ਲੁਧਿਆਣਾ (ਸਮਾਜ ਵੀਕਲੀ):ਯਸ਼ਪਾਲ ਸ਼ਰਮਾ ਦੇ ਦੇਹਾਂਤ ਨਾਲ ਪੂਰਾ ਲੁਧਿਆਣਾ ਸ਼ਹਿਰ ਗ਼ਮਗੀਨ ਹੈ। ਸਨਅਤੀ ਸ਼ਹਿਰ ਲੁਧਿਆਣਾ ਦੇ ਰਾਮਨਗਰ ਦੀਆਂ ਗਲੀਆਂ ’ਚੋਂ ਕ੍ਰਿਕਟ ਖੇਡਣ ਵਾਲੇ ਯਸ਼ਪਾਲ ਬਾਰੇ ’ਚ ਉਸ ਸਮੇਂ ਸ਼ਾਇਦ ਹੀ ਕੋਈ ਸੋਚਦਾ ਹੋਵੇਗਾ ਕਿ ਇੱਕ ਦਿਨ ਉਹ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਬਣੇਗਾ ਤੇ ਵਿਸ਼ਵ ਕੱਪ ਜਿੱਤਣ ’ਚ ਉਸ ਦੀ ਅਹਿਮ ਭੂਮਿਕਾ ਹੋਵੇਗੀ। ਯਸ਼ਪਾਲ ਸ਼ਰਮਾ ਦਾ ਜਨਮ 11 ਅਗਸਤ 1954 ਨੂੰ ਲੁਧਿਆਣਾ ’ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਕਚਹਿਰੀ ਕੰਪਲੈਕਸ ’ਚ ਅਰਜ਼ੀਨਵੀਸ ਸਨ। ਉਨ੍ਹਾਂ ਦੀਆਂ ਪੰਜ ਭੈਣਾਂ ਅਤੇ ਇੱਕ ਵੱਡਾ ਭਰਾ ਹੈ। ਵੱਡੇ ਭਰਾ ਬਾਲ ਕ੍ਰਿਸ਼ਨ ਸ਼ਰਮਾ ਅੱਜ ਵੀ ਲੁਧਿਆਣਾ ’ਚ ਰਹਿੰਦੇ ਹਨ। ਯਸ਼ਪਾਲ ਸ਼ਰਮਾ ਸਾਲ 1990 ’ਚ ਆਪਣੇ ਪਰਿਵਾਰ ਨਾਲ ਦਿੱਲੀ ਸ਼ਿਫ਼ਟ ਹੋ ਗਏ ਸਨ। ਯਸ਼ਪਾਲ ਸ਼ਰਮਾ ਦਾ ਪਰਿਵਾਰ ਪਿੱਛੋਂ ਹਿਮਾਚਲ ਪ੍ਰਦੇਸ਼ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਜੱਦੀ ਘਰ ਅੱਜ ਵੀ ਪਿੰਡ ਜਖੇੜਾ ਮਹਿਤਪੁਰ ਜ਼ਿਲ੍ਹਾ ਊਨਾ ’ਚ ਹੈ। ਪਿਤਾ ਲੁਧਿਆਣਾ ’ਚ ਕੰਮ ਲਈ ਆਏ ਸਨ, ਇਸ ਲਈ ਉਹ ਇੱਥੇ ਆ ਕੇ ਰਹਿਣ ਲੱਗੇ। ਵੱਡੇ ਭਰਾ ਬਾਲ ਕ੍ਰਿਸ਼ਨ ਸ਼ਰਮਾ ਫੌਜ ’ਚੋਂ ਸੇਵਾ ਮੁਕਤ ਹਨ। ਲੁਧਿਆਣਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ ਕਿ ਯਸ਼ਪਾਲ ਨੂੰ ਕ੍ਰਿਕਟ ਖੇਡਣ ਦਾ ਜਨੂੰਨ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly