ਸ਼੍ਰੀਮਤੀ ਲਲਿਤਾ ਸ਼ਿਵ ਦੇ ਦੇਹਾਂਤ ਉਪਰੰਤ ਸ਼ਰਧਾਂਜਲੀ ਅਤੇ ਰਸਮ ਪਗੜੀ ਸਮਾਰੋਹ ਦਾ ਕੀਤਾ ਆਯੋਜਨ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਸ਼ਹਿਰ ਦੇ ਪ੍ਰਸਿੱਧ ਡੈਂਟਿਸਟ ਡਾ. ਪੰਕਜ ਸ਼ਿਵ ਦੀ ਮਾਤਾ ਜੀ ਸ਼੍ਰੀਮਤੀ ਲਲਿਤਾ ਸ਼ਿਵ (ਪਤਨੀ ਪ੍ਰੋਫੈਸਰ ਓ.ਪੀ. ਸ਼ਿਵ) ਦੇ ਦੇਹਾਂਤ ਉਪਰੰਤ ਸ਼ਰਧਾਂਜਲੀ ਅਤੇ ਰਸਮ ਪਗੜੀ ਸਮਾਰੋਹ ਦਾ ਆਯੋਜਨ ਬੀਤੀ ਦਿਨੀਂ ਨੂੰ ਸਿਟੀ ਸੈਂਟਰ, ਹੁਸ਼ਿਆਰਪੁਰ ਵਿੱਚ ਕੀਤਾ ਗਿਆ। ਵੱਖ-ਵੱਖ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੀਆਂ ਮਹੱਤਵਪੂਰਨ ਹਸਤੀਆਂ ਅਤੇ ਸ਼ਹਿਰ ਦੇ ਪਤਵੰਤੇ ਲੋਕ ਇਸ ਮੌਕੇ ‘ਤੇ ਪਹੁੰਚੇ ਅਤੇ ਮਾਤਾ ਜੀ ਨੂੰ ਸ਼ਰਧਾ-ਫੁੱਲ ਅਰਪਿਤ ਕੀਤੇ। ਉਨ੍ਹਾਂ ਨੇ ਡਾ. ਸ਼ਿਵ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੰਤਾਵਨਾ ਪ੍ਰਦਾਨ ਕੀਤੀ।
ਇਸ ਮੌਕੇ ‘ਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਨੇ ਮਾਤਾ ਲਲਿਤਾ ਸ਼ਿਵ ਨੂੰ ਸ਼ਰਧਾਂਜਲੀ ਦੇਂਦੇ ਹੋਏ ਇੱਕ ਸਿਖਿਅਕ ਦੇ ਤੌਰ ‘ਤੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਦੀ ਸਲਾਹੁਣਾ ਕੀਤੀ। ਉਨ੍ਹਾਂ ਨੇ ਮਾਤਾ ਜੀ ਵੱਲੋਂ ਆਪਣੇ ਸਾਰੇ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਲਈ ਵੀ ਉਨ੍ਹਾਂ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਮਾਤਾ ਲਲਿਤਾ ਸ਼ਿਵ ਹਮੇਸ਼ਾਂ ਸਮਾਜਕ ਭਲਾਈ ਨਾਲ ਸੰਬੰਧਿਤ ਕੰਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਪਰਿਵਾਰ ਨੂੰ ਹੋਏ ਨਾ-ਪੂਰਨ ਨੁਕਸਾਨ ਲਈ ਉਨ੍ਹਾਂ ਦੁਖ ਪ੍ਰਗਟ ਕੀਤਾ। ਡਾ. ਰਾਜ ਨੇ ਸਵ. ਲਲਿਤਾ ਸ਼ਿਵ ਦੀ ਯਾਦ ਵਿੱਚ ਸ਼੍ਰੀ ਰਾਮ ਚਰਿਤ ਮਾਨਸ ਪ੍ਰਚਾਰ ਮੰਡਲ ਨੂੰ ਇੱਕ ਸ਼ਵ ਵਾਹਨ ਉਪਲਬਧ ਕਰਵਾਉਣ ਦੀ ਵੀ ਘੋਸ਼ਣਾ ਕੀਤੀ।
ਇਸ ਸ਼ੋਕ ਸਮਾਰੋਹ ਵਿੱਚ ਕਈ ਕਾਰਣਾਂ ਕਰਕੇ ਹਾਜ਼ਰ ਨਾ ਹੋ ਸਕਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਡਾ. ਅਜੈ ਬੱਗਾ ਵੱਲੋਂ ਪੜ੍ਹ ਕੇ ਸੁਣਾਏ ਗਏ। ਡਾ. ਪੰਕਜ ਸ਼ਿਵ ਨੇ ਇਸ ਦੁਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਸ਼ਾਮਿਲ ਹੋਣ ਵਾਲੇ ਸਾਰੇ ਪ੍ਰੀਤ ਜਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ
ਵਿਧਾਇਕ ਕਰਮਵੀਰ ਸਿੰਘ ਘੁੰਮਣ , ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਿਆਮ ਅਰੋੜਾ , ਐਸ.ਡੀ.ਐਮ. ਸੰਜੀਵ ਸ਼ਰਮਾ, ਸ਼ਿਵਰੰਜਨ ਰੋਮੀ, ਗਗਨਦੀਪ ਜ਼ਿਲ੍ਹਾ ਪਰਿਸ਼ਦ ਮੈਂਬਰ, ਡਾ. ਰੋਸ਼ਨ, ਜਸਪਾਲ ਸਿੰਘ, ਬਲਦੇਵ ਫੁਗਲਾਣਾ, ਸੁਖਦੇਵ ਲੰਬਰਦਾਰ, ਡਾ. ਬਲਜੀਤ ਕੋਟ, ਮੋਹਿੰਦਰ ਸਿੰਘ ਮੱਲ, ਡਾ. ਪਾਲ ਅਤੋਵਾਲ, ਏ.ਪੀ.ਆਰ.ਓ. ਲੋਕੇਸ਼ ਚੌਬੇ ਅਤੇ  ਵੱਡੀ ਗਿਣਤੀ ਵਿੱਚ ਹੁਸ਼ਿਆਰਪੁਰ ਦੇ ਵਸਨੀਕ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹਲਕਾ ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਸ਼ਾਲੀਮਾਰ ਬਾਗ ਦਿੱਲੀ ‘ਚ ਆਪ ਦੀ ਚੋਣ ਮੁਹਿੰਮ ਨੂੰ ਦਿੱਤਾ ਨਵਾਂ ਜੋਸ਼
Next articleਆਮ ਆਦਮੀ ਪਾਰਟੀ ਨੇ ਦਲਿਤ- ਪੱਛੜੇ ਵਰਗਾਂ ਦਾ ਰਾਜਨੀਤਕ ਕਤਲ ਕੀਤਾ : ਡਾ. ਅਵਤਾਰ ਸਿੰਘ ਕਰੀਮਪੁਰੀ