HOME ਮੋਟਰਸਾਈਕਲ ਨੂੰ ਅਣਪਛਾਤੀ ਕਾਰ ਨੇ ਮਾਰੀ ਟੱਕਰ ਮੋਟਰਸਾਈਕਲ ਚਾਲਕ ਦੀ ਮੌਤ

ਮੋਟਰਸਾਈਕਲ ਨੂੰ ਅਣਪਛਾਤੀ ਕਾਰ ਨੇ ਮਾਰੀ ਟੱਕਰ ਮੋਟਰਸਾਈਕਲ ਚਾਲਕ ਦੀ ਮੌਤ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਪਿੰਡ ਰਾਏਪੁਰ ਪੈਟਰੋਲ ਪੰਪ ਦੇ ਸਾਹਮਣੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਐਕਸੀਡੈਂਟ ਹੋ ਗਿਆ ਹੈ ਤਾ ਉਨ੍ਹਾਂ ਨੇ ਤਰੁੰਤ ਜਾ ਕੇ ਵੇਖਿਆ ਕਿ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਪੀ ਬੀ 20 ਈ 5867 ਜਿਸ ਨੂੰ ਸੰਦੀਪ ਕੁਮਾਰ ਪੁੱਤਰ ਪਰਸ਼ੋਤਮ ਲਾਲ ਵਾਸੀ ਭੇਡੀਆਂ ਮੰਡ ਚਲਾ ਰਿਹਾ ਸੀ ਜੋ ਕਿ ਪੈਟਰੋਲ ਪੰਪ ਦੇ ਸਾਹਮਣੇ ਨੈਸ਼ਨਲ ਹਾਈਵੇ ਤੇ ਜਾ ਰਿਹਾ ਸੀ ਮੋਕੇ ਤੇ ਖੜੇ ਇੱਕਤਰ ਲੋਕਾਂ ਦੇ ਦੱਸਣ ਮੁਤਾਬਿਕ ਇੱਕ ਐਕਸ ਯੂਵੀ ਗੱਡੀ ਜਿਸ ਨੰਬਰ ਪੀ ਬੀ 23 ਐਮ 9291 ਹੈ ਜੋ ਕਿ ਮੋਟਰਸਾਈਕਲ ਨੂੰ ਫੇਟ ਮਾਰ ਕੇ   ਮੌਕੇ ਤੋਂ ਫਰਾਰ ਹੋ ਗਈ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸੰਦੀਪ ਕੁਮਾਰ ਦੀ ਮੌਕੇ ਤੇ ਮੌਤ ਹੋ ਅਤੇ ਐਸ ਐਸ ਐਫ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਲਾਸ਼ ਨੂੰ ਸਰਕਾਰੀ ਹਸਪਤਾਲ ਰੋਪੜ੍ਹ ਵਿਖੇ ਰਖਵਾ ਦਿੱਤਾ ਗਿਆ ਹੈ। ਐਸ ਐਸ ਦੀ ਟੀਮ ਵਲੋਂ ਹਾਦਸੇ ਸਬੰਧੀ ਚੋਕੀ ਆਸਰੋਂ ਅਤੇ ਕੰਟ੍ਰੋਲਰ ਰੂਮ ਨਵਾਂਸ਼ਹਿਰ ਨੂੰ ਸੂਚਨਾ ਦੇ ਦਿੱਤੀ ਗਈ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਸਕੂਲਾਂ ਵਿੱਚ 11 ਮਈ ਨੂੰ ਮਨਾਇਆ ਜਾਵੇਗਾ ‘ਨੈਸ਼ਨਲ ਟੈਕਨੋਲੋਜੀ ਡੇ 2026’
Next articleਹਜ਼ਾਰਾਂ ਬੇਸਹਾਰਾ ਬੱਚਿਆਂ ਲਈ ਮਮਤਾ ਦੀ ਛਾਂ ਬਣੀ ‘ਸਿੰਧੁਤਾਈ ਮਾਈ’