(ਮਨਰੇਗਾ ਦੀ ਵਾਪਸੀ ਅਤੇ ਰੋਜ਼ਗਾਰ ਦੀ ਗ੍ਰੰਟੀ ਲੈਣ ਲਈ ਕਾਂਗਰਸ ਦੀ ਸਰਕਾਰ ਬਣਾਓ : ਡਾ ਅਮਰ ਸਿੰਘ)
ਅਮਰਗੜ੍ਹ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਹੋਣ ਤੋਂ ਬਾਅਦ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾ ਅਮਰ ਸਿੰਘ ਵੱਲੋਂ ਰੋਜ਼ਾਨਾ ਹੀ ਚੋਣ ਲੜਨ ਵਾਲੇ ਅਤੇ ਉਨ੍ਹਾਂ ਦੇ ਸਪੋਰਟਰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਐਮ ਪੀ ਡਾ ਅਮਰ ਸਿੰਘ ਵੱਲੋਂ ਅੱਜ ਸੀਨੀਅਰ ਕਾਂਗਰਸੀ ਆਗੂ ਅਮ੍ਰਿਤਪਾਲ ਸਿੰਘ ਮੁਹਾਲਾ ਦੇ ਗ੍ਰਹਿ ਵਿਖ਼ੇ ਬਲਾਕ ਸੰਮਤੀ ਜ਼ੋਨ ਰਾਮਪੁਰ ਛੰਨਾ ਤੋਂ ਕਾਂਗਰਸ ਦੀ ਟਿਕਟ ਉਪਰ ਚੋਣ ਲੜਨ ਵਾਲੇ ਉਮੀਦਵਾਰ ਜਸਵੀਰ ਸਿੰਘ ਸਲੇਮਪੁਰ ਅਤੇ ਉਨ੍ਹਾਂ ਦੀ ਮੱਦਦ ਕਰਨ ਵਾਲੇ ਸਮੂਹ ਕਾਂਗਰਸੀ ਵਰਕਰਾਂ ਨਾਲ ਇੱਕ ਭਰਵੀਂ ਮੀਟਿੰਗ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ।ਇਸ ਮੌਕੇ ਇੰਡਿਯਨ ਓਵਰਸੀਜ ਕਾਂਗਰਸ ਦੇ ਪ੍ਰਧਾਨ ਸ੍ਰੀ ਕਮਲ ਧਾਲੀਵਾਲ,ਸੀਨੀ ਕਾਂਗਰਸੀ ਆਗੂ ਸ੍ਰੀ ਰੂਬਲ ਨਾਰੀਕੇ, ਐਸ ਸੀ ਵਿਭਾਗ ਦੇ ਜਿਲ੍ਹਾ ਚੇਅਰਮੈਨ ਗੁਰਪ੍ਰੀਤ ਸਿੰਘ ਬਾਬਾ, ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂਮਾਜਰਾ, ਸ੍ਰੀ ਕ੍ਰਿਸ਼ਨ ਗਊਸ਼ਾਲਾ ਅਮਰਗੜ੍ਹ ਦੇ ਪ੍ਰਧਾਨ ਸ੍ਰੀ ਪ੍ਰਿੰਸ ਜੋਸ਼ੀ, ਪੀ ਏ ਪ੍ਰਭਦੀਪ ਸਿੰਘ ਗਰੇਵਾਲ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਬੋਲਦਿਆਂ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕਿਹਾ ਕਿ ਮੈ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਵਿਰੋਧੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜੀ। ਉਨ੍ਹਾਂ ਕਿਹਾ ਕਿ ਇਸ ਉਮੀਦਵਾਰ ਦੀ ਮਦਦ ਕਰਨ ਵਾਲੇ ਤੁਹਾਡੇ ਸਮੂਹ ਕਾਂਗਰਸੀ ਵਰਕਰਾਂ ਦਾ ਵੀ ਮੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ,ਕਿ ਤੁਸੀਂ ਬਿਨਾਂ ਕਿਸੇ ਡਰ ਭੈਅ ਤੋਂ ਇੰਨੇ ਹੌਸਲੇ ਤੇ ਦਲੇਰੀ ਨਾਲ ਇਕੱਠੇ ਹੋਕੇ ਚੋਣ ਲੜੀ।ਉਹਨਾਂ ਕਿਹਾ ਕਿ ਗੱਲ ਜਿੱਤ ਜਾਂ ਹਾਰ ਦੀ ਨਹੀਂ ਹੁੰਦੀ ਸਗੋਂ ਲੜਾਈ ਲੜਨ ਦੀ ਹੁੰਦੀ ਹੈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਮਨਰੇਗਾ ਸਕੀਮ ਨੂੰ ਬਦਲਾਅ ਦੇ ਨਾਮ ਉਪਰ ਬਿਲਕੁਲ ਅਰਥਹੀਣ ਬਣਾ ਦਿੱਤਾ ਹੈ ਜਿਸਦਾ ਕਿਸੇ ਨੂੰ ਕੋਈ ਲਾਭ ਨਹੀ ਮਿਲਣ ਵਾਲਾ।ਉਨਾਂ ਕਿਹਾ ਕਿ ਜੇਕਰ ਤੁਸੀਂ ਵੋਟਾਂ ਪਾ ਕੇ ਕਾਂਗਰਸ ਦੀ ਸਰਕਾਰ ਕੇਂਦਰ ਵਿੱਚ ਬਣਾਉਂਦੇ ਹਾਂ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਇਸ ਸਕੀਮ ਨੂੰ ਰੱਦ ਕਰਕੇ ਪਹਿਲਾਂ ਵਾਲੀ ਮਨਰੇਗਾ ਸਕੀਮ ਨੂੰ ਲਾਗੂ ਕੀਤਾ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਵਿਧਾਨ ਸਭਾ 2027 ਦੀਆਂ ਚੋਣਾਂ ਵਿੱਚ ਤੁਸੀਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਓ ਤਾਂ ਕਿ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਦੀ ਨਵੀਂ ਸਕੀਮ ਜੀ ਰਾਮ ਜੀ ਰਾਹੀਂ ਜੋ ਰੋਜ਼ਗਾਰ ਲੈਣ ਲਈ 60-40 ਦੀ ਰੇਸ਼ੋ ਦੀਆਂ ਸ਼ਰਤਾਂ ਲਗਾਈਆਂ ਹਨ, ਉਹ ਭਾਵੇਂ ਜਿੰਨਾ ਵੀ ਮਰਜ਼ੀ ਪੈਸਾ ਉਸ ਸਕੀਮ ਵਿੱਚ ਸੂਬਾ ਸਰਕਾਰ ਨੂੰ ਲਾਉਣਾ ਪਵੇਗਾ ਤਾਂ ਉਹ ਕਾਂਗਰਸ ਦੀ ਸਰਕਾਰ ਹਰ ਹਾਲਤ ਵਿੱਚ ਲਾਵੇਗੀ ਅਤੇ ਤੁਹਾਨੂੰ ਰੋਜ਼ਗਾਰ ਪਹਿਲਾਂ ਦੀ ਤਰਾਂ ਹੀ ਮਿਲੇਗਾ। ਉਨਾਂ ਕਿਹਾ ਕਿ ਤੁਸੀਂ ਨਵੀਂ ਰੋਜ਼ਗਾਰ ਸਕੀਮ ਜੀ ਰਾਮ ਜੀ ਦੀਆਂ ਜੋ ਖ਼ਾਮੀਆਂ ਤੁਹਾਨੂੰ ਦੱਸ ਰਿਹਾਂ ਉਹਨਾ ਦੀ ਜਾਣਕਾਰੀ ਪਿੰਡਾਂ ਦੇ ਸਾਰੇ ਲੋਕਾਂ ਨੂੰ ਦਿਓ ਤਾ ਕਿ ਇਸ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਚ ਚਲਦਾ ਕੀਤਾ ਜਾ ਸਕੇ।
ਇਸ ਮੌਕੇ ਜਸਵੀਰ ਸਿੰਘ ਸਲੇਮਪੁਰ, ਡਾ ਬਲਦੇਵ ਸਿੰਘ ਸਾਬਕਾ ਸਰਪੰਚ ਮੁਹਾਲੀ,ਸਾਬਕਾ ਸਰਪੰਚ ਮੁਹਾਲਾ ਸ੍ਰੀਮਤੀ ਪਰਮਪਾਲ ਕੌਰ ਮੁਹਾਲਾ ਅਤੇ ਉਨ੍ਹਾਂ ਦੇ ਪਤੀ ਸੀਨੀ. ਕਾਂਗਰਸ ਆਗੂ ਅਮ੍ਰਿਤਪਾਲ ਸਿੰਘ ਮੁਹਾਲਾ, ਸ੍ਰੀਮਤੀ ਸੰਦੀਪ ਕੌਰ ਮੁਹਾਲਾ, ਗੁਰਪ੍ਰੀਤ ਸਿੰਘ ਪੰਚ ਮੁਹਾਲੀ, ਗੁਰਧਿਆਨ ਸਿੰਘ ਮੁਹਾਲੀ, ਮਿ.ਬਿੰਦਰ ਸਿੰਘ ਮੁਹਾਲੀ, ਗੁਰਪ੍ਰੀਤ ਸਿੰਘ ਮਿੱਠੂ, ਚੇਤੰਨ ਸਿੰਘ ਚੌਂਦਾ, ਸ਼ਮਸ਼ੇਰ ਸਿੰਘ ਮੁਲਾਬਦਾ,ਜਸਪਾਲ ਸਿੰਘ ਲਾਡੇਵਾਲ, ਕਾ ਚਮਕੌਰ ਸਿੰਘ ਮੁਹਾਲਾ, ਹਰੀ ਰਾਮ ਮੁਹਾਲਾ, ਮੱਘਰ ਸਿੰਘ ਰਾਮਪੁਰ ਛੰਨਾ, ਬੱਗਾ ਸਿੰਘ ਡਰਾਈਵਰ ਖੇੜੀ ਸੋਢੀਆਂ, ਜਗਤਾਰ ਸਿੰਘ ਪੰਚ ਖੇੜੀ ਸੋਢੀਆਂ, ਗੁਰਦੀਪ ਸਿੰਘ ਸਲੇਮਪੁਰ,ਸਰਪੰਚ ਲਾਲ਼ ਸਿੰਘ ਲਾਲੀ ਰਾਮਪੁਰ ਛੰਨਾ, ਸਾਬਕਾ ਸਰਪੰਚ ਗੁਰਦੀਪ ਸਿੰਘ ਸਲੇਮਪੁਰ, ਲਖਵੀਰ ਸਿੰਘ ਨਿੱਕਾ ਅਮਰਗੜ੍ਹ, ਜਾਦੂ ਸਿੰਘ ਨੰਗਲ ਲਈ, ਪੱਪੂ ਸਿੰਘ ਪੰਚ ਰਾਮਪੁਰ ਛੰਨਾ, ਸ੍ਰੀਮਤੀ ਜਗਨਜੀਤ ਕੌਰ ਸਰਪੰਚ ਅਤੇ ਉਸਦੇ ਪਤੀ ਮਿੰਦਰ ਸਿੰਘ ਮੁਹਾਲਾ, ਜਗਤਾਰ ਸਿੰਘ ਜੱਗੂ ਮੁਹਾਲਾ, ਕਮਲਜੀਤ ਸਿੰਘ ਮੁਹਾਲਾ, ਸ਼ੈਰੀ ਮੁਹਾਲਾ, ਮਨਪ੍ਰੀਤ ਸਿੰਘ ਭੰਗੂ ਮੁਹਾਲਾ ਕੈਨੇਡਾ, ਗੁਰਬਿੰਦਰ ਸਿੰਘ ਮੁਹਾਲਾ, ਅਮਰਿੰਦਰਪਾਲ ਸਿੰਘ ਮੁਹਾਲਾ,ਜਗਦੀਪ ਸਿੰਘ ਪੰਚ ਮੁਹਾਲਾ,ਡਾ ਮੋਹਨ ਲਾਲ਼ ਮੂਲਾਬੱਦਾ ਸਮੇਤ ਵੱਡੀ ਗਿਣਤੀ ਕਾਂਗਰਸੀ ਵਰਕਰ ਅਤੇ ਮਨਰੇਗਾ ਬੀਬੀਆਂ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



