(ਸਮਾਜ ਵੀਕਲੀ)
ਠੰਡੀਆਂ ਹਵਾਵਾਂ
ਕੂਲਰ, ਏ.ਸੀ. , ਪੱਖਿਆਂ ਦੀਆਂ,
ਪਰ ਬੋਹੜ ਦੀਆਂ
ਛਾਵਾਂ ਵਰਗੀਆਂ ਕਿੱਥੇ…
ਸੁਆਦ ਬੜਾ ਹੈ
ਠੰਡੇ, ਖਾਰੇ, ਸ਼ਰਬਤਾਂ ਦਾ,
ਪਰ ਇਹ ਚੁੱਲ੍ਹੇ ‘ਤੇ ਰਿਝਦੀਆਂ
ਚਾਹਾਂ ਵਰਗੀਆਂ ਕਿੱਥੇ…
ਪਿਆਰ , ਹੌਸਲੇ ਦੇਵਣ
ਸਾਥੀ ਚੰਗੇ ਨੇ,
ਪਰ ਰੀਸਾਂ
ਰੱਬ ਦੇ ਨਾਵਾਂ ਵਰਗੀਆਂ ਕਿੱਥੇ…
ਲੱਖਾਂ ਚਿਹਰੇ ਸੋਹਣੇ
ਹੋਣੇ ਦੁਨੀਆਂ ‘ਤੇ,
ਪਰ ਓ ਸੋਹਣੇ
ਮਾਂਵਾਂ ਵਰਗੇ ਕਿੱਥੇ…
— ਜਸਪ੍ਰੀਤ ਕੌਰ ਧਾਲੀਵਾਲ



