(ਸਮਾਜ ਵੀਕਲੀ)
ਤਬਦੀਲੀ ਸੀ ਓਹਦਾ ਪੈਗ਼ਾਮ
ਨਿੱਕਾ ਹੁੰਦਾ ਸ਼ੇਰ ਸਿੰਘ
ਵੱਡਾ ਹੋ ਕੇ ਊਧਮ ਸਿੰਘ
ਕਹਾਇਆ ਮਰਜ਼ੀ ਨਾਲ ਓਹ…
ਮੁਹੰਮਦ ਸਿੰਘ ਅਜ਼ਾਦ
ਇਨਕਲਾਬੀ ਸੀ ਓਹ ਪੂਰਾ
ਨਾ ਆਖੋ ਮੋਨਾ ਸਰਦਾਰ
ਕ੍ਰਾਂਤੀਕਾਰੀ ਸੀ ਓਹ
ਕੰਬੋਜ ਘਰੇ ਜੰਮ ਕੇ ਵੀ
ਸਿਰਫ਼ ਕੰਬੋਜ ਨਹੀਂ ਸੀ ਓਹ ਯਾਰ
ਰਾਮ ਮੁਹੰਮਦ ਸਿੰਘ ਨਹੀਂ ਓਹਦਾ ਨਾਂ
ਮੁਹਮੰਦ ਸਿੰਘ ਅਜ਼ਾਦ ਸੀ ਓ ਯਾਰ
ਪੁਜਾਰੀ ਵਾਲੇ ਰੱਬ ਤੋਂ ਬਾਗ਼ੀ
ਬਗ਼ਾਵਤ ਦੀ ਮਸ਼ਾਲ ਸੀ ਓਹ ਯਾਰ
ਸਾਡਾ ਮੁਹੰਮਦ ਸਿੰਘ ਅਜ਼ਾਦ
ਊਧਮ ਸਿੰਘ ਬਣ ਕੇ ਛਾ ਗਿਆ
ਵਿਚ ਇਨਕਲਾਬ ਦੇ ਮੈਦਾਨ
ਓਹੁ ਸੀ ਸ਼ਹੀਦ ਊਧਮ ਸਿੰਘ ਪਿਆਰੇ
ਸਾਡਾ ਨਾਇਕ ਮੁਹੰਮਦ ਸਿੰਘ ਅਜ਼ਾਦ।
*ਦੀਦਾਵਰ ਯ.*
# ਦੀਦਾਵਰ ਦੇ ਸਾਰੇ ਸੁਲੇਖ ਤੇ ਕਵਤਾਵਾਂ ਪੜ੍ਹਨ ਲਈ google ਉੱਤੇ ਗੁਰਮੁਖੀ unicode ਵਿਚ “ਦੀਦਾਵਰ ਦਾ ਹੁਨਰ” ਲਿਖੋ। entre ਮਾਰੋ।