ਅੱਪਰਾ,ਜਲੰਧਰ (ਜੱਸੀ) (ਸਮਾਜ ਵੀਕਲੀ)– ਅੱਜ ਸ਼੍ਰੀ ਇਲਮ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਛੋਕਰਾਂ ਵਿੱਚ ਪ੍ਰਿੰਸੀਪਲ ਸ਼੍ਰੀ ਗੁਰਜੀਤ ਸਿੰਘ ਜੀ ਦੇ ਮਾਰਗ ਦਰਸ਼ਨ ਵਿੱਚ ਮਾਂ ਦਿਵਸ ਦੇ ਮੌਕੇ ਤੇ ਮਾਤ੍ਰ ਭਾਰਤੀ ਦਾ ਗਠਨ ਦਾ ਆਯੋਜਨ ਕੀਤਾ ਗਿਆ । ਇਸ ਪ੍ਰੋਗਰਾਮ ਦੀ ਸ਼ੁਰੂਆਤ ਮਾਤਾਵਾਂ ਦੁਆਰਾ ਦੀਪ ਜੋਤ ਜਗਾ ਕੇ ਕੀਤੀ ਇਸ ਮੌਕੇ ਤੇ ਪ੍ਰਿੰਸੀਪਲ ਜੀ ਨੇ ਮੌਜੂਦ ਮਾਤਾਵਾਂ ਦਾ ਸਵਾਗਤ ਕੀਤਾ। ਬੱਚਿਆਂ ਦੁਆਰਾ ਨਾਟਕ ਪੇਸ਼ ਕੀਤਾ ਗਿਆ,ਚਾਰਟ ਬਣਾਏ ਗਏ, ਗੀਤ, ਕਵਿਤਾਵਾਂ, ਡਾਂਸ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਮਾਤਾਵਾਂ ਨਾਲ ਲੜਕੀਆਂ ਦੀ ਸਿੱਖਿਆ ਬਾਰੇ ਚਰਚਾ ਹੋਈ ਅਤੇ ਹੋਰ ਸਿਹਤ, ਯੋਗ ਲੜਕੀਆਂ ਨੂੰ ਸੁਰੱਖਿਅਤ ਵਾਤਾਵਰਨ ਬਾਰੇ ਜਾਗਰੂਕ ਕੀਤਾ ਗਿਆ। ਅੰਤ ਵਿੱਚ ਪ੍ਰਿੰਸੀਪਲ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਇਸ ਪ੍ਰੋਗਰਾਮ ਦਾ ਸਮਾਪਨ ਸੁਖ਼ਨਾ ਮੰਤਰ ਨਾਲ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly