ਇਸਲਾਮਾਬਾਦ (ਸਮਾਜ ਵੀਕਲੀ):ਪ੍ਰਸਿੱਧ ਦੱਖਣੀ ਕੋਰਿਆਈ ਪਰਬਤਾਰੋਹੀ ਉਤਰੀ ਪਾਕਿਸਤਾਨ ਵਿੱਚ ਚੋਟੀ ਫਤਹਿ ਕਰਨ ਮਗਰੋਂ ਉਤਰਨ ਲੱਗਿਆਂ ਖ਼ਰਾਬ ਮੌਸਮ ਕਾਰਨ ਖੱਡ ਵਿੱਚ ਡਿੱਗ ਗਿਆ। ਅਧਿਕਾਰੀ ਨੇ ਦੱਸਿਆ ਕਿ ਉਹ ਇੱਥੇ ਹਫ਼ਤੇ ਤੋਂ ਵੱਧ ਸਮੇਂ ਤੋਂ ਲਾਪਤਾ ਹੈ। ਪਾਕਿਸਤਾਨ ਅਲਪਾਈਨ ਕਲੱਬ ਦੇ ਸਕੱਤਰ ਕੱਰਾਰ ਹੈਦਰੀ ਨੇ ਦੱਸਿਆ ਕਿ ਹਿਮ ਹੌਂਗ ਬਿਨ ਪਾਕਿਸਤਾਨ ਦੀ ਕਰਾਕੁਰਮ ਪਹਾੜੀਆਂ ਦੀ 8,047 ਮੀਟਰ ਉੱਚੀ ਚੋਟੀ ਬਰਾਡ ਪੀਕ ’ਤੇ ਚੜ੍ਹਨ ਮਗਰੋਂ ਹੇਠਾਂ ਉਤਰ ਰਿਹਾ ਸੀ। 57 ਸਾਲਾ ਕਿਮ ਵਿਸ਼ਵ ਦੀਆਂ ਸਭ ਤੋਂ ਉੱਚੀਆਂ 14 ਚੋਟੀਆਂ ਫਤਹਿ ਕਰਨ ਵਾਲਾ ਪਹਿਲਾ ਵਿਅਕਤੀ ਬਣ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly