HOME ਬੱਸ ਦੇ ਪਿੱਛੇ ਮੋਟਰਸਾਈਕਲ ਵੱਜਣ ਕਾਰਨ ਵਾਪਰਿਆ ਹਾਦਸਾ,ਮੋਟਰਸਾਈਕਿਲ ਨੂੰ ਭੇਜਿਆ ਰੋਪੜ੍ਹ ਸਿਵਲ...

ਬੱਸ ਦੇ ਪਿੱਛੇ ਮੋਟਰਸਾਈਕਲ ਵੱਜਣ ਕਾਰਨ ਵਾਪਰਿਆ ਹਾਦਸਾ,ਮੋਟਰਸਾਈਕਿਲ ਨੂੰ ਭੇਜਿਆ ਰੋਪੜ੍ਹ ਸਿਵਲ ਹਸਪਤਾਲ ਵਿਚ,ਜਾਣੀ ਨੁਕਸਾਨ ਦਾ ਬਚਾਅ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਰੈਲਮਾਜਰਾ ਰਾਇਤ ਕਾਲਜ਼ ਦੇ ਸਾਹਮਣੇ ਬੱਸ ਅਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਕੁਲਵੀਰ ਸਿੰਘ ਨੇ ਦੱਸਿਆਂ ਕਿ  ਇੱਕ ਐਕਸਪ੍ਰੈਸ ਬੱਸ ਜਿਸ ਦਾ ਨੰਬਰ ਪੀ ਬੀ 07ਬੀ ਆਰ 5523 ਜਿਸ ਨੂੰ ਜਸਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਟੂਟੋ ਮਾਜਰਾ  ਚਲਾ ਰਿਹਾ ਸੀ ਜੋ ਕਿ ਹੁਸ਼ਿਆਰਪੁਰ ਤੋਂ ਰੋਪੜ੍ਹ ਸਾਈਡ ਜਾ ਰਿਹਾ ਸੀ ਜਦੋਂ ਇਹ ਬੱਸ ਰੈਲਮਾਜਰਾ ਦੇ ਰਾਇਤ ਰਾਇਤ ਕਾਲਜ਼ ਕੋਲ ਪਹੁੰਚੀ ਤਾ ਬੱਸ ਵਿੱਚੋਂ ਸਵਾਰੀਆਂ ਉੱਤਰ ਰਹੀਆਂ ਸਨ ਅਤੇ ਪਿੱਛੋਂ ਆ ਰਿਹਾ ਇੱਕ ਕਾਵਾਸਾਕੀ ਮੋਟਰਸਾਈਕਲ ਜਿਸ ਨੰਬਰ   ਸੀ ਐਚ 03ਐਚ 9889 ਬੱਸ ਦੇ ਪਿੱਛੇ ਵਿੱਚ ਟਕਰਾ ਗਿਆ ਜਿਸ ਕਾਰਨ ਮੋਟਰਸਾਈਕਲ ਚਾਲਕ ਕੁਲਦੀਪ ਪੁੱਤਰ ਦਾਤਾ ਰਾਮ ਪਿੰਡ ਬੀੜ ਸਰਕਾਰ  ਜ਼ਖਮੀ ਹੋ ਗਿਆ ਜਿਸ ਨੂੰ ਰਾਇਤ ਕਾਲਜ ਦੀ ਐਬੂਲੈਂਸ ਦੀ ਮਦਦ ਨਾਲ ਸਿਵਿਲ ਹਸਪਤਾਲ ਰੋਪੜ੍ਹ ਦਾਖਲ ਕਰਵਾਇਆ ਗਿਆ ਐਸ ਐਸ ਐਫ ਦੀ ਟੀਮ ਵਲੋਂ ਵਾਹਨਾਂ ਸਾਇਡ ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ ਅਤੇ  ਐਕਸਪ੍ਰੈਸ ਬੱਸ ਨੂੰ ਚੌਂਕੀ ਆਸਰੋਂ ਵਿਖੇ ਛੱਡੀਆਂ ਗਿਆ ।ਇਸ ਹਾਦਸੇ ਦੀ ਜਾਣਕਾਰੀ ਕੰਟ੍ਰੋਲਰ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਦੇ ਦਿੱਤੀ ਗਈ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article*ਓਮੈਕਸ ਨੇ ਲੁਧਿਆਣਾ ਵਿੱਚ ਮਿਸ਼ਰਤ-ਵਰਤੋਂ ਵਾਲੇ ਓਮੈਕਸ ਚੌਕ ਪ੍ਰੋਜੈਕਟ ਦੀ ਸ਼ੁਰੂਆਤ ਲਈ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ*
Next articleपूर्वोत्तर भारत को म्यांमार में स्थिर सरकार की उम्मीद