ਹਮਬਰਗ (ਸਮਾਜ ਵੀਕਲੀ) (ਰੇਸ਼ਮ ਭਰੋਲੀ ) ਪੰਜਾਬੀ ਜਿੱਥੇ ਵੀ ਜਾਂਦੇ ਆ ਆਪਣੀ ਮਿਹਨਤ ਸਦਕਾ ਹਰੇਕ ਜਗਾ,ਹਰੇਕ ਦੇਸ਼ ਵਿੱਚ ਕਾਮਯਾਬੀ ਦੇ ਝੰਡੇ ਗੱਡੀ ਜਾਂਦੇ ਆ,ਇਸੇ ਤਰਾਂ ਦਾ ਇਕ ਪਰਿਵਾਰ ਜਰਮਨ ਦੇ ਸ਼ਹਿਰ ਹਮਬਰਗ ਵਿੱਚ ਤਕਰੀਬਨ ਪਿਛਲੇ 35 ਸਾਲ ਤੋਂ ਰਹਿ ਰਿਹਾ ਹੈ ਇਹ ਸਮਾਜ ਸੇਵੀ ਤੇ ਗੁਰੂ ਦਾ ਸਤਿਕਾਰ ਕਰਨ ਵਾਲੇ ਸੁਖਦੇਵ ਸਿੰਘ ਚਾਹਲ ਫੈਮਲੀ ਹੈ ਤੇ ਪੰਜਾਬ ਕਪੂਰਥਲਾ ਦੇ ਪਿੰਡ ਭਾਣੋਲੰਗਾ ਦਾ ਜਮਪਲ ਹੈ ਪਿਤਾ ਸਵ: ਸ: ਸੋਹਣ ਸਿੰਘ ਚਾਹਲ ਦੇ ਹੋਣਹਾਰ ਸਪੁੱਤਰ ਸ: ਸੁਖਦੇਵ ਸਿੰਘ ਚਾਹਲ ਨੇ ਆਪਣੇ ਪਿੰਡ ਦੇ ਹਾਈ ਸਕੂਲ ਨੂੰ ਗੋਦ ਲੈ ਕੇ ਸਮਾਟ ਸਕੂਲ ਬਣਾਇਆ
ਅਤੇ ਪੰਜਾਬ ਵਿੱਚੋਂ ਪਹਿਲੇ ਨੰਬਰਾਂ ਤੇ ਸਕੂਲ ਤਿਆਰ ਕਰਵਾਇਆਂ ਹੈ ਤੇ ਹਮਬਰਗ ਸ਼ਹਿਰ ਵਿੱਚ ਵੀ ਸਮਾਜ ਸੇਵੀ ਦੇ ਕੰਮਾਂ ਵਿੱਚ ਵੱਧ ਚੜਕੇ ਹਿੱਸਾ ਲੈਂਦੇ ਹਨ ,
ਤੇ ਅੱਜ ਵੱਡੇ ਬੇਟੇ ਹਰਮਨਵੀਰ ਸਿੰਘ ਦਾ 18ਵਾ ਜਨਮ ਦਿਨ ਮਨਾਅ ਰਹੇ ਹਨ ਤੇ ਕਹਿੰਦੇ ਹੁੰਦੇ ਹਨ ਕਿ ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ,ਚਾਹੁੰਦੇ ਤਾਂ ਸੀ ਕਿ ਬਹੁਤ ਵੱਡਾ ਫੰਕਸ਼ਨ ਕਰੀਏ ਪਰ ਕੋਰੋਨਾ ਦੇ ਕਰਕੇ ਕਾਨੂੰਨ ਮੁਤਾਬਕ ਹੀ ਕਰਨਾ ਪਿਆ,ਹਰਮਨਵੀਰ ਸਿੰਘ ਨੂੰ ਵਧਾਈ ਦੇਣ ਵਾਲ਼ਿਆਂ ਵਿੱਚ ਉਸ ਦਾ ਛੋਟਾ ਭਰਾ ਜਸਕਰਨਵੀਰ ਸਿੰਘ ਤੇ ਨਾਨਕਾ ਪ੍ਰਵਾਰ ਨਾਨਾ ਬਲਵਿੰਦਰ ਸਿੰਘ ਹੀਰ ,ਦਾਦਕਾ ਪ੍ਰਵਾਰ ਦਾਦੀ ਮਾਂ ਵਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਮੂਲ ਨਾਲ਼ੋਂ ਵਿਆਜ ਪਿਆਰਾ ਹੁੰਦਾ ਹੈ ਬੀਬੀ ਬਲਵੀਰ ਕੋਰ ਨੇ ਪੋਤਰੇ ਲਈ ਢੇਰ ਸਾਰੀਆ ਦੁਆਵਾਂ ਦਿੱਤੀਆਂ ਤੇ ਰੁਪਦੁੰਮਨ ਸਿੰਘ ਤੇ ਬੀਬੀ ਗੁਰਬਖਸ ਕੋਰ ਫੈਮਲੀ ਸਮੇਤ ਪਹੁੰਚੇ ਹੋਏ ਸੀ ਤੇ ਨਾਲੇ ਹੀ ਪਿੰਡ ਭਾਣੋਲੰਗਾ ਤੋਂ ਸਾਰੇ ਭੈਣ ਭਰਾਅ ਤੇ ਹੋਰ ਬਹੁਤ ਸਾਰੇ ਸਤਿਕਾਰ ਯੋਗ ਹਰਮਨਵੀਰ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸੀ ਤੇ ਪ੍ਰੋਗਰਾਮ ਇੰਨਾਂ ਵਧੀਆਂ ਸੀ ਕਿ ਇੱਕ ਯਾਦਗਾਰੀ ਫੰਕਸ਼ਨ ਹੋਕੇ ਨਿਬੜਿਆ ਤੇ ਆਖਰ ਤੇ ਸੁਖਦੇਵ ਚਾਹਲ ਤੇ ਬੀਬੀ ਸਤਜਿੰਦਰ ਕੋਰ(ਨਿੰਦਰ ) ਨੇ ਸਾਰਿਆ ਦਾ ਦਿੱਲ ਦੀਆ ਗਹਿਰਾਈਆਂ ਚੋ ਧੰਨਵਾਦ ਕੀਤਾ ਜੋ ਆਪਣੇ ਕੀਮਤੀ ਸਮੇ ਚ’ ਸਮਾਂ ਕੱਢ ਕੇ ਸਾਡੀ ਖੁਸ਼ੀਆ ਵਿੱਚ ਸਾਮਲ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly