ਸੰਜੀਵ ਸਿੰਘ ਸੈਣੀ, ਮੋਹਾਲੀ (ਸਮਾਜ ਵੀਕਲੀ): ਅੱਜ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਵੈਲਵੇਟ ਕਲਰਕਜ਼ ਐਕਜ਼ੋਟਿਕਾ ਰਿਜੋਰਟ ਵਿੱਚ ਮਾਂ-ਦਿਵਸ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਲੇਖਿਕਾ ਪ੍ਰਭਜੋਤ ਕੋਰ ਢਿੱਲੋਂ ਦੀ ਅੱਠਵੀਂ ਪੁਸਤਕ “ਅਸੀਂ ਚੁੱਪ ਕਿਉਂ ਹਾਂ” ਲੋਕ ਅਰਪਣ ਕੀਤੀ ਗਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਅਤੇ ਸ਼੍ਰੀਮਤੀ ਸੀਮਾ ਕੌਸ਼ਲ ਜੀ ਰਹੇ। ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਨਤਾਸ਼ਾ ਮੋਦਗਿੱਲ ਚੋਪੜਾ, ਸਰਬਜੀਤ ਸਿੰਘ, ਮੋਨਿਕਾ ਸੋਂਦੀ, ਕਿਰਨ ਰਾਜਪੂਤ ਹੋਰਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜਿਸ ਵਿੱਚ ਸਭ ਤੋਂ ਪਹਿਲਾਂ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਫਿਰ ਆਏ ਮਹਿਮਾਨਾਂ ਵਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਨੇ ਮਾਂ ਅਤੇ ਮਾਂ ਦਿਵਸ ਮਨਾਉਣ ਦੇ ਮਹੱਤਵ ਨੂੰ ਸਾਰਿਆ ਨਾਲ ਸਾਂਝਾ ਕੀਤਾ ਅਤੇ ਬਾਲ ਮੁਕੰਦ ਸ਼ਰਮਾਂ ਨੇ ਪ੍ਰੋਗਰਾਮ ਦੀ ਬਹੁਤ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਪਰਵੀਨ ਸੰਧੂ ਦਾ ਬਹੁਤ ਵੱਡਾ ਉਪਰਾਲਾ ਹੈ ਜੋ ਕਿ ਇਹਨਾਂ ਨੇ ਸਾਰੀਆਂ ਮਾਵਾਂ ਲਈ ਇਹ ਪ੍ਰੋਗਰਾਮ ਉਲੀਕਿਆ।
ਜਿਸ ਨੇਪਰੇ ਚਾੜ੍ਹਨ ਵਿੱਚ ਉਹਨਾਂ ਦੀ ਟੀਮ ਦਾ ਬਹੁਤ ਸਹਿਯੋਗ ਹੈ, ਉਹਨਾਂ ਨੇ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਦੀ ਜਨਰਲ ਸਕੱਤਰ ਰਾਜਦੀਪ ਕੌਰ ਨੂੰ ਪਰਵੀਨ ਸੰਧੂ ਦੀ ਰੀੜ੍ਹ ਦੀ ਹੱਡੀ ਕਿਹਾ ਜੋ ਕਿ ਹਰ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਉਹਨਾਂ ਦੇ ਮੋਡੇ ਨਾਲ ਮੋਡਾ ਜੋੜ ਕੇ ਖੜਦੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਕਦੇ ਵੀ ਉਹਨਾਂ ਨੇ ਸਾਹਿਤਿਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਨਹੀਂ ਸੀ ਕੀਤੀ ਪਰ ਜਦੋਂ ਦੇ ਉਹ ਪਰਵੀਨ ਸੰਧੂ ਜੀ ਨੂੰ ਮਿਲੇ ਹਨ, ਉਦੋਂ ਤੋਂ ਅਕਸਰ ਹੀ ਬਾਲ ਮੁਕੰਦ ਸ਼ਰਮਾ ਜੀ ਨੂੰ ਸਾਹਿਤਿਕ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋਣ ਦਾ ਮੋਕਾ ਮਿਲਦਾ ਰਹਿੰਦਾ ਹੈ। ਸੀਮਾ ਕੋਸ਼ਲ ਜੀ ਵੱਲੋਂ ਵੀ ਮਾਂ-ਧੀ ਅਤੇ ਨੂੰਹ-ਸੱਸ ਦੇ ਰਿਸ਼ਤੇ ਬਾਰੇ ਖੁਲ ਕੇ ਵਿਚਾਰ ਦੱਸੇ ਗਏ। ਪੀ.ਐੱਸ. ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਪਰਵੀਨ ਸੰਧੂ ਜੀ ਨੇ ਪੁਸਤਕ ਬਾਰੇ ਦੋ ਸ਼ਬਦ ਸਾਂਝੇ ਕੀਤੇ ਅਤੇ ਜਿੰਦਗੀ ਵਿੱਚ ਮਾਂ ਦੇ ਮਹੱਤਵ ਬਾਰੇ ਦੱਸਿਆ। ਇਸ ਮੋਕੇ ਪਰਵੀਨ ਸੰਧੂ ਦੇ ਮਾਤਾ ਸਵਰਗਵਾਸੀ ਦਵਿੰਦਰ ਕੌਰ ਸੰਧੂ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪਰਵੀਨ ਸੰਧੂ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
ਪ੍ਰੋਗਰਾਮ ਵਿੱਚ ਸਟੇਜੀ ਕਾਰਵਾਈ ਕੁਲਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਮਿਲੀ ਗਰਗ(ਬੀਜੇਪੀ ਮਹਿਲਾ ਮੰਡਲ ਮੋਹਾਲੀ ਦੇ ਪ੍ਰਧਾਨ), ਸੰਜੀਵ ਸਿੰਘ ਸੈਣੀ, (ਸਾਹਿਤਕਾਰ),ਪ੍ਰੀਤੀ ਜੈਨ, ਨਵਪ੍ਰੀਤ ਕੌਰ, ਰੁਪਿੰਦਰ ਕੌਰ ਰੋਜੀ, ਸੁਰਿੰਦਰ ਕੌਰ ਆਹਲੂਵਾਲੀਆ, ਨਵਜੋਤ ਸੰਧੂ, ਗੁਰਪ੍ਰੀਤ ਸਿੰਘ ਅੰਮ੍ਰਿਤਸਰੀਆ, ਰਿੰਕੂ ਜੈਨ, ਪੂਜਾ ਸ਼ਰਮਾ, ਨੇਹਾ ਸ਼ਰਮਾ(ਖੁਸ਼ੀ), ਮੀਨੂ ਪਾਟਲੇ, ਦੀਪਿਕਾ ਸ਼ਰਮਾ, ਸ਼ਾਇਰ ਭੱਟੀ, ਅਸ਼ਲੀਨ, ਸੁਨੀਤਾ ਗਰਗ, ਪੀਹੂ ਅਗਰਵਾਲ (ਦਿੱਲੀ), ਸ਼ਸ਼ੀ ਬਾਲਾ, ਅਨੂ ਸਿੰਗਲਾ, ਸਰੋਜ ਅਗਰਵਾਲ ਅਤੇ ਚੰਡੀਗੜ੍ਹ, ਮੋਹਾਲੀ, ਜੀਰਕਪੁਰ, ਪੰਚਕੂਲਾ ਅਤੇ ਹੋਰ ਕਈ ਰਾਜਾਂ ਵਿੱਚੋਂ ਮਹਾਨ ਸ਼ਖਸ਼ੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly