ਮੁਹੰਮਦ ਰਫੀ ਨੂੰ ਸਮਰਪਿਤ ਹੁਸ਼ਿਆਰਪੁਰ ਦੀਆਂ ਸਾਰੀਆਂ ਸੰਗੀਤਕ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਨਾਲ ਲੈ ਕੇ ਇਕ ਪ੍ਰੋਗਰਾਮ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀ.ਐਮ.ਵਿੰਡੋ ਤੇ ਪ੍ਰਾਪਤ ਸ਼ਿਕਾਇਤ ਦਾ ਨਿਪਟਾਰਾ 7 ਦਿਨਾਂ ਦੇ ਅੰਦਰ – ਅੰਦਰ ਹਰ ਹਾਲਤ ਵਿੱਚ ਕੀਤਾ ਜਾਵੇ – ਏ.ਡੀ.ਸੀ(ਜ)
Next articleਸਿੱਧ ਬਾਬਾ ਬਾਲਕ ਨਾਥ ਮੰਦਰ ਲਲਵਾਣ ਵਿਖੇ ਗੁਰੂ ਪੂਰਨਿਮਾ ਦਿਵਸ ਮਨਾਇਆ