ਸ੍ਰੀ ਰੂਪ ਲਾਲ ਨੰਬਰਦਾਰ ਨੂੰ ਵੱਖ -ਵੱਖ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ

*ਪੰਚਸ਼ੀਲ ਨੂੰ ਆਪਣੀ ਜ਼ਿੰਦਗੀ ਵਿੱਚ ਢਾਲਣ ਦੀ ਜਰੂਰਤ ‘ਤੇ ਜ਼ੋਰ-ਭੰਤੇ ਚੰਦਰ ਕੀਰਤੀ * ਸ੍ਰੀ ਨੰਬਰਦਾਰ ਬਸਪਾ ਦਾ ਅਨਮੋਲ ਹੀਰਾ ਸਨ-ਐਡਵੋਕੇਟ ਬਲਵਿੰਦਰ ਕੁਮਾਰ *ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ-ਸਾਂਪਲਾ

ਜਲੰਧਰ (ਸਮਾਜ ਵੀਕਲੀ) (ਪਰਮਜੀਤ ਜੱਸਲ)-ਅੱਜ ਬਹੁਜਨ ਸਮਾਜ ਪਾਰਟੀ ਦੇ ਸੱਚੇ -ਸੁੱਚੇ ਸਿਪਾਹੀ ਸ੍ਰੀ ਰੂਪ ਲਾਲ ਨੰਬਰਦਾਰ ਜੀ ਦੀ ਸ਼ਰਧਾਂਜਲੀ ਸਭਾ ਉਹਨਾਂ ਦੇ ਗ੍ਰਹਿ ਪਿੰਡ ਬੰਬੀਆਂਵਾਲੀ ਵਿਖੇ ਹੋਈ।ਭੰਤੇ ਚੰਦਰ ਕੀਰਤੀ ਜੀ ਨੇ ਤ੍ਰੀਸ਼ਰਨ ਅਤੇ ਪੰਚਸ਼ੀਲ ਕਰਦਿਆਂ ਪ੍ਰਵਚਨ ਵਿੱਚ ਕਿਹਾ ਹੈ ਕਿ ਜੇਕਰ ਤਥਾਗਤ ਬੁੱਧ ਦੀਆਂ ਸਿੱਖਿਆਵਾਂ, ਪੰਚਸ਼ੀਲ ‘ਤੇ ਪਹਿਰਾ ਦਿੱਤਾ ਜਾਵੇ ਤਾਂ ਪੂਰੇ ਦੇਸ਼ ਦੀ ਮਨੁੱਖਤਾ ਦਾ ਭਲਾ ਹੋ ਸਕਦਾ ਸੀ। ਜੇ ਇਕੱਲਾ ਨਸ਼ਿਆਂ ਦਾ ਤਿਆਗ ਕੀਤਾ ਹੁੰਦਾ ਤਾਂ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚੋਂ ਬਚ ਸਕਦੀ ਸੀ। ਬਲਵਿੰਦਰ ਕੁਮਾਰ ਜਨ. ਸਕੱਤਰ ਬਸਪਾ ਪੰਜਾਬ ਨੇ ਕਿਹਾ ਕਿ ਰੂਪ ਲਾਲ ਨੰਬਰਦਾਰ ਇਕ ਅਨਮੋਲ ਹੀਰਾ ਸਨ। ਜਿਨ੍ਹਾਂ ਬਸਪਾ ਪਾਰਟੀ ਦੀ ਮਜਬੂਤੀ ਲਈ ਇਮਾਨਦਾਰੀ ਨਾਲ ਕੰਮ ਕੀਤਾ। ਜਿਸ ਨੂੰ ਬਸਪਾ ਹਮੇਸ਼ਾ ਯਾਦ ਰੱਖੇਗੀ। ‍‍ ਜਸਵੰਤ ਰਾਏ ਦਫਤਰ ਇੰਚਾਰਜ ਬਸਪਾ ਨੇ ਕਿਹਾ ਕਿ ਸ੍ਰੀ ਨੰਬਰਦਾਰ ਇਕ
ਮਹਾਨ ਸ਼ਖਸ਼ੀਅਤ ਸਨ, ਜੋ ਪਾਰਟੀ ਦੇ ਵਫਾਦਾਰ ਸਿਪਾਹੀ ਸਨ। ਐਡਵੋਕੇਟ ਹਰਭਜਨ ਸਾਂਪਲਾ ਜੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸ੍ਰੀ ਰੂਪ ਲਾਲ ਨੰਬਰਦਾਰ ਬੁੱਧ ਵਿਹਾਰ ਟਰੱਸਟ ਸੋਫੀ ਪਿੰਡ ਦੇ ਪ੍ਰਧਾਨ ਸਨ। ਉਹਨਾਂ ਦੁਆਰਾ ਨਿਭਾਈਆਂ ਗਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬੋਧ ਗਯਾ ਮੁਕਤੀ ਅੰਦੋਲਨ ਵਿੱਚ ਪਾਏ ਯੋਗਦਾਨ ਸਦਕਾ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਰਹੇਗਾ। ਪ੍ਰਿੰਸੀਪਲ ਪਰਮਜੀਤ ਜੱਸਲ ਨੇ ਕਿਹਾ ਕਿ ਸ੍ਰੀ ਰੂਪ ਲਾਲ ਜੀ ਬਹੁਜਨ ਲਹਿਰ ਦੇ ਨਾਇਕ ਸਨ, ਜਿਹਨਾ ਬਸਪਾ ਦਾ ਝੰਡਾ ਚੁੱਕ ਕੇ ਇਸ ਮੂਵਮੈਂਟ ਨੂੰ ਅੱਗੇ ਵਧਾਇਆ। ਸ਼ਰਧਾਂਜਲੀ ਸਭਾ ‘ਚ ਉਹਨਾਂ ਦੀ ਬੇਟੀ ਨੇ ਕਵਿਤਾ ਰਾਹੀਂ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ। ਜਸਮੀਨ ਨੇ ਆਪਣੇ ਨਾਨੂੰ ਨੂੰ ਮਹਾਨ ਸੋਸ਼ਲ ਵਰਕਰ ਵਜੋਂ ਯਾਦ ਕੀਤਾ। ਅਜੀਤ ਪਾਲ ਜਨਰਲ ਸਕੱਤਰ ਡਾਕਟਰ ਅੰਬੇਡਕਰ ਮਿਸ਼ਨ ਕੈਨੇਡਾ ਨੇ ਕਿਹਾ ਕਿ ਮੇਰਾ ਭਰਾ ਇਕ ਇੰਨੀ ਵੱਡੀ ਮਹਾਨ ਸ਼ਖਸ਼ੀਅਤ ਦਾ ਮਾਲਕ ਸੀ। ਜਿਸ ਨੇ ਜੀਅ ਜਾਨ ਨਾਲ ਬਸਪਾ ਪਾਰਟੀ ਦੀ ਸੇਵਾ ਕੀਤੀ। ਉਹਨਾਂ ਆਪਣੇ ਭਰਾ ‘ਤੇ ਮਾਣ ਮਹਿਸੂਸ ਕੀਤਾ। ਉਨਾਂ ਨੇ ਸਟੇਜ ਦੀ ਭੂਮਿਕਾ ਵੀ ਨਿਭਾਈ। ਇਹਨਾਂ ਤੋ ਇਲਾਵਾ ਸਤਨਾਮ ਕੌਰ ਬਸਪਾ ਲੇਡੀ ਵਿੰਗ ਜਲੰਧਰ ਕੈਂਟ, ਬਸਪਾ ਆਗੂ ਸ੍ਰੀ ਯਾਦਵ , ਥਾਪਲਸ ਸਾਬਕਾ ਸਰਪੰਚ ਬੰਬੀਆਂਵਾਲ,ਅਮਰੀਕ ਬਾਗੜੀ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਹੁਸਨ ਲਾਲ ਬੌਧ, ਚੰਚਲ ਬੌਧ, ਬਲਦੇਵ ਜੱਸਲ, ਚਮਨ ਸਾਂਪਲਾ, ਮਾਸਟਰ ਹਰਜਿੰਦਰ ਪਾਲ, ਕਮਲਾ (ਬੇਟੀ ਨਰਾਇਣ ਦਾਸ ਦੁੱਗਲ, ਸੰਤੋਖਪੁਰਾ ), ਗੌਤਮ ਸਾਂਪਲਾ, ਮਨਜੀਤ ਕੌਰ ਸਾਂਪਲਾ , ਬਬੀਤਾ ਲੀਰ (ਅਜੀਤ ਪਾਲ ਦੀ ਪਤਨੀ), ਰਜਨੀ, ਪਰਵੀਨ, ਰੂਬੀ,(ਲੜਕੀਆਂ) ਰਾਹੁਲ ਅਤੇ ਕਰਨ (ਬੇਟੇ), ਸ਼੍ਰੀਮਤੀ ਸੋਮਾ ਦੇਵੀ (ਪਤਨੀ) ,ਸਤਵਿੰਦਰ ਮਦਾਰ , ਮਨੋਹਰ ਲਾਲ ਜੱਸਲ, ਭੀਮ ਰਾਏ, ਲਵਲੀ ਪਾਲ ਸਿੰਘ, ਐਡਵੋਕੇਟ ਅਰੋੜਾ, ਬੰਤਾ ਰਾਮ ਜੱਖੂ ਕੈਨੇਡਾ, ਮਾਸਟਰ ਰਾਮ ਲਾਲ , ਲਾਲ ਚੰਦ ਸਾਂਪਲਾ , ਸੋਢੀ ਲਾਲ ਬੋਧੀ ਅਤੇ ਹੋਰ ਬਹੁਤ ਸਾਰੇ ਬਸਪਾ ਆਗੂਆਂ ਅਤੇ ਹੋਰ ਸ਼ਖਸ਼ੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਡਾਕਟਰ ਅੰਬੇਡਕਰ ਭਵਨ ਜਲੰਧਰ , ਤਕਸ਼ਿਲਾ ਬੁੱਧ ਵਿਹਾਰ, ਕਾਦੀਆਂ ਲੁਧਿਆਣਾ, ਸ੍ਰੀ ਗੁਰੂ ਰਵਿਦਾਸ ਸਭਾ ਜਲੰਧਰ ਕੈਂਟ,ਸ੍ਰੀ ਸੋਹਨ ਲਾਲ ਸਾਂਪਲਾ ਪ੍ਰਧਾਨ ਡਾਕਟਰ ਅੰਬੇਡਕਰ ਮਿਸ਼ਨ ਸੋਸਾਇਟੀ ਯੂਰਪ ਜਰਮਨੀ ਅਤੇ ਬੁੱਧ ਵਿਹਾਰ ਸਿਧਾਰਥ ਨਗਰ ਜਲੰਧਰ ਵਲੋਂ ਭੇਜੇ ਗਏ ਸ਼ੋਕ ਸੰਦੇਸ਼ਾਂ ਨੂੰ ਵੀ ਪੜ੍ਹ ਕੇ ਸੁਣਾਇਆ ਗਿਆ। ਨਾਨਕਿਆਂ ਵੱਲੋਂ ਪੱਗੜੀ ਉਨਾਂ ਦੇ ਵੱਡੇ ਬੇਟੇ ਰਾਹੁਲ ਦੇ ਬੰਨੀ ਗਈ।

Previous articleਫਿਰ ਸਤਾਨ ਲੱਗਿਆ ਡਰ ਚੀਨ ‘ਚ ਮਿਲਿਆ ਨਵਾਂ ਕੋਰੋਨਾ ਵਾਇਰਸ, ਜਾਨਵਰਾਂ ਤੋਂ ਇਨਸਾਨਾਂ ‘ਚ ਫੈਲਣ ਦਾ ਖ਼ਤਰਾ
Next articleਟਰੰਪ ਐਕਸ਼ਨ ‘ਚ: ਚੇਅਰਮੈਨ ਆਫ ਜੁਆਇੰਟ ਚੀਫ ਆਫ ਸਟਾਫ ਨੂੰ ਹਟਾਇਆ, ਦੇਸ਼ ‘ਚ ਹੋ ਸਕਦਾ ਹੈ ਜ਼ਬਰਦਸਤ ਵਿਰੋਧ