ਦਿੱਲੀ ਵਿੱਚ ਬੱਚੇ ਵੀ ਕਰੋਨਾ ਦੀ ਜੱਦ ’ਚ ਆਏ: ਡਾਕਟਰ

ਨਵੀਂ ਦਿੱਲੀ, (ਸਮਾਜ ਵੀਕਲੀ): ਦਿੱਲੀ ਵਿੱਚ  ਕਰੋਨਾਵਾਇਰਸ ਤੋਂ ਸਿਰਫ਼ ਬਾਲਗ  ਹੀ ਨਹੀਂ, ਸਗੋਂ ਬੱਚੇ ਵੀ ਪੀੜਤ ਹੋ ਰਹੇ ਹਨ।  ਕੌਮੀ ਰਾਜਧਾਨੀ ਦੇ  ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਕਿਹਾ ਕਿ ਪੇਟ ਗੈਸ, ਸਿਰ ਦਰਦ,  ਦਿਮਾਗ਼ੀ ਬੁਖ਼ਾਰ, ਸਾਹ ਲੈਣ ’ਚ ਤਕਲੀਫ਼ ਆਦਿ ਕਰੋਨਾ ਮਗਰੋਂ ਹੋਣ ਵਾਲੀਆਂ ਸਮੱਸਿਆਵਾਂ ਤੋਂ ਪੀੜਤ ਬੱਚੇ ਸ਼ਹਿਰ ਦੇ ਹਸਪਤਾਲਾਂ ਵਿੱਚ ਪਹੁੰਚ ਰਹੇ ਹਨ।   ਬੱਚਿਆਂ ’ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੀਆਂ ਸ਼ਿਕਾਇਤਾਂ ਤੋਂ ਇਲਾਵਾ ਮਾਹਿਰ ਉਨ੍ਹਾਂ ਬੱਚਿਆਂ  ’ਤੇ ਵੀ ਨਜ਼ਰ ਰੱਖ ਰਹੇ ਹਨ, ਜਿਨ੍ਹਾਂ ਵਿੱਚ ਕਰੋਨਾ ਦੇ ਹਲਕੇ ਲੱਛਣ ਸਨ, ਪਰ  ਉਨ੍ਹਾਂ  ਨੂੰ ਸਿਹਤਯਾਬ ਹੋਣ ਵਿੱਚ ਸਮਾਂ ਲੱਗ ਰਿਹਾ ਹੈ।

ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨੇ ਕਿਹਾ, ‘‘ਖ਼ੁਸ਼ਕਿਸਮਤੀ ਨਾਲ ਬੱਚਿਆਂ ਵਿੱਚ ਗੰਭੀਰ ਕਰੋਨਾ ਨਹੀਂ ਸੀ। ਸਾਡੇ ਕੋਲ ਕੁੱਝ ਮਰੀਜ਼ ਆਏ, ਜੋ ਜਮਾਂਦਰੂ ਦਿਲ ਦੇ ਰੋਗ, ਗੁਰਦਿਆਂ ਦੀਆਂ ਸਮੱਸਿਆਵਾਂ, ਸਾਹ ਜਾਂ ਮੋਟਾਪੇ ਤੋਂ ਪੀੜਤ ਸਨ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਨ ਦੀ ਜ਼ਰੂਰਤ ਸੀ।’’  ਉਨ੍ਹਾਂ ਕਿਹਾ, ‘‘ਕਰੋਨਾ ਤੋਂ ਬਾਅਦ ਅਸੀਂ ਬੱਚਿਆਂ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖ ਰਹੇ ਹਾਂ।  ਇਹ  ਇੱਕ ਜਾਂ ਦੋ ਫ਼ੀਸਦੀ ਕੇਸਾਂ ਵਿੱਚ ਹੁੰਦਾ ਹੈ, ਪਰ ਇਹ ਤਾਂ ਬਹੁਤ ਜ਼ਿਆਦਾ ਗਿਣਤੀ ਹੈ। ਸਹੀ ਦਵਾਈ ਅਤੇ ਪਛਾਣ ਨਾਲ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDelhi traffic cops asked to focus on congestion, not ‘challans’
Next articleNo political funding to Cong by pvt power cos: Punjab CM